ਪੰਜਾਬੀ ਇੰਡਸਟਰੀ 'ਚ ਸਿੰਗਲ ਟਰੈਕ ਦੀ ਥਾਂ ਮੁੜ ਐਲਬਮਸ ਨੇ ਲੈਣੀ ਸ਼ੁਰੂ ਕਰ ਦਿੱਤੀ ਹੈ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਅੱਜ ਦੀ ਔਡੀਐਂਸ ਵੀ ਐਲਬਮਸ ਨੂੰ ਉਨ੍ਹਾਂ ਹੀ ਪਿਆਰ ਦੇ ਰਹੀ ਹੈ, ਜਿਨ੍ਹਾਂ ਕਿ 90's ਤੇ 2005 ਦੇ ਸਮੇਂ ਐਲਬਮਸ ਨੂੰ ਦਿੱਤਾ ਜਾਂਦਾ ਸੀ। 


 


ਇਸ ਦਾ ਪੂਰਾ ਕਰੈਡਿਟ ਨਵੇਂ ਪੰਜਾਬੀ ਸਿੰਗਰਸ ਨੂੰ ਜਾਂਦਾ ਹੈ। ਇਸੀ ਤਰ੍ਹਾਂ ਪੰਜਾਬ ਦਾ ਯੰਗ ਗਾਇਕ ਹਿੰਮਤ ਸੰਧੂ ਐਲਬਮ ਲੈ ਕੇ ਆਉਣ ਵਾਲਾ ਹੈ। ਹਿੰਮਤ ਸੰਧੂ ਦੀ ਇਸ ਐਲਬਮ ਦਾ ਨਾਮ 'The Game' ਹੈ, ਜਿਸ ਦਾ ਇੰਟਰੋ 29 ਜੁਲਾਈ ਨੂੰ ਰਿਲੀਜ਼ ਹੋਏਗਾ।



ਐਲਬਮ 'My Game' ਦੇ ਗਾਣੇ ਗਿੱਲ ਰੌਂਤਾ, ਜੰਗ ਢਿੱਲੋਂ, ਕਾਹਲੋਂ ਤੇ ਨਵਾਂ ਸੰਧੂ ਨੇ ਲਿਖੇ ਹਨ। ਇਸ ਤੋਂ ਇਲਾਵਾ ਕੁਝ ਗੀਤ ਹਿੰਮਤ ਸੰਧੂ ਦੀ ਵੀ ਕਲਮ ਤੋਂ ਨਿਕਲੇ ਹਨ। ਹਿੰਮਤ ਸੰਧੂ ਬੀਟ ਸੋਂਗ ਲਈ ਜਾਣਿਆ ਜਾਂਦਾ ਹੈ। ਬਾਕੀ ਵੇਖਣਾ ਹੋਏਗਾ ਕਿ ਐਲਬਮਸ 'ਚ ਹੋਰ ਕਿਸ ਤਰ੍ਹਾਂ ਦੇ ਗੀਤਾਂ ਦੀ ਪੇਸ਼ਕਾਰੀ ਕੀਤੀ ਜਾਂਦੀ ਹੈ।


 


ਪਿੱਛਲੇ ਕੁਝ ਸਮੇਂ ਤੋਂ ਸਿੱਧੂ ਮੂਸੇਵਾਲਾ, ਕਰਨ ਔਜਲਾ, ਗਿੱਪੀ ਗਰੇਵਾਲ, ਦਿਲਜੀਤ ਦੋਸਾਂਝ ਨੇ ਐਲਬਮ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ। ਆਉਣ ਵਾਲੇ ਸਮੇਂ 'ਚ ਹਿੰਮਤ ਸੰਧੂ ਤੋਂ ਇਲਾਵਾ ਅੰਮ੍ਰਿਤ ਮਾਨ, ਗਿੱਪੀ ਗਰੇਵਾਲ ਤੇ ਦਿਲਜੀਤ ਦੋਸਾਂਝ ਨਵੀਆਂ ਐਲਬਮਸ ਲੈ ਕੇ ਆਉਣਗੇ।