ਅੱਜਕਲ੍ਹ ਲੇਟੈਸਟ ਫੀਚਰਸ ਦੇ ਨਾਲ ਸਮਾਰਟਫੋਨ ਲੌਂਚ ਕੀਤੇ ਜਾ ਰਹੇ ਹਨ। ਮਾਰਕਿਟ 'ਚ ਤਰ੍ਹਾਂ-ਤਰ੍ਹਾਂ ਦੇ ਸਮਾਰਟਫੋਨ ਮੌਜੂਦ ਹਨ। ਜਿੰਨ੍ਹਾਂ ਨੂੰ ਲੈਣ ਤੋਂ ਪਹਿਲਾਂ ਗਾਹਕ ਸਮਾਰਟਫੋਨ ਦੇ ਪ੍ਰੋਸੈਸਰ ਤੋਂ ਲੈਕੇ ਉਸ ਦੀ ਬੈਟਰੀ ਬਾਰੇ ਸਾਰੀ ਜਾਣਕਾਰੀ ਲੈਂਦੇ ਹਨ। ਇਕ ਤੋਂ ਇਕ ਫੀਚਰਸ ਹੋਣ ਦੇ ਬਾਵਜੂਦ ਵੀ ਕਈ ਵਾਰ ਗਾਹਕ ਸ਼ਿਕਾਇਤ ਕਰਦੇ ਹਨਕਿ ਉਨ੍ਹਾਂ ਦਾ ਨਵਾਂ ਫੋਨ ਵੀ ਹੌਲੀ ਕੰਮ ਕਰ ਰਿਹਾ ਹੈ। ਪਰ ਇਸ ਦੇ ਪਿੱਛੇ ਕਾਰਨ ਕੀ ਹਨ ਆਓ ਦੱਸਦੇ ਹਾਂ।


ਕਰੋ Reset


ਤੁਸੀਂ ਕਿਸੇ ਵੀ ਪ੍ਰਕਾਰ ਦਾ ਸਮਾਰਟਫੋਨ ਇਸਤੇਮਾਲ ਕਰ ਰਹੇ ਹੋ ਤਾਂ ਤਹਾਨੂੰ ਉਸ ਦੇ ਚੰਗੇ ਪਰਫੌਰਮ ਲਈ ਉਸ ਸਮੇਂ 'ਤੇ ਰੀਸੈਟ ਕਰਨਾ ਜ਼ਰੂਰੀ ਹੋ ਜਾਂਦਾ ਹੈ। ਗਾਹਕ ਨੂੰ ਹਰ ਛੇ ਤੋਂ ਸੱਤ ਮਹੀਨਿਆਂ ਬਾਅਦ ਇਕ ਵਾਰ ਫੋਨ ਰੀਸੈੱਟ ਕਰਨਾ ਚਾਹੀਦਾ ਹੈ। ਉੱਥੇ ਹੀ ਰੀਸੈਟ ਦੇ ਨਾਲ ਹੀ ਐਪਸ ਦੇ ਕੈਸ਼ੇ ਨੂੰ ਕਲੀਅਰ ਵੀ ਕਰਦੇ ਰਹਿਣਾ ਚਾਹੀਦਾ ਹੈ। ਇਸ ਨਾਲ ਸਮਾਰਟਫੋਨ ਦੇ ਕੰਮ ਕਰਨ ਦੀ ਸਪੀਡ ਵਧ ਜਾਂਦੀ ਹੈ।


ਸਮਾਰਟਫੋਨ ਕਰੋ ਅਪਡੇਟ


ਕਈ ਵਾਰ ਸਮਾਰਟਫੋਨ ਸਮੇਂ 'ਤੇ ਅਪਡੇਟ ਨਾ ਕਰਨ ਦੇ ਕਾਰਨ ਉਹ ਸਲੋਅ ਕੰਮ ਕਰਨ ਲੱਗਦੇ ਹਨ। ਅਜਿਹੀ ਸਥਿਤੀ 'ਚ ਅਪਡੇਟ ਕਰਨ ਨਾਲ ਨਵੇਂ ਫੀਚਰਸ ਆਉਂਦੇ ਹਨ। ਜੋ ਤੁਹਾਡੇ ਸਮਾਰਟਫੋਨ ਨੂੰ ਪਰਫੌਰਮੈਂਸ ਕਾਫੀ ਤੇਜ਼ ਕਰ ਦਿੰਦੇ ਹਨ।


ਇਕ ਵਾਰ ਕਰ ਲਓ Restart


ਨਵੇਂ ਸਮਾਰਟਫੋਨ ਹੁਣ ਜਲਦੀ ਹੀ ਹੌਲੀ ਹੋਣ ਲੱਗਣ ਤਾਂ ਰੀਸਟਾਰਟ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਐਂਡਰੌਇਡ ਸਿਸਟਮ ਦੀ ਟੈਂਪਰੇਰੀ ਫਾਇਲਸ ਡਿਲੀਟ ਹੋ ਜਾਂਦੀਆਂ ਹਨ। ਉੱਥੇ ਹੀ ਸਮਾਰਟਫੋਨ ਦੀ ਮੈਮੋਰੀ ਵੀ ਕਲੀਨ ਹੋ ਜਾਂਦੀ ਹੈ। ਜਿਸ ਨਾਲ ਫੋਨ ਤੇਜ਼ੀ ਨਾਲ ਪ੍ਰੋਸੈਸ ਕਰਨ 'ਚ ਮਦਦ ਮਿਲਦੀ ਹੈ। ਰੀਸਟਾਰਟ ਕਰਦੇ ਸਮੇਂ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਤੁਸੀਂ ਫੋਨ ਰੀਸਟਾਰਟ ਕਰਨਾ ਹੈ ਸਵਿੱਚ ਆਫ ਨਹੀਂ ਕਰਨਾ।
ਇੰਟਰਨਲ ਸਟੋਰੇਜ ਘਟਾਓ


ਅਕਸਰ ਯੂਜ਼ਰਸ ਆਪਣਾ ਸਾਰਾ ਡਾਟਾ ਸਮਾਰਟਫੋਨ ਦੇ ਇੰਟਰਨਲ ਸਟੋਰੇਜ 'ਚ ਸੇਵ ਕਰ ਦਿੰਦੇ ਹਨ। ਉੱਥੇ ਹੀ ਇੰਟਰਨਲ ਸਟੋਰੇਜ ਦੇ ਫੁੱਲ ਹੋਣ ਨਾਲ ਫੋਨ ਸਲੋਅ ਹੋ ਜਾਂਦਾ ਹੈ। ਜਿਸ ਕਾਰਨ ਇਸਤੇਮਾਲ 'ਚ ਦਿੱਕਤ ਆਉਂਦੀ ਹੈ। ਅਜਿਹੀ ਸਥਿਤੀ 'ਚ ਇੰਟਰਨਲ ਸਟੋਰੇਜ ਖਾਲੀ ਕਰਨਾ ਪੈ ਸਕਦਾ ਹੈ।


ਚੰਗੀ ਸਪੀਡ ਦੇ SD ਕਾਰਡ ਦਾ ਇਸਤੇਮਾਲ ਕਰੋ


ਗਾਹਕ ਅਕਸਰ ਮਹਿੰਗੇ ਮੋਬਾਇਲ ਖਰੀਦ ਕੇ ਉਸ 'ਚ ਬਜ਼ਾਰ ਤੋਂ ਸਾਧਾਰਨ ਤੇ ਸਸਤੇ SD ਕਾਰਡ ਲਾ ਦਿੰਦੇ ਹਨ। ਜਿਸ ਕਾਰਨ ਫੋਨ ਦੀ ਸਪੀਡ 'ਤੇ ਕਾਫੀ ਫਰਕ ਪੈਂਦਾ ਹੈ। ਅਸੀਂ ਤੁਹਾਡੇ ਫੋਨ 'ਚ ਚੰਗੀ ਸਪੀਡ ਦੇ SD ਕਾਰਡ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਜਿਸ ਨਾਲ ਆਉਣ ਵਾਲੇ ਸਮੇਂ ਕਿਸੇ ਵੀ ਤਰ੍ਹਾਂ ਦੇ ਡਾਟਾ ਟ੍ਰਾਂਸਫਰ 'ਚ ਕੋਈ ਦਿੱਕਤ ਨਾ ਹੋ ਸਕੇ।