Inderjit Nikku Video: ਇੰਦਰਜੀਤ ਨਿੱਕੂ ਅਕਸਰ ਹੀ ਕਿਸੇ ਨਾ ਕਿਸੇ ਕਾਰਨ ਕਰਕੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਇੰਦਰਜੀਤ ਨਿੱਕੂ ਇੱਕ ਗਾਇਕੀ ਰਿਐਲਟੀ ਸ਼ੋਅ ਦੇ ਜੱਜ ਬਣੇ ਹਨ। ਇਸ ਦੇ ਨਾਲ ਨਾਲ ਕੁੱਝ ਸਮਾਂ ਪਹਿਲਾਂ ਹੀ ਨਿੱਕੂ ਨੇ ਆਪਣੀ ਜ਼ਿੰਦਗੀ ਦੀ ਦੂਜੀ ਪਾਰੀ ਸ਼ੁਰੂ ਕੀਤੀ ਹੈ। ਉਨ੍ਹਾਂ ਨੇ ਆਪਣੀ ਦੂਜੀ ਪਾਰੀ 'ਚ ਕਈ ਗਾਣੇ ਗਾਏ ਹਨ, ਜਿਨ੍ਹਾਂ ;ਚੋਂ ਕਈ ਗਾਣੇ ਹਿੱਟ ਰਹੇ ਹਨ। ਪਰ ਇੱਕ ਗਾਣਾ 'ਜਿਸਮਾਂ ਤੋਂ ਪਾਰ ਦੀ ਗੱਲ ਐ', ਜੋ ਨਿੱਕੂ ਦੀ ਆਵਾਜ਼ 'ਚ ਤਾਂ ਚੱਲ ਨਹੀਂ ਸਕਿਆ, ਪਰ ਜਦੋਂ ਇਸ ਗਾਣੇ ਨੂੰ ਸਰਗੀ ਮਾਨ ਨੇ ਗਾਇਆ ਤਾਂ ਇਹ ਗਾਣਾ ਕਾਫੀ ਹਿੱਟ ਹੋਇਆ ਸੀ।
ਹੁਣ ਦੋ ਹੋਰ ਕਲਾਕਾਰਾਂ ਨੇ ਇਸ ਗਾਣੇ ਨੇ ਗਾਇਆ ਹੈ, ਜਿਸ ਦੀ ਵੀਡੀਓ ਨਿੱਕੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਦਰਅਸਲ, ਕਰਮਜੀਤ ਅਨਮੋਲ ਤੇ ਗੁਰਪ੍ਰੀਤ ਘੁੱਗੀ ਨੇ ਆਪਣੀ ਅਵਾਜ਼ 'ਚ 'ਕ੍ਰਿਮੀਨਲ' ਫਿਲਮ ਦਾ ਗਾਣਾ 'ਜਿਸਮਾਂ ਤੋਂ ਪਾਰ ਦੀ ਗੱਲ ਐ' ਗਾਇਆ। ਵੀਡੀਓ 'ਚ ਅਨਮੋਲ ਤੇ ਘੁੱਗੀ ਫਿਲਮ ਦੇ ਸੈੱਟ 'ਤੇ ਨਜ਼ਰ ਆ ਰਹੇ ਹਨ। ਇਸ ਦਰੌਾਨ ਪੂਰੀ ਟੀਮ ਉਨ੍ਹਾਂ ਦੇ ਨਾਲ ਗਾਣਾ ਗੁਨਗਨਾਉਂਦੀ ਨਜ਼ਰ ਆ ਰਹੀ ਹੈ। ਇੰਦਰਜੀਤ ਨਿੱਕੂ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ, 'ਮੇਰੇ ਗੀਤ ਨੂੰ ਪਹਿਲਾ ਵੀ ਬਹੁਤ ਆਰਟਿਸਟਾਂ ਨੇ ਗਾਇਆ, ਅੱਜ ਵੀਰ ਗੁਰਪ੍ਰੀਤ ਘੁੱਗੀ ਤੇ ਕਰਮਜੀਤ ਅਨਮੋਲ ਤੇ ਬਾਕੀ ਆਰਟਿਸਟਾਂ ਨੇ ਗਾ ਕੇ ਹੋਰ ਚਾਰ ਚੰਨ ਲਾ ਦਿੱਤੇ…'।
ਕਾਬਿਲੇਗ਼ੌਰ ਹੈ ਕਿ ਹਾਲ ਹੀ 'ਚ ਇੰਦਰਜੀਤ ਨਿੱਕੂ ਨੇ ਆਪਣੇ ਕਰੀਅਰ ਦੀ ਦੂਜੀ ਪਾਰੀ ਸ਼ੁਰੂ ਕੀਤੀ ਹੈ। ਇਸ ਤੋਂ ਪਹਿਲਾਂ ਸਾਲ 2022 'ਚ ਇੰਦਰਜੀਤ ਨਿੱਕੂ ਦਾ ਬਾਬੇ ਦੇ ਦਰਬਾਰ 'ਚੋਂ ਇੱਕ ਵੀਡੀਓ ਕਾਫੀ ਵਾਇਰਲ ਹੋਇਆ ਸੀ। ਇਸ ਤੋਂ ਬਾਅਦ ਨਿੱਕੂ ਸੁਰਖੀਆਂ 'ਚ ਆਏ ਸੀ।