ਮੁੰਬਈ: ਬਾਲੀਵੁੱਡ ਦੀ ਦਬੰਗ ਗਰਲ ਸੋਨਾਕਸ਼ੀ ਸਿਨ੍ਹਾ ਨੇ ਬੇਸ਼ਕ ਪਿਛਲੇ ਕੁਝ ਸਮੇਂ ‘ਚ ਕੁਝ ਖਾਸ ਫ਼ਿਲਮਾਂ ਨਹੀਂ ਕੀਤੀਆਂ, ਪਰ ਇਨ੍ਹਾਂ ਸਭ ਤੋਂ ਬਾਅਦ ਵੀ ਉਸ ਦੀ ਡਿਮਾਂਡ ਇੰਡਸਟਰੀ ‘ਚ ਘੱਟ ਨਹੀਂ ਹੋਈ। ਸੋਨਾਕਸ਼ੀ ਕੋਲ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਆ ਰਹੀਆਂ ਹਨ, ਜਿਨ੍ਹਾਂ ਨੂੰ ਉਹ ਸੋਚ ਸਮਝ ਕੇ ਸਾਈਨ ਕਰ ਰਹੀ ਹੈ।
ਹੁਣ ਖ਼ਬਰ ਹੈ ਕਿ ਸੋਨਾ ਨੇ ਆਪਣੇ ਦਮ ‘ਤੇ ਸੋਨਮ ਕਪੂਰ ਦੇ ਹੱਥੋਂ ਇੱਕ ਵੱਡਾ ਪ੍ਰੋਜੈਕਟ ਖੋਹ ਲਿਆ ਹੈ। ਜਿਸ ਦਾ ਐਲਾਨ ਕੁਝ ਹੀ ਦਿਨਾਂ ‘ਚ ਹੋ ਸਕਦਾ ਹੈ। ਜੀ ਹਾਂ, ਖ਼ਬਰਾਂ ਨੇ ਕੀ ਨਿਖਿਲ ਅਡਵਾਨੀ ਨੇ ਕੁਝ ਸਮਾਂ ਪਹਿਲਾਂ ਹੀ ਆਪਣੀ ਫ਼ਿਲਮ ‘ਸਨੋ’ ਸੋਨਮ ਕਪੂਰ ਨੂੰ ਆਫਰ ਕੀਤੀ ਸੀ, ਜਿਸ ਨੂੰ ਕਰਨ ਲਈ ਸੋਨਮ ਨੇ ਹਾਮੀ ਨਹੀਂ ਭਰੀ। ਸੋਨਮ ਦੇ ਡੇਟਸ ਦਾ ਇਸ਼ੂ ਰਿਹਾ ਜਿਸ ਕਾਰਨ ਉਹ ਫ਼ਿਲਮ ਨੂੰ ਹਾਂ ਨਹੀਂ ਕਰ ਪਾਈ।
ਇਸ ਤੋਂ ਬਾਅਦ ਡਾਇਰੈਕਟਰ ਨੇ ਸੋਨਮ ਦੀ ਥਾਂ ਸੋਨਾਕਸ਼ੀ ਨੂੰ ਫ਼ਿਲਮ ਆਫਰ ਕਰ ਦਿੱਤੀ। ਜੇਕਰ ਫ਼ਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਸ ‘ਚ ਸੋਨਾ ਦਾ ਕਿਰਦਾਰ ਇੱਕ ਪੁਲਿਸ ਅਫਸਰ ਦਾ ਕਿਰਦਾਰ ਨਿਭਾਵੇਗੀ। ਜਿਵੇਂ ਹੀ ਇਸ ਦੀ ਸਕਰੀਪਟਿੰਗ ਦਾ ਕੰਮ ਖ਼ਤਮ ਹੋਵੇਗਾ ਸੋਨਾ ਫ਼ਿਲਮ ਨੂੰ ਹਰੀ ਝੰਡੀ ਦੇ ਦੇਣਗੇ।