Fake International Call Centre busted: ਉੱਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲ੍ਹੇ ਵਿੱਚ ਪੁਲਿਸ ਨੇ ਇੰਟਰਨੈਸ਼ਨਲ ਫੇਕ ਕਾਲ ਸੈਂਟਰ ਚਲਾਉਣ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਨੌਬਸਤਾ ਇਲਾਕੇ ਵਿੱਚ ਛਾਪੇਮਾਰੀ ਕਰ ਕੇ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਕ੍ਰਾਈਮ ਬ੍ਰਾਂਚ ਨੂੰ ਇਹ ਸੂਚਨਾ ਮਿਲੀ ਸੀ ਕਿ ਨੌਬਸਤਾ ਇਲਾਕੇ ਦੇ ਇੱਕ ਮਕਾਨ ਵਿੱਚ ਚਲਾਇਆ ਜਾ ਰਿਹਾ ਹੈ, ਜਿਸ ਮਗਰੋਂ ਕ੍ਰਾਈਮ ਬ੍ਰਾਂਚ ਨੇ ਇੱਥੇ ਛਾਪੇਮਾਰੀ ਕੀਤੀ।
ਅਪਰਾਧ ਸ਼ਾਖਾ ਦੇ ਵਧੀਕ ਡੀਸੀਪੀ ਦੀਪਕ ਭੂਕਰ ਨੇ ਦੱਸਿਆ ਕਿ ਮੁਲਜ਼ਮ ਅਮਰੀਕੀ ਨਾਗਰਿਕਾਂ ਨੂੰ ਹੋਮ ਤੇ ਪਰਸਲਨ ਲੋਨ ਦੇ ਬਹਾਨੇ ਠੱਗਦੇ ਸਨ। ਪੁਲਿਸ ਨੇ ਦੋਵਾਂ ਮੁਲਜ਼ਮਾਂ ਕੋਲੋਂ ਦੋ ਲੱਖ ਅਮਰੀਕੀ ਨਾਗਰਿਕਾਂ ਦਾ ਡੇਟਾ ਬਰਾਮਦ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਗਿਫ਼ਟ ਕਾਰਡ, ਟ੍ਰਾਂਸਫਰ ਜਾਂ ਫਿਰ ਬਿਟਕੁਆਇਨ ਦੇ ਰੂਪ ਵਿੱਚ ਪੇਮੈਂਟ ਮਿਲਦੀ ਸੀ। ਇਹ ਨੌਸਰਬਾਜ਼ ਆਪਣੇ ਇੱਕ ਸ਼ਿਕਾਰ ਤੋਂ 500 ਤੋਂ ਲੈ ਕੇ ਦੋ ਹਜ਼ਾਰ ਡਾਲਰ ਤੱਕ ਠੱਗ ਲੈਂਦੇ ਸੀ। ਮੁਲਜ਼ਮਾਂ ਨੂੰ ਹਾਲੇ ਤੱਕ ਪੰਜ ਲੱਖ ਰੁਪਏ ਦੀ ਰਕਮ ਬਿਟਕੁਆਇਨ ਕਰੰਸੀ ਦੇ ਰੂਪ ਵਿੱਚ ਮਿਲੀ ਹੈ। ਪੁਲਿਸ ਹੁਣ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰ ਰਹੀ ਹੈ।