Kabal Rajasthani Passes Away: 90 ਦੇ ਦਹਾਕੇ ਦੌਰਾਨ ਪੰਜਾਬ 'ਚ ਆਪਣੀ ਗਾਇਕੀ ਨਾਲ ਮਕਬੂਲ ਹੋਏ ਸਵਰਗੀ ਮੇਜਰ ਰਾਜਸਥਾਨੀ ਦੇ ਨਜ਼ਦੀਕੀ ਕਾਬਲ ਰਾਜਸਥਾਨੀ (Kabal Rajasthani) ਦਾ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਆਪਣੀ ਗਾਇਕੀ ਦੌਰਾਨ ਕਈ ਹਿੱਟ ਗੀਤ ਪੰਜਾਬੀਆਂ ਦੀ ਝੋਲੀ ਪਾਏ ਸਨ, ਜਿਨ੍ਹਾਂ 'ਚ 'ਉੱਚੀ-ਉੱਚੀ ਰੋਇਆ ਕਰੇਂਗੀ', 'ਮਾਹੀ ਸ਼ੱਕ ਕਰਦਾ', 'ਕਿਹੜੀ ਗੱਲੋਂ ਰੁੱਸਿਆ ਫਿਰੇਂ...', 'ਭੁੱਲ ਗਈ ਗ਼ਰੀਬ ਨੂੰ', 'ਅੱਖੀਆਂ ਨੂੰ ਰੱਜ ਲੈਣ ਦੇ', 'ਫੋਟੋ ਤੇਰੇ ਕੋਲ ਪਈ ਏ...' ਆਦਿ ਸ਼ਾਮਲ ਹਨ। 


ਦੱਸ ਦਈਏ ਕਿ ਕਾਬਲ ਰਾਜਸਥਾਨੀ ਦੇ ਹੋਏ ਦਿਹਾਂਤ 'ਤੇ ਸੰਗੀਤ ਜਗਤ 'ਚ ਸੋਗ ਦੀ ਲਹਿਰ ਦੌੜ ਗਈ। ਉਨ੍ਹਾਂ ਨੂੰ ਪਿਛਲੇ ਕਈ ਦਿਨਾਂ ਤੋਂ ਸਾਹ ਲੈਣ 'ਚ ਪ੍ਰੇਸ਼ਾਨੀ ਹੋ ਰਹੀ ਸੀ। ਉਨ੍ਹਾਂ ਦਾ ਸਸਕਾਰ ਮੋਗਾ ਦੇ ਕੋਟ ਈਸੇ ਖਾਂ ਵਿਖੇ ਕੀਤਾ ਜਾਵੇਗਾ। ਗੀਤਕਾਰ ਤੇ ਗਾਇਕ ਗਿੱਲ ਗੁਲਾਮੀ ਵਾਲਾ, ਗੀਤਕਾਰ ਸਤਨਾਮ ਮੱਲੇਆਣਾ ਨੇ ਕਾਬਲ ਰਾਜਸਥਾਨੀ ਦੀ ਬੇਵਕਤੀ ਮੌਤ 'ਤੇ ਦੁੱਖ ਜ਼ਾਹਰ ਕੀਤਾ ਹੈ।



ਮਰਹੂਮ ਗਾਇਕ ਦਾ ਸਸਕਾਰ ਮੋਗਾ ਦੇ ਕੋਟ ਈਸੇ ਖਾਂ ਵਿਖੇ ਕੀਤਾ ਜਾਵੇਗਾ । ਪੰਜਾਬੀ ਸੰਗੀਤ ਦੇ ਸਿਤਾਰਿਆਂ ਨੇ ਵੀ ਉਨ੍ਹਾਂ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਉਹ ਪ੍ਰਸਿੱਧ ਮਰਹੂਮ ਗਾਇਕ ਮੇਜਰ ਰਾਜਸਥਾਨੀ ਦੇ ਕਰੀਬੀ ਦੱਸੇ ਜਾਂਦੇ ਹਨ।





90 ਦੇ ਦਹਾਕੇ ‘ਚ ਉਨ੍ਹਾਂ ਦੇ ਗੀਤਾਂ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਸੀ ।ਉਹ ਆਪਣੇ ਫੇਸਬੁੱਕ ਪੇਜ ‘ਤੇ ਅਕਸਰ ਆਪਣੇ ਲਾਈਵ ਸ਼ੋਅਜ਼ ਦੇ ਬਾਰੇ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਸਨ।


ਦਸ ਦਈਏ ਕਿ ਕਾਬਲ ਰਾਜਸਥਾਨੀ 90 ਦੇ ਦਹਾਕਿਆਂ `ਚ ਸਭ ਤੋਂ ਜ਼ਿਆਦਾ ਮਸ਼ਹੂਰ ਰਹੇ ਸੀ। ਉਹ ਲੋਕ ਗਾਇਕ ਵਜੋਂ ਜਾਣੇ ਜਾਂਦੇ ਸੀ। ਉਨ੍ਹਾਂ ਨੇ ਆਪਣੇ ਕਰੀਅਰ ਦੌਰਾਨ ਸਾਫ਼ ਸੁਥਰੀ ਗਾਇਕੀ ਹੀ ਕੀਤੀ ਅਤੇ ਸਾਫ਼ ਸੁਥਰੀ ਗਾਇਕੀ ਨੂੰ ਹੀ ਹੱਲਾਸ਼ੇਰੀ ਦਿੱਤੀ। ਉਨ੍ਹਾਂ ਨੇ ਆਪਣੇ ਕਰੀਅਰ ਦੌਰਾਨ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ। ਉਨ੍ਹਾਂ ਦੀ ਮੌਤ ਪੰਜਾਬੀ ਇੰਡਸਟਰੀ ਲਈ ਵੱਡਾ ਘਾਟਾ ਹੈ।


ਇਹ ਵੀ ਪੜ੍ਹੋ: ਬਿਨੂੰ ਢਿੱਲੋਂ ਨੇ ਸੋਸ਼ਲ ਮੀਡੀਆ ਤੇ ਇਮੋਸ਼ਨਲ ਪੋਸਟ ਕੀਤੀ ਸ਼ੇਅਰ, ਫ਼ੈਨਜ਼ ਨੂੰ ਹੋਣ ਲੱਗੀ ਚਿੰਤਾ


ਇਹ ਵੀ ਪੜ੍ਹੋ: ਸਰਗੁਣ ਮਹਿਤਾ ਨੇ ਬਿਨਾਂ ਮੇਕਅੱਪ ਤਸਵੀਰ ਕੀਤੀ ਸ਼ੇਅਰ, ਕਿਹਾ- ਬਿਨਾਂ ਮੇਕਅੱਪ ਦੇ ਬੇਹਤਰੀਨ ਦਿਨ