ਚੰਡੀਗੜ੍ਹ: ਉਮਰ ਵਧਣ ਨਾਲ ਸਰੀਰ ਕਮਜ਼ੋਰ ਹੋਣਾ, ਥਕਾਨ, ਵਾਲ ਚਿੱਟੇ ਹੋਣਾ, ਚਮੜੀ ‘ਤੇ ਝੁਰੜੀਆਂ ਹੋਣਾ ਇਹ ਆਮ ਗੱਲ ਹੈ ਪਰ ਜੇਕਰ ਤੁਸੀਂ ਜਵਾਨੀ ‘ਚ ਹੀ ਇਹ ਲੱਛਣ ਆਪਣੇ ‘ਚ ਦੇਖ ਰਹੇ ਹੋ ਤਾਂ ਤੁਹਾਨੂੰ ਸਾਵਧਾਨ ਹੋਣ ਦੀ ਲੋੜ ਹੈ। ਆਓ ਜਾਣੋ ਉਨ੍ਹਾਂ ਗਲਤੀਆਂ ਬਾਰੇ ਜੋ ਤੁਹਾਨੂੰ ਜਵਾਨੀ ‘ਚ ਹੀ ਬੁੱਢਾ ਬਣਾ ਸਕਦੀਆਂ ਹਨ।
1. ਠੀਕ ਢੰਗ ਨਾਲ ਨੀਂਦ ਨਾ ਲੈਣਾ: ਜੇਕਰ ਤੁਸੀਂ ਇੱਕ ਦਿਨ ‘ਚ 8 ਘੰਟੇ ਤੋਂ ਘੱਟ ਨੀਂਦ ਲੈ ਰਹੇ ਹੋ ਤਾਂ ਇਹ ਤੁਹਾਡੀ ਥਕਾਵਟ ਦਾ ਕਾਰਨ ਹੋ ਸਕਦਾ ਹੈ। ਸਟ੍ਰੈੱਸਫੁੱਲ ਲਾਈਫ ‘ਚ ਵੀ ਪੂਰੀ ਨੀਂਦ ਲੈਣਾ ਜ਼ਰੂਰੀ ਹੈ।
2. ਜ਼ਿਆਦਾ ਖੰਡ ਦਾ ਸੇਵਨ ਕਰਨਾ: ਜ਼ਿਆਦਾ ਸ਼ੂਗਰ ਤੁਹਾਡੀ ਸਿਹਤ ਲਈ ਖਤਰਨਾਕ ਸਾਬਤ ਹੋ ਸਕਦੀ ਹੈ। ਜ਼ਿਆਦਾ ਸ਼ੂਗਰ ਨਾਲ ਤੁਹਾਡੇ ਚਿਹਰੇ ‘ਤੇ ਝੁਰੜੀਆਂ ਪੈ ਸਕਦੀਆਂ ਹਨ ਤੇ ਬਲੱਡ ਲੈਵਲ ਨੂੰ ਵੀ ਅਨਕੰਟਰੋਲ ਹੋ ਸਕਦਾ ਹੈ।
3.  ਸੈਰ ਜਾਂ ਕਸਰਤ ਨਾ ਕਰਨਾ: ਜਦ ਸਰੀਰ ਕ੍ਰਿਆਸ਼ੀਲ ਨਹੀਂ ਤਾਂ ਤੁਸੀਂ ਸਮੇਂ ਤੋਂ ਪਹਿਲਾਂ ਬੁੱਢੇ ਲੱਗ ਸਕਦੇ ਹੋ ਕਿਉਂਕਿ ਤੁਸੀਂ ਸਿਰਫ ਕੈਲਰੀਸ ਇਕੱਠੀਆਂ ਕਰ ਰਹੇ ਹੋ, ਉਸ ਨੂੰ ਬਰਨ ਨਹੀਂ ਕਰ ਰਹੇ ਜੋ ਬਿਮਾਰੀਆਂ ਦਾ ਘਰ ਹੈ।
4. ਡਾਈਟ ਦਾ ਧਿਆਨ ਨਾ ਰੱਖਣਾ: ਜੇਕਰ ਤੁਸੀਂ ਖਾਣ-ਪੀਣ ਦਾ ਧਿਆਨ ਨਹੀਂ ਰੱਖਦੇ ਤਾਂ ਤੁਸੀਂ ਬਿਮਾਰੀਆਂ ਦੀ ਚਪੇਟ ‘ਚ ਆ ਸਕਦੇ ਹੋ ਜੋ ਤੁਹਾਨੂੰ ਸਮੇਂ ਤੋਂ ਪਹਿਲਾਂ ਬੁੱਢਾ ਬਣਾ ਸਕਦਾ ਹੈ।

ਇਹ ਵੀ ਪੜ੍ਹੋ:

ਕਿਉਂ ਹੁੰਦਾ ਹੈ ਸੈਕਸ ਦੌਰਾਨ ਦਰਦ, ਇਸ ਤੋਂ ਕਿੰਝ ਬਚੀਏ?

ਚੀਨ ਨੇ ਜਿੱਤੀ ਕੋਰੋਨਾਵਾਇਰਸ ਖਿਲਾਫ ਜੰਗ! ਜ਼ਿੰਦਗੀ ਨੂੰ ਪਟੜੀ 'ਤੇ ਚਾੜ੍ਹਨ ਲਈ ਖੋਲ੍ਹੇ 1119 ਐਕਸਪ੍ਰੈਸ ਵੇਅ