ਕੈਨੇਡਾ ਨੇ ਵਿਦੇਸ਼ੀਆਂ ਲਈ ਸੀਲ ਕੀਤੀਆਂ ਸਰਹੱਦਾਂ, ਅਮਰੀਕਾ ‘ਚ ਸੜਕਾਂ ‘ਤੇ ਸਨਾਟਾ, ਦੁਨੀਆ 'ਚ ਦਹਿਸ਼ਤ ਦਾ ਆਲਮ

ਮਨਵੀਰ ਕੌਰ ਰੰਧਾਵਾ Updated at: 17 Mar 2020 02:25 PM (IST)

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ ਆਪਣੀਆਂ ਸਰਹੱਦਾਂ ਨੂੰ ਕੈਨੇਡੀਅਨ ਨਾਗਰਿਕਾਂ, ਸਥਾਈ ਵਸਨੀਕਾਂ ਤੇ ਅਮਰੀਕੀ ਨਾਗਰਿਕਾਂ ਤੋਂ ਇਲਾਵਾ ਹਰ ਕਿਸੇ ਲਈ ਬੰਦ ਕਰ ਰਿਹਾ ਹੈ।

NEXT PREV
ਮਨਵੀਰ ਕੌਰ ਰੰਧਾਵਾ

ਚੰਡੀਗੜ੍ਹ: ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ ਆਪਣੀਆਂ ਸਰਹੱਦਾਂ ਨੂੰ ਕੈਨੇਡੀਅਨ ਨਾਗਰਿਕਾਂ, ਸਥਾਈ ਵਸਨੀਕਾਂ ਤੇ ਅਮਰੀਕੀ ਨਾਗਰਿਕਾਂ ਤੋਂ ਇਲਾਵਾ ਹਰ ਕਿਸੇ ਲਈ ਬੰਦ ਕਰ ਰਿਹਾ ਹੈ।


ਅਸੀਂ ਉਨ੍ਹਾਂ ਲੋਕਾਂ ਦੇ ਕੈਨੇਡਾ ਵਿੱਚ ਦਾਖਲੇ ਤੋਂ ਇਨਕਾਰ ਕਰਾਂਗੇ ਜੋ ਕੈਨੇਡੀਅਨ ਨਾਗਰਿਕ ਜਾਂ ਸਥਾਈ ਵਸਨੀਕ ਨਹੀਂ ਹਨ।- ਜਸਟੀਨ ਟਰੂਡੋ


ਦੱਸ ਦਈਏ ਕਿ ਪਿਛਲੇ ਹਫ਼ਤੇ ਯੂਕੇ ਤੋਂ ਵਾਪਸ ਆਉਣ ਤੋਂ ਬਾਅਦ ਟਰੂਡੋ ਦੀ ਪਤਨੀ ਸੋਫ਼ੀ ਟਰੂਡੋ ਦੇ ਕੋਰੋਨਾਵਾਇਰਸ ਟੈਸਟ ਪੌਜ਼ਟਿਵ ਆਏ ਸੀ। ਇਸ ਤੋਂ ਬਾਅਦ ਟਰੂਡੋ ਆਪਣੇ ਪਰਿਵਾਰ ਨਾਲ ਆਈਸੋਲੈਸ਼ਨ ‘ਚ ਰਹਿ ਰਹੇ ਹਨ ਤੇ ਘਰੋਂ ਕੰਮ ਕਰ ਰਹੇ ਹਨ। ਅਜਿਹਾ ਕਰਨ ਵਾਲਾ ਕੈਨੇਡਾ ਇਸ ਤਰ੍ਹਾਂ ਦੇ ਪੈਮਾਨੇ 'ਤੇ ਆਪਣੀਆਂ ਸਰਹੱਦਾਂ ਨੂੰ ਬੰਦ ਕਰਨ ਦਾ ਐਲਾਨ ਕਰਨ ਵਾਲਾ ਪਹਿਲਾ ਉੱਤਰੀ ਅਮਰੀਕੀ ਦੇਸ਼ ਬਣ ਗਿਆ ਹੈ।

ਯੂਨਾਈਟਿਡ ਸਟੇਟ ਨੇ ਯੂਰਪ ਤੇ ਆਇਰਲੈਂਡ ਸਮੇਤ ਯੂਰਪ ਦੇ ਦੇਸ਼ਾਂ ਤੋਂ 30 ਦਿਨਾਂ ਲਈ ਯਾਤਰਾ 'ਤੇ ਪਾਬੰਦੀ ਲਾਈ ਪਰ ਅਮਰੀਕੀ ਨਾਗਰਿਕ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਇਸ ਪਾਬੰਦੀ ਤੋਂ ਮੁਕਤ ਹਨ। ਉਧਰ, ਅਮਰੀਕਾ ‘ਚ ਵੀ ਕਝ ਅਜਿਹਾ ਹੀ ਹੈ। ਅਮਰੀਕਾ ‘ਚ ਕੋਰੋਨਾਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਹੁਣ ਤੱਕ ਇੱਥੇ 4600 ਤੋਂ ਵੱਧ ਪੌਜ਼ਟਿਵ ਮਾਮਲੇ ਦਰਜ ਕੀਤੇ ਗਏ ਹਨ, ਜਦੋਂਕਿ 91 ਲੋਕਾਂ ਦੀ ਮੌਤ ਹੋ ਚੁੱਕੀ ਹੈ।



ਕੋਰੋਨਾਵਾਇਰਸ ਦੇ ਪ੍ਰਭਾਵ ਕਰਕੇ ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਲੋਕਾਂ ਨੂੰ ਘਰ ਰਹਿਣ ਤੇ ਮਾਰਕੀਟ ਵਿੱਚ ਨਾ ਜਾਣ ਦੀ ਅਪੀਲ ਕੀਤੀ ਹੈ। ਟਰੰਪ ਨੇ ਕਿਹਾ ਕਿ 10 ਤੋਂ ਵੱਧ ਲੋਕਾਂ ਨੂੰ ਕਿਤੇ ਵੀ ਇਕੱਠਾ ਨਹੀਂ ਹੋਣਾ ਚਾਹੀਦਾ। ਨਿਊਯਾਰਕ, ਵਾਸ਼ਿੰਗਟਨ ਦੀਆਂ ਗਲੀਆਂ ਕੋਰੋਨਾ ਦੇ ਪ੍ਰਭਾਵ ਕਰਕੇ ਉਜੜ ਗਈਆਂ ਹਨ।



ਜਾਣੋ ਕੋਰੋਨਾਵਾਇਰਸ ਦੀ ਵੈਕਸੀਨ ਬਾਰੇ ਅਪਡੇਟ:

ਅਮਰੀਕਾ ਨੇ ਕੋਰੋਨਾਵਾਇਰਸ ਟੀਕੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਟੀਕਾ ਸੋਮਵਾਰ ਨੂੰ ਪਹਿਲੇ ਮਨੁੱਖ ‘ਤੇ ਵਰਤਿਆ ਗਿਆ। ਨਿਊਜ਼ ਏਜੰਸੀ ਐਸੋਸੀਏਟਿਡ ਪ੍ਰੈੱਸ ਨੇ ਦੱਸਿਆ ਹੈ ਕਿ ਕੋਵਿਡ-19 ਦੀ ਪਹਿਲੀ ਟੀਕਾ ਜੈਨੀਫਰ ਹੇਲਰ ਨਾਮੀ ਔਰਤ ਨੂੰ ਦਿੱਤੀ ਗਈ ਸੀ, ਜੋ ਤਕਨੀਕੀ ਕੰਪਨੀ ‘ਚ ਆਪ੍ਰੇਸ਼ਨ ਮੈਨੇਜਰ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਇਸ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਵਿਸ਼ਵ ਭਰ ਵਿੱਚ ਸਭ ਤੋਂ ਪਹਿਲਾਂ ਵਿਕਸਤ ਟੀਕਾ ਹੈ।

ਜੇਕਰ ਇਹ ਟੈਸਟ ਸਫਲ ਹੁੰਦਾ ਹੈ ਤਾਂ ਬਾਜ਼ਾਰ ‘ਚ ਟੀਕੇ ਦੇ ਆਉਣ ‘ਚ 12 ਤੋਂ 18 ਮਹੀਨੇ ਲੱਗਣਗੇ ਕਿਉਂਕਿ ਇਸ ਟੀਕੇ ਦੇ ਪ੍ਰਭਾਵਾਂ ਨੂੰ ਸਮਝਣ ‘ਚ ਕਈ ਮਹੀਨੇ ਲੱਗ ਸਕਦੇ ਹਨ। ਇਸ ਟੈਸਟ ਲਈ 18 ਤੋਂ 55 ਸਾਲ ਦੇ 45 ਸਿਹਤਮੰਦ ਲੋਕਾਂ ਦੀ ਚੋਣ ਕੀਤੀ ਗਈ ਹੈ। ਟੀਕੇ ਦੇ ਪ੍ਰਭਾਵ ਦਾ ਅਧਿਐਨ 6 ਹਫ਼ਤਿਆਂ ਤਕ ਕੀਤਾ ਜਾਵੇਗਾ। ਡਾਕਟਰਾਂ ਨੇ ਕਿਹਾ ਕਿ ਇਸ ਟੀਕੇ ਨਾਲ ਸੰਕ੍ਰਮਿਤ ਹੋਣ ਦਾ ਕੋਈ ਖ਼ਤਰਾ ਨਹੀਂ।

ਹੋਰ ਕਈ ਦੇਸ਼ਾਂ ਨੋ ਬੰਦ ਕੀਤੇ ਬਾਰਡਰ:

ਕੋਰੋਨਾਵਾਇਰਸ ਦਾ ਕਹਿਰ ਹੁਣ ਤਕ ਕਾਫੀ ਵਧ ਗਿਆ ਹੈ ਇਸ ਦੇ ਨਾਲ ਹੀ ਫਰਾਂਸ ਤੇ ਹੌਂਗਕੌਂਗ ਨੇ ਵੀ ਆਪਣੇ ਬਾਰਡਰ ਸੀਲ ਕਰ ਦਿੱਤੇ ਹਨ ਕਿਉਂਕਿ ਕੋਰੋਨਾ ‘ਤੇ ਅਜੇ ਤਕ ਕਾਬੂ ਨਹੀ ਪਾਇਆ ਗਿਆ। ਇਸ ਵਾਇਰਸ ਇੱਕ ਤੋਂ ਦੂਜੇ ‘ਚ ਫੈਲ ਰਿਹਾ ਹੈ।

ਗੱਲ ਕਰੀਏ ਗੁਆਂਢੀ ਸੂਬੇ ਪਾਕਿਸਤਾਨ ਦੀ ਤਾਂ ਪਿਛਲੇ 24 ਘੰਟਿਆਂ ਵਿੱਚ 90 ਨਵੇਂ ਕੋਰੋਨਾਵਾਇਰਸ ਕੇਸਾਂ ਦੀ ਪੁਸ਼ਟੀ ਹੋਣ ਨਾਲ, ਪਾਕਿਸਤਾਨ ਵਿੱਚ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ 184 ਹੋ ਗਈ ਹੈ। ਇਸ ਦੀ ਜਾਣਕਾਰੀ ਅਧਿਕਾਰੀਆਂ ਨੇ ਮੰਗਲਵਾਰ ਨੂੰ ਦਿੱਤੀ। ਸਿਹਤ ਮੰਤਰਾਲੇ ਦੇ ਅਨੁਸਾਰ, ਨਵੇਂ ਕੇਸ ਉੱਤਰ-ਪੂਰਬੀ ਪੰਜਾਬ, ਦੱਖਣੀ ਸਿੰਧ ਤੇ ਉੱਤਰ-ਪੱਛਮੀ ਖੈਬਰ ਪਖਤੂਨਖਵਾ (ਕੇਪੀ) ਪ੍ਰਾਂਤਾਂ ਵਿੱਚ ਸਾਹਮਣੇ ਆਏ ਹਨ।

- - - - - - - - - Advertisement - - - - - - - - -

© Copyright@2024.ABP Network Private Limited. All rights reserved.