ਕੋਰੋਨਾ ਕਾਲ ਦੌਰਾਨ ਬੌਲੀਵੁੱਡ ਦੇ ਕਈ ਸਿਤਾਰੇ ਲੋੜਵੰਦਾਂ ਦੀ ਮਦਦ ਕਰ ਰਹੇ ਹਨ। ਹੁਣ ਮਸ਼ਹੂਰ ਗਾਇਕ ਮੀਕਾ ਸਿੰਘ ਦਾ ਨਾਮ ਵੀ ਉਨ੍ਹਾਂ ਸਿਤਾਰਿਆਂ ਵਿੱਚ ਸ਼ਾਮਲ ਹੋ ਗਿਆ ਹੈ, ਜੋ ਆਪਣੀ ਫਾਊਂਡੇਸ਼ਨ ਰਾਹੀਂ ਲੋੜਵੰਦਾਂ ਨੂੰ ਫ਼ੂਡ ਮੁਹਈਆ ਕਰਵਾ ਰਹੇ ਹਨ। ਗਾਇਕ ਮੀਕਾ ਸਿੰਘ ਲੋੜਵੰਦਾਂ ਵਿੱਚ ਭੋਜਨ ਵੰਡਣ ਲਈ ਮੁੰਬਈ ਦੇ ਓਸ਼ੀਵਾੜਾ ਵਿੱਚ ਇੱਕ ਕਲੋਨੀ ਦੇ ਬਾਹਰ ਪਹੁੰਚੇ।


 


ਮੀਕਾ ਸਿੰਘ ਦੇ ਨਾਲ ਗਾਇਕਾ ਭੂਮੀ ਤ੍ਰਿਵੇਦੀ ਅਤੇ ਅਦਾਕਾਰ ਵਿੰਦੂ ਦਾਰਾ ਸਿੰਘ ਵੀ ਫ਼ੂਡ ਦੇ ਪੈਕੇਟ ਵੰਡਦੇ ਵੇਖੇ ਗਏ। ਮੀਕਾ ਸਿੰਘ ਦੀ ਚੈਰਿਟੀ ਸੰਸਥਾ 'ਡਿਵਾਇਨ ਟਚ' ਦੇ ਜ਼ਰੀਏ ਪਿਛਲੇ ਦੋ ਹਫ਼ਤਿਆਂ ਤੋਂ ਮੁੰਬਈ ਦੇ 1000 ਲੋਕਾਂ 'ਚ ਖਾਣੇ ਦੇ ਪੈਕੇਟ ਵੰਡੇ ਜਾ ਚੁੱਕੇ ਹਨ।


 


ਇਸ ਮੌਕੇ ਲੋੜਵੰਦਾਂ ਦੀ ਲੰਬੀ ਕਤਾਰ ਵਿੱਚ ਖੜ੍ਹੇ ਹਰੇਕ ਵਿਅਕਤੀ ਨੂੰ ਖਾਣੇ ਦਾ ਪੈਕਟ ਪਹੁੰਚਾਉਣ ਤੋਂ ਬਾਅਦ ਮੀਕਾ ਸਿੰਘ ਨੇ ਏਬੀਪੀ ਨਿਊਜ਼ ਨਾਲ ਗੱਲਬਾਤ ਕਰਦਿਆਂ ਕਿਹਾ, “ਹਰ ਮਨੁੱਖ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਉਹ ਹਰ ਰੋਜ਼ ਨਾ ਸਹੀ ਬਲਕਿ ਸਾਲ 'ਚ ਇਕ ਵਾਰ ਲੰਗਰ ਲਗਾਉਂਦਾ ਹੈ ਤਾਂ ਇਸ ਦੇਸ਼ 'ਚ ਕੋਈ ਵੀ ਵਿਅਕਤੀ ਕਦੇ ਭੁੱਖਾ ਨਹੀਂ ਸੋਵੇਗਾ।