ਚੰਡੀਗੜ੍ਹ: ਪੰਜਾਬੀ ਗਾਇਕਾ ਸ਼ਿਪਰਾ ਗੋਇਲ ਨੇ ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ਨਵਾਂ ਕਦਮ ਚੁੱਕਿਆ ਹੈ। ਸ਼ਿਪਰਾ ਨੇ ਆਪਣੇ ਨਾਂ 'ਤੇ ਐਨਜੀਓ ਦੀ ਸ਼ੁਰੂਆਤ ਕੀਤੀ ਹੈ। ਸ਼ਿਪਰਾ ਦੀ ਇਸ ਐਨਜੀਓ ਦਾ ਨਾਂ 'Shipra Goyal Foundation' ਹੈ। ਇਸ ਫਾਊਂਡੇਸ਼ਨ ਨਾਲ ਸ਼ਿਪਰਾ ਗੋਇਲ ਲੋੜਵੰਦਾਂ ਦੀ ਮਦਦ ਕਰਨਾ ਚਾਹੁੰਦੀ ਹੈ।

Continues below advertisement


 


ਸ਼ਿਪਰਾ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਮੈਂ ਕੁਝ ਦਿਨ ਪਹਿਲਾਂ ਹਸਪਤਾਲ ਵਿੱਚ ਦਾਖਲ ਸੀ ਤੇ ਮੈਨੂੰ ਇਸ ਤੋਂ ਪਹਿਲਾਂ ਕਦੀ ਅਹਿਸਾਸ ਹੋਇਆ ਕਿ ਮੈਂ ਹਸਪਤਾਲ ਦਾਖਲ ਹੋ ਸਕਦੀ ਹਾਂ, ਕਿਉਂਕਿ ਮੈਂ ਹਮੇਸ਼ਾ ਆਪਣੀ ਡਾਈਟ ਵਧੀਆ ਰੱਖੀ ਤੇ ਵਰਕਆਊਟ ਕਰਦੀ ਸੀ। ਇਸ ਦੌਰ ਦੇ ਤਜਰਬੇ ਨੇ ਮੇਰੀ ਸੋਚ ਨੂੰ ਕਾਫੀ ਬਦਲ ਦਿੱਤਾ।


 


ਉਨ੍ਹਾਂ ਕਿਹਾ ਕਿ ਜੋ ਲੋਕ ਇਸ ਵੇਲੇ ਬਿਮਾਰ ਨੇ, ਹਸਪਤਾਲਾਂ ਵਿੱਚ ਹਨ, ਮੈਂ ਦੇਖਿਆ ਕਿੰਝ ਉਹ ਬੈਡਸ ਲਈ, ਐਮਬੂਲੈਂਸ ਲਈ ਤੇ ਆਕਸੀਜ਼ਨ ਲਈ ਤੜਫ ਰਹੇ ਹਨ। ਹਾਲਾਤ ਬਹੁਤ ਖਰਾਬ ਹਨ। ਇਸ ਵੇਲੇ ਸਾਨੂੰ ਸਭ ਨੂੰ ਇੱਕ-ਦੂਜੇ ਦੀ ਮਦਦ ਕਰਨ ਦੀ ਲੋੜ ਹੈ। ਇਸ ਲਈ ਮੈਂ ਵੀ ਆਪਣੀ ਇੱਕ ਫਾਊਂਡੇਸ਼ਨ ਦੀ ਸ਼ੁਰੂਆਤ ਕਰ ਰਹੀ ਹਾਂ ਜਿਸ ਦਾ ਨਾਂ 'Shipra Goyal Foundation' ਹੈ।


 


ਉਨ੍ਹਾਂ ਅੱਗੇ ਕਿਹਾ ਕਿ ਇਸ ਫਾਊਂਡੇਸ਼ਨ ਨਾਲ ਮੇਰੇ ਕੋਲ ਜਿੰਨਾ ਹੋ ਸਕੇ, ਮੈਂ ਲੋੜਵੰਦਾਂ ਦੀ ਮਦਦ ਕਰਾਂਗੀ। ਮੈਂ ਆਪ ਸਭ ਨੂੰ ਵੀ ਬੇਨਤੀ ਕਰਦੀ ਹਾਂ ਕਿ ਤੁਹਾਡੇ ਤੋਂ ਜਿੰਨਾ ਹੋ ਸਕੇ, ਉਨ੍ਹਾਂ ਲੋਕਾਂ ਦਾ ਸਾਥ ਦਿਓ ਤੇ ਉਨ੍ਹਾਂ ਦੀ ਮਦਦ ਕਰੋ।