ਸੋਨਾਕਸ਼ੀ ਸਿਨ੍ਹਾ ਨੂੰ ਜਾਣਾ ਪੈ ਸਕਦਾ ਜੇਲ੍ਹ, ਘਰ ਪਹੁੰਚੀ ਪੁਲਿਸ
ਏਬੀਪੀ ਸਾਂਝਾ | 14 Jul 2019 02:23 PM (IST)
1
ਸੋਨਾਕਸ਼ੀ ਵੱਲੋਂ ਇਸ ਬਾਰੇ ਕੋਈ ਪ੍ਰਤੀਕਿਰਿਆ ਨਹੀਂ ਆਈ, ਪਰ ਉਸ ਦੇ ਬੁਲਾਰੇ ਨੇ ਮੁੰਬਈ ਦੇ ਅੰਗਰੇਜ਼ੀ ਅਖ਼ਬਾਰ ਨੂੰ ਦੱਸਿਆ ਕਿ ਇਹ ਸਾਰੇ ਇਲਜ਼ਾਮ ਝੂਠੇ ਤੇ ਬੇਬੁਨਿਆਦ ਹਨ।
2
ਹੁਣ ਪੁਲਿਸ ਦੀ ਟੀਮ ਸ਼ੁੱਕਰਵਾਰ ਨੂੰ ਫਿਰ ਉਸ ਨੂੰ ਮਿਲਣ ਉਸ ਦੇ ਘਰ ਜਾਏਗੀ।
3
ਜੁਹੂ ਪੁਲਿਸ ਸਟੇਸ਼ਨ ਦੇ ਸਹਿਯੋਗ ਨਾਲ ਜਦੋਂ ਯੂਪੀ ਪੁਲਿਸ ਉਸ ਦੇ ਘਰ ਰਾਮਾਇਣ ਪਹੁੰਚੀ ਤਾਂ ਉਸ ਵੇਲੇ ਸੋਨਾਕਸ਼ੀ ਘਰ ਮੌਜੂਦ ਨਹੀਂ ਸੀ।
4
ਕਥਿਤ ਤੌਰ 'ਤੇ ਇਸ ਸ਼ੋਅ ਲਈ ਬੁਕਿੰਗ ਅਮਾਊਂਟ ਵਜੋਂ ਸੋਨਾਕਸ਼ੀ ਨੂੰ 32 ਲੱਖ ਰੁਪਏ ਦਿੱਤੇ ਗਏ ਸੀ।
5
ਦਰਅਸਲ ਸੋਨਾਕਸ਼ੀ ਨੇ ਕਿਸੇ ਸ਼ੋਅ ਵਿੱਚ ਪਰਫਾਰਮ ਕਰਨ ਲਈ ਸਾਈਨ ਕੀਤਾ ਸੀ ਪਰ ਬਾਅਦ ਵਿੱਚ ਉਹ ਗਈ ਨਹੀਂ।
6
ਇਸੇ ਸ਼ਿਕਾਇਤ ਸਬੰਧੀ ਸੋਨਾਕਸ਼ੀ ਦੇ ਬਿਆਨ ਰਿਕਾਰਡ ਕਰਨ ਲਈ ਉੱਤਰ ਪ੍ਰਦੇਸ਼ ਪੁਲਿਸ ਦੇ ਅਧਿਕਾਰੀਆਂ ਦੀ ਟੀਮ ਵੀਰਵਾਰ ਨੂੰ ਮੁੰਬਈ ਸਥਿਤ ਸੋਨੀਕਸ਼ੀ ਦੇ ਘਰ ਪਹੁੰਚੀ।
7
ਦਿੱਲੀ ਦੇ ਇੱਕ ਇਵੈਂਟ ਆਰਗੇਨਾਈਜ਼ਰ ਨੇ ਪਿਛਲੇ ਸਾਲ ਅਦਾਕਾਰਾ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਸੀ।
8
ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨ੍ਹਾ ਧੋਖਾਧੜੀ ਦੇ ਮਾਮਲੇ ਵਿੱਚ ਘਿਰ ਗਈ ਹੈ।