ਹਾਲ ਹੀ ਵਿੱਚ 'ਬਿੱਗ ਬੌਸ ਓਟੀਟੀ' ਦਾ ਐਲਾਨ ਕੀਤਾ ਗਿਆ ਸੀ। ਅਨਾਊਸਮੈਂਟ ਤੋਂ ਬਾਅਦ ਫੈਨਜ਼ ਕਾਫੀ ਐਕਸਾਈਟੇਡ ਹਨ। ਇਸ ਸ਼ੋਅ ਨੂੰ ਹੋਸਟ ਦੇਸ਼ ਦੇ ਸਭ ਤੋਂ ਵੱਡੇ ਫਿਲਮ ਮੇਕਰ ਕਰਨ ਜੌਹਰ ਕਰਨਗੇ। ਕਰਨ ਜੌਹਰ ਛੇ ਹਫਤਿਆਂ ਤੱਕ ਚੱਲਣ ਵਾਲੇ ਬਿੱਗ ਬੌਸ ਓਟੀਟੀ ਦੇ ਹੋਸਟ ਹੋਣਗੇ। ਬਿੱਗ ਬੌਸ ਓਟੀਟੀ ਦਾ ਪ੍ਰੀਮੀਅਰ 8 ਅਗਸਤ 2021 ਨੂੰ ਵੂਟ 'ਤੇ ਹੋਵੇਗਾ। ਹੁਣ ਇਸ ਦੇ ਪਹਿਲੇ ਕੋਨਟੈਸਟੈਂਟ ਦਾ ਨਾਂ ਸਾਹਮਣੇ ਆਇਆ ਹੈ।
ਬਿਗ ਬੌਸ ਸੀਜ਼ਨ 15 ਦੀ ਪਹਿਲੀ ਕਨਟੈਸਟੈਂਟ ਹੈ ਨੇਹਾ ਭਸੀਨ ਜਿੰਨਾ ਨੇ ਪੰਜਾਬੀ ਤੇ ਹਿੰਦੀ ਇੰਡਸਟਰੀ ਦੇ ਵਿਚ ਬਹੁਤ ਸਾਰੇ ਸੁਪਰਹਿੱਟ ਗਾਣੇ ਦਿੱਤੇ ਹਨ। ਨੇਹਾ ਭਸੀਨ ਇਸ ਤੋਂ ਪਹਿਲਾਂ 'ਝਲਕ ਦਿਖਲਾ ਜਾ' ਸ਼ੋਅ ਵਿੱਚ ਵੀ ਹਿੱਸਾ ਲੈ ਚੁੱਕੀ ਹੈ। ਇਸ ਤੋਂ ਇਲਾਵਾ ਸ਼ੋਅ 'ਲਵ ਮੀ ਇੰਡੀਆ' ਦੀ ਜੱਜ ਵੀ ਰਹਿ ਚੁੱਕੀ ਹੈ। ਇਸ ਵਾਰ, ਬਿੱਗ ਬੌਸ 15 ਇੱਕ ਵੱਖਰੇ ਪੈਟਰਨ 'ਤੇ ਚੱਲ ਰਿਹਾ ਹੈ।
ਪਹਿਲਾ ਬਿੱਗ ਬੌਸ ਓਟੀਟੀ ਵੂਟ 'ਤੇ ਸਟ੍ਰੀਮ ਹੋਵੇਗਾ। ਬਿੱਗ ਬੌਸ 6 ਹਫਤਿਆਂ ਲਈ ਵੂਟ 'ਤੇ ਸਟ੍ਰੀਮ ਕਰੇਗਾ ਜਿਸ ਨੂੰ ਹੋਸਟ ਕਰਨ ਜੌਹਰ ਕਰਨ ਵਾਲੇ ਹਨ। ਸ਼ੋਅ ਦੇ 6 ਹਫਤੇ ਪੂਰੇ ਹੋਣ ਤੋਂ ਬਾਅਦ, ਬਿੱਗ ਬੌਸ 15 ਸ਼ੁਰੂ ਹੋਵੇਗਾ ਅਤੇ ਸਿਰਫ ਕਲਰਸ 'ਤੇ ਪ੍ਰੀਮਿਅਰ ਹੋਵੇਗਾ। ਪਹਿਲੀ ਵਾਰ, ਬਿੱਗ ਬੌਸ ਦੇ ਫੈਨਜ਼ ਪੂਰੇ ਡਰਾਮੇ ਨੂੰ 24 ਘੰਟੇ ਲਾਈਵ ਦੇਖ ਸਕਣਗੇ। ਇਸ ਤੋਂ ਇਲਾਵਾ, ਤੁਸੀਂ ਵੂਟ 'ਤੇ ਇਕ ਘੰਟਾ ਲੰਬਾ ਐਪੀਸੋਡ ਵੀ ਵੇਖ ਸਕੋਗੇ। ਵੁਟ 'ਤੇ ਡਿਜੀਟਲ ਪ੍ਰੀਮੀਅਰ ਦੇ ਪੂਰਾ ਹੋਣ ਦੇ ਨਾਲ, ਬਿੱਗ ਬੌਸ 15 ਲਾਂਚ ਕੀਤਾ ਜਾਵੇਗਾ।
ਟੀਵੀ ਅਦਾਕਾਰ ਅਰਜੁਨ ਬਿਜਲਾਨੀ 'ਖਤਰੋਂ ਕੇ ਖਿਲਾੜੀ 11' 'ਚ ਹਿੱਸਾ ਲੈਣ ਤੋਂ ਬਾਅਦ ਕੇਪਟਾਊਨ ਤੋਂ ਵਾਪਸ ਘਰ ਪਰਤੇ ਹਨ। ਅਰਜੁਨ ਬਿਜ਼ਲਾਨੀ ਨੇ ਇਸ ਸ਼ੋਅ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਹੁਣ ਉਹ ਬਿੱਗ ਬੌਸ ਦੇ ਆਉਣ ਵਾਲੇ ਸੀਜ਼ਨ ਵਿੱਚ ਹਿੱਸਾ ਲੈਣ ਜਾ ਰਹੇ ਹਨ। ਅਰਜੁਨ ਬਿਜ਼ਲਾਨੀ ਨੇ ਇਸ ਸ਼ੋਅ ਨੂੰ ਸਾਈਨ ਕਰ ਲਿਆ ਹੈ। ਬਿੱਗ ਬੌਸ ਦਾ ਨਵਾਂ ਸੀਜ਼ਨ 15 ਸਤੰਬਰ ਤੋਂ ਦਿਖਾਇਆ ਜਾਵੇਗਾ।
ਪਹਿਲਾ ਸਿਰਫ ਅਫਵਾਹਾਂ ਸਨ ਕਿ ਅਰਜੁਨ ਬਿਜਲਾਨੀ ਇਹ ਸ਼ੋਅ ਕਰ ਸਕਦੇ ਹਨ ਪਰ ਉਸ ਵੇਲੇ ਇਸ ਦੀ ਪੁਸ਼ਟੀ ਨਹੀਂ ਹੋਈ ਕਿਹਾ ਇਹ ਵੀ ਜਾਂਦਾ ਰਿਹਾ ਕਿ ਅਰਜੁਨ ਆਪਣੀ ਫੀਸ ਕਾਰਨ ਪਿੱਛੇ ਹਟਣ ਵਾਲੇ ਸੀ ਪਰ ਬਾਅਦ ਵਿੱਚ ਸਹੀ ਫੀਸ ਮਿਲਣ ਤੇ ਉਨ੍ਹਾਂ ਨੇ ਇਹ ਸ਼ੋਅ ਸਾਈਨ ਕਰ ਲਿਆ।
ਰਿਪੋਰਟਾਂ ਮੁਤਾਬਕ ਅਰਜੁਨ ਬਿਜਲਾਨੀ ਇੱਕ ਜਾਂ ਦੋ ਦਿਨ ਪਹਿਲਾਂ ਬਿੱਗ ਬੌਸ 15 ਵਿੱਚ ਜਾਣ ਲਈ ਸਹਿਮਤ ਹੋਏ ਹਨ। ਅਰਜੁਨ ਨੇ ਕਿਹਾ ਕਿ ਆਪਣੇ ਪਰਿਵਾਰ ਤੋਂ ਦੂਰ ਰਹਿਣਾ ਆਸਾਨ ਨਹੀ ਹੈ। 'ਖਤਰੋਂ ਕੇ ਖਿਲਾੜੀ 11' ਚ ਵੀ ਅਜਿਹਾ ਕਰਨਾ ਉਸ ਲਈ ਸੌਖਾ ਨਹੀਂ ਸੀ ਪਰ ਫਿਰ ਕਿਉਂਕਿ ਦੋਵੇਂ ਸ਼ੋਅ ਦਿਖਣ ਲਈ ਤੇ ਪਾਪੂਲੈਰਿਟੀ ਦੇ ਵੱਡੇ ਸਾਧਨ ਹਨ, ਇਸ ਲਈ ਉਨ੍ਹਾਂ ਨੇ 'ਬਿੱਗ ਬੌਸ 15' ਨਾਲ ਅੱਗੇ ਵਧਣ ਦਾ ਫੈਸਲਾ ਕੀਤਾ ਹੈ।
ਕਲਰਸ ਚੈਨਲ ਦੇ ਸਭ ਤੋਂ ਵਿਵਾਦਪੂਰਨ ਸ਼ੋਅ 'ਬਿੱਗ ਬੌਸ' ਦੇ ਸੀਜ਼ਨ 15 ਦੀਆਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ। ਅਤੇ ਹੁਣ ਇਸ ਵਿਚ ਸ਼ਾਮਲ ਹੋਣ ਵਾਲੇ ਪ੍ਰਤੀਯੋਗੀਆਂ ਦੇ ਨਾਮ ਵੀ ਸਾਹਮਣੇ ਆ ਗਏ ਹਨ। ਇਨ੍ਹਾਂ ਵਿੱਚੋਂ ਇੱਕ ਨਾਮ ਟੀਵੀ ਅਦਾਕਾਰਾ ਨੇਹਾ ਮਾਰਦਾ ਦਾ ਹੈ। ਨੇਹਾ ਇਸ ਤੋਂ ਪਹਿਲਾਂ ਚਾਰ ਵਾਰ ਇਸ ਸ਼ੋਅ ਦੀ ਪੇਸ਼ਕਸ਼ ਤੋਂ ਇਨਕਾਰ ਕਰ ਚੁੱਕੀ ਹੈ ਪਰ ਉਹ ਸੀਜ਼ਨ 15 ਲਈ ਸਹਿਮਤ ਹੋ ਗਈ ਹੈ।