Anmol Kwatra Video: ਸਮਾਜਸੇਵੀ ਅਨਮੋਲ ਕਵਾਤਰਾ ਇੱਕ ਵਾਰ ਫਿਰ ਤੋਂ ਸੁਰਖੀਆਂ 'ਚ ਹੈ। ਅਨਮੋਲ ਦੀਆਂ ਸਮਾਜ ਸੇਵਾ ਨਾਲ ਸਬੰਧਤ ਵੀਡੀਓਜ਼ ਅਕਸਰ ਹੀ ਸੋਸ਼ਲ ਮੀਡੀਆ 'ਤੇ ਘੁੰਮਦੀਆਂ ਰਹਿੰਦੀਆਂ ਹਨ। ਇਸ ਦੇ ਨਾਲ ਨਾਲ ਉਹ ਆਪਣੀ ਬੇਬਾਕੀ ਲਈ ਵੀ ਜਾਣਿਆ ਜਾਂਦਾ ਹੈ। ਉਹ ਅਕਸਰ ਹੀ ਆਪਣੇ ਵੀਡੀਓਜ਼ 'ਚ ਦੇਸ਼ ਦੇ ਮਾੜੇ ਸਿਹਤ ਸਿਸਟਮ ਖਿਲਾਫ ਆਵਾਜ਼ ਬੁਲੰਦ ਕਰਦਾ ਰਹਿੰਦਾ ਹੈ।


ਇਹ ਵੀ ਪੜ੍ਹੋ: ਬੱਚੇ ਦੇ ਜਨਮ ਤੋਂ ਬਾਅਦ ਅਦਾਕਾਰਾ ਸੋਨਮ ਕਪੂਰ ਡਿਪਰੈਸ਼ਨ 'ਚ, ਬੋਲੀ- 'ਮੇਰਾ 35 ਕਿੱਲੋ ਭਾਰ ਵਧਿਆ ਤੇ ਪਤੀ ਨਾਲ ਰਿਸ਼ਤਾ ਵੀ ਪਹਿਲਾਂ ਵਰਗਾ ਨਹੀਂ ਰਿਹਾ...'


ਹਾਲ ਹੀ 'ਚ ਅਨਮੋਲ ਕਵਾਤਰਾ ਦਾ ਇੱਕ ਵੀਡੀਓ ਹੋਰ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਫਿਰ ਤੋਂ ਸਰਕਾਰਾਂ 'ਤੇ ਤਿੱਖੇ ਤੰਜ ਕੱਸਦਾ ਨਜ਼ਰ ਆ ਰਿਹਾ ਹੈ। ਉਸ ਨੇ ਲੋਕ ਸਭਾ ਚੋਣਾਂ ਦਾ ਜ਼ਿਕਰ ਕਰਦਿਆਂ ਸਿਆਸੀ ਲੀਡਰਾਂ ਨੂੰ ਬਰਸਾਤੀ ਡੱਡੂ ਕਰਾਰ ਦਿੱਤਾ ਹੈ। ਉਸ ਨੇ ਤਿੱਖੇ ਸ਼ਬਦਾਂ 'ਚ ਸਿਆਸੀ ਲੀਡਰਾਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਕਿਸੇ ਨੇ ਵੀ ਸਿਹਤ ਸਿਸਟਮ ਨੂੰ ਦਰੁਸਤ ਕਰਨ ਬਾਰੇ ਹਾਲੇ ਤੱਕ ਨਹੀਂ ਸੋਚਿਆ ਹੈ। ਅਨਮੋਲ ਨੇ ਕਿਹਾ ਕਿ "ਇਹ ਬਰਸਾਤੀ ਡੱਡੂਆਂ ਦਾ ਮੌਸਮ ਹੈ, ਇਹ ਬਰਸਾਤੀ ਡੱਡੂ ਤੁਹਾਨੂੰ ਹਰ 5 ਸਾਲਾਂ 'ਚ ਲੌਲੀਪੌਪ ਦਿੰਦੇ ਹਨ, ਪਰ ਇੱਕ ਲੌਲੀਪੌਪ ਜਿਹੜਾ ਇਨ੍ਹਾਂ ਨੇ ਲੁਧਿਆਣਾ ਨੂੰ ਦਿੱਤਾ ਸੀ ਕਿ ਲੁਧਿਆਣਾ 'ਚ ਪੀਜੀਆਈ ਬਣਾਇਆ ਜਾਵੇਗਾ। ਉਹ ਵਾਅਦਾ ਤਾਂ ਕਿਸੇ ਨੂੰ ਯਾਦ ਵੀ ਨਹੀਂ ਹੋਣਾ। ਚੱਲੋ ਪੀਜੀਆਈ ਛੱਡੋ, ਸਰਕਾਰ ਲੁਧਿਆਣਾ ਦੇ ਸਿਵਲ ਹਸਪਤਾਲ ਦੀ ਹਾਲਤ ਹੀ ਠੀਕ ਕਰ ਦੇਵੇ, ਉਹੀ ਬਹੁਤ ਵੱਡੀ ਗੱਲ ਹੋਵੇਗੀ।" ਦੇਖੋ ਇਹ ਵੀਡੀਓ:






ਕਾਬਿਲੇਗ਼ੌਰ ਹੈ ਕਿ ਅਨਮੋਲ ਕਵਾਤਰਾ ਨੇ ਵੀ ਐਲਾਨ ਕੀਤਾ ਸੀ ਕਿ ਉਹ ਵੀ ਲੋਕ ਸਭਾ ਚੋਣਾਂ ਲੜਨਾ ਚਾਹੁੰਦਾ ਹੈ, ਪਰ ਹੁਣ ਲੱਗਦਾ ਹੈ ਕਿ ਉਸ ਨੇ ਆਪਣਾ ਫੈਸਲਾ ਬਦਲ ਦਿੱਤਾ ਹੈ। ਦੂਜੇ ਪਾਸੇ ਗੱਲ ਕਰੀਏ ਅਨਮੋਲ ਕਵਾਤਰਾ ਦੀ ਐਨਜੀਓ ਦੀ ਤਾਂ ਉਸ ਦੀ ਐਨਜੀਓ ਏਕ ਜ਼ਰੀਆ ਪਿਛਲੇ 1 ਦਹਾਕੇ ਤੋਂ ਵੀ ਜ਼ਿਆਦਾ ਸਮੇਂ ਤੋਂ ਸਮਾਜਸੇਵਾ ਦੇ ਕੰਮ ਕਰ ਰਹੀ ਹੈ। 


ਇਹ ਵੀ ਪੜ੍ਹੋ: ਏਅਰਪੋਰਟ ਤੋਂ ਲਾਪਤਾ ਹੋਏ ਗੁਰਚਰਨ ਸੋਢੀ, 'ਤਾਰਕ ਮਹਿਤਾ' ਐਕਟਰ ਨੇ ਇਸ ਸ਼ਖਸ ਨੂੰ ਕੀਤਾ ਸੀ ਆਖਰੀ ਮੈਸੇਜ