Kili Paul Bags International Iconic Award: ਕਿਲੀ ਪੌਲ ਦਾ ਨਾਂ ਤਾਂ ਤੁਸੀਂ ਸਾਰਿਆਂ ਨੇ ਜ਼ਰੂਰ ਸੁਣਿਆ ਹੋਵੇਗਾ। ਇਹ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਕਿਲੀ ਪੌਲ ਦੀਆਂ ਵੀਡੀਓਜ਼ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਉਸ ਦੀ ਖਾਸ ਕਰਕੇ ਭਾਰਤ ਵਿੱਚ ਜ਼ਬਰਦਸਤ ਫੈਨ ਫਾਲੋਇੰਗ ਹੈ। ਇਸ ਦਾ ਕਾਰਨ ਹੈ ਕਿਲੀ ਪੌਲ ਦਾ ਭਾਰਤੀ ਮਿਊਜ਼ਿਕ ਤੇ ਸੱਭਿਆਚਾਰ ਲਈ ਪਿਆਰ। 


ਇਹ ਵੀ ਪੜ੍ਹੋ: ਮਹਿਮੂਦ ਨੇ ਅਮਿਤਾਭ ਬੱਚਨ ਦੀ ਕੀਤੀ ਸੀ ਕਾਮਯਾਬੀ ਹਾਸਲ ਕਰਨ ਲਈ ਮਦਦ, ਬਾਅਦ 'ਚ ਉਸੇ ਮਹਿਮੂਦ ਨੂੰ ਦਿੱਤਾ ਧੋਖਾ


ਕਿਲੀ ਪੌਲ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਐਕਟਿਵ ਰਹਿੰਦਾ ਹੈ ਅਤੇ ਉਹ ਭਾਰਤੀ ਗਾਣਿਆਂ 'ਤੇ ਰੀਲਾਂ ਬਣਾਉਂਦਾ ਹੈ। ਉਸ ਦੀ ਹਿੰਦੀ ਦੇਖ ਯਕੀਨ ਕਰਨਾ ਬੇਹੱਦ ਮੁਸ਼ਕਲ ਹੈ ਕਿ ਉਹ ਵਿਦੇਸ਼ੀ ਹੈ। ਉਹ ਹਿੰਦੀ, ਪੰਜਾਬੀ ਗੀਤਾਂ 'ਤੇ ਕਮਾਲ ਦੀ ਲਿੱਪ ਸਿੰਕਿੰਗ ਕਰਦਾ ਹੈ।


ਹੁਣ ਕਿਲੀ ਪੌਲ ਦੇ ਨਾਂ ਇੱਕ ਵੱਡੀ ਉਪਲਬਧੀ ਜੁੜ ਗਈ ਹੈ। ਉਸ ਨੂੰ ਇੰਟਰਨੈਸ਼ਨਲ ਆਈਕੋਨਿਕ ਐਵਾਰਡ ਦਿੱਤਾ ਗਿਆ ਹੈ। ਇਹ ਐਵਾਰਡ ਉਸ ਨੂੰ 'ਦੁਨੀਆ ਭਰ 'ਚ ਸਭ ਤੋਂ ਮਸ਼ਹੂਰ ਕ੍ਰਿਏਟਰ' ਦੀ ਸ਼੍ਰੇਣੀ 'ਚ ਮਿਲਿਆ ਹੈ। ਇਸ ਐਵਾਰਡ ਦਾ ਐਲਾਨ ਇੰਟਰਨੈਸ਼ਨਲ ਆਈਕੋਨਿਕ ਐਵਾਰਡ ਨੇ ਆਪਣੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਕੀਤਾ ਹੈ।









ਕਿਲੀ ਪੌਲ ਨੇ ਪੋਸਟ 'ਤੇ ਕੀਤਾ ਇਹ ਕਮੈਂਟ
ਦੱਸ ਦਈਏ ਕਿ ਕਿਲੀ ਪੌਲ ਨੇ ਐਵਾਰਡ ਮਿਲਣ 'ਤੇ ਖੁਸ਼ੀ ਜ਼ਾਹਰ ਕੀਤੀ ਹੈ। ਉਸ ਨੇ ਇਸ ਪੋਸਟ 'ਤੇ ਕਮੈਂਟ ਕੀਤਾ, 'ਤੁਹਾਡਾ ਬਹੁਤ ਧੰਨਵਦ। ਮੈਨੂੰ ਅੱਜ ਤੱਕ ਕਦੇ ਕੋਈ ਐਵਾਰਡ ਨਹੀਂ ਮਿਿਲਿਆ। ਬਹੁਤ ਬਹੁਤ ਧੰਨਵਾਦ, ਇਹ ਮੇਰੇ ਲਈ ਬਹੁਤ ਅਹਿਮੀਅਤ ਰੱਖਦਾ ਹੈ। ਮੈਂ ਪੂਰੀ ਦੁਨੀਆ 'ਚ ਆਪਣੇ ਫੈਨਜ਼ ਦਾ ਖਾਸ ਕਰਕੇ ਮੇਰੇ ਭਾਰਤੀ ਪਰਿਵਾਰ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਮੈਨੂੰ ਖੂਬ ਪਿਆਰ ਦਿੱਤਾ।'




ਕਾਬਿਲੇਗ਼ੌਰ ਹੈ ਕਿ ਕਿਲੀ ਪੌਲ ਭਾਰਤੀ ਸੱਭਿਆਚਾਰ ਤੇ ਮਿਊਜ਼ਿਕ ਨੂੰ ਕਾਫੀ ਪਿਆਰ ਕਰਦਾ ਹੈ। ਉਸ ਨੂੰ ਹਿੰਦੀ ਤੇ ਪੰਜਾਬੀ ਗਾਣੇ ਬਹੁਤ ਪਸੰਦ ਹਨ। ਉਹ ਅਕਸਰ ਇਨ੍ਹ ਗੀਤਾਂ 'ਤੇ ਰੀਲਾਂ ਤੇ ਵੀਡੀਓਜ਼ ਬਣਾਉਂਦਾ ਰਹਿੰਦਾ ਹੈ। ਉਸ ਦੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ। ਇੱਥੋਂ ਤੱਕ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀ ਕਿਲੀ ਪੌਲ ਦੀ ਤਾਰੀਫ ਕਰ ਚੁੱਕੇ ਹਨ। ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਕਿਲੀ ਪੌਲ ਦੀ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਫੈਨ ਫਾਲੋਇੰਗ ਹੈ। ਉਸ ਦੇ ਇੰਸਟਾਗ੍ਰਾਮ 'ਤੇ 5 ਮਿਲੀਅਨ ਯਾਨਿ 50 ਲੱਖ ਫਾਲੋਅਰਜ਼ ਹਨ।


ਇਹ ਵੀ ਪੜ੍ਹੋ: ਕਰਮਜੀਤ ਅਨਮੋਲ ਤੇ ਗੁਰਪ੍ਰੀਤ ਘੁੱਗੀ ਨੇ ਗਾਇਆ 'ਜਿਸਮਾਂ ਤੋਂ ਪਾਰ ਦੀ ਗੱਲ ਐ', ਇੰਦਰਜੀਤ ਨਿੱਕੂ ਨੇ ਸ਼ੇਅਰ ਕੀਤੀ ਵੀਡੀਓ