ਸੰਸਦ ਭਵਨ 'ਚ ਸਾਂਸਦਾਂ ਤੇ ਮੰਤਰੀਆਂ ਨੇ ਲਾਇਆ ਝਾੜੂ, ਵੇਖੋ ਖ਼ਾਸ ਤਸਵੀਰਾਂ
ਇਸ ਮੌਕੇ ਰਾਜੀਵ ਪ੍ਰਤਾਪ ਰੂਡੀ ਨੇ ਕਿਹਾ ਕਿ ਦੇਸ਼ ਭਰ ਵਿੱਚ ਜਾਗਰੂਕਤਾ ਦਾ ਇਸ ਤੋਂ ਵੱਡਾ ਕੇਂਦਰ ਬਿੰਦੂ ਹੋਰ ਕੀ ਹੋ ਸਕਦਾ ਹੈ।
ਮਹਾਤਮਾ ਗਾਂਧੀ ਦੀ 150ਵੀਂ ਜੈਯੰਤੀ ਮੌਕੇ ਦੇਸ਼ ਦੀ 130 ਕਰੋੜ ਜਨਤਾ ਦੀ ਅਗਵਾਈ ਕਰਨ ਵਾਲੇ ਸਾਰੇ ਸਾਂਸਦ ਇਸ ਨਵੀਂ ਸ਼ੁਰੂਆਤ ਨੂੰ ਲੋਕਾਂ ਤਕ ਪਹੁੰਚਾਉਣਗੇ।
ਓਮ ਬਿਰਲਾ ਨੇ ਕਿਹਾ ਕਿ ਸਿਹਤਮੰਦ ਸਮਾਜ ਵਿੱਚ ਸਿਹਤਮੰਦ ਆਤਮਾ ਦਾ ਵਾਸ ਹੁੰਦਾ ਹੈ। ਜਦੋਂ ਇਹ ਭਾਵਨਾ ਹਰ ਸ਼ਖ਼ਸ ਵਿੱਚ ਪੈਦਾ ਹੋਏਗੀ, ਉਸ ਦਿਨ ਇਹ ਅਭਿਆਨ ਸਹੀ ਸ਼ਬਦਾਂ ਵਿੱਚ ਸਾਰਥਕ ਸਾਬਤਿ ਹੋਏਗਾ।
ਲੋਕ ਸਭਾ ਪ੍ਰਧਾਨ ਓਮ ਬਿਰਲਾ ਨੇ ਸੰਸਦ ਵਿੱਚ ਸਾਫ਼-ਸਫ਼ਾਈ ਬਾਅਦ ਮਹਾਤਮਾ ਗਾਂਧੀ ਦੇ ਬੁੱਤ ਸਾਹਮਣੇ ਮੰਤਰੀਆਂ, ਸਾਂਸਦਾਂ ਤੇ ਵਰਕਰਾਂ ਨੂੰ ਸਵੱਛਤਾ ਦਾ ਸੰਕਲਪ ਦਿਵਾਇਆ।
ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ, ਸਿਹਤ ਮੰਤਰੀ ਡਾ. ਹਰਸ਼ਵਰਧਨ, ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਸਮੇਤ ਕਈ ਮੰਤਰੀ ਤੇ ਹੇਮਾ ਮਾਲਿਨੀ, ਹੰਸ ਰਾਜ ਹੰਸ, ਸੁਸ਼ੀਲ ਕੁਮਾਰ ਸਣੇ ਸਾਂਸਦ ਹਾਜ਼ਰ ਹੋਏ। ਭਲਕੇ ਐਤਵਾਰ ਵੀ ਇਹ ਅਭਿਆਨ ਜਾਰੀ ਰਹੇਗਾ।
ਲੋਕ ਸਭਾ ਪ੍ਰਧਾਨ ਓਮ ਬਿਰਲਾ ਦੀ ਅਗਵਾਈ ਵਿੱਚ ਸੰਸਦ ਵਿੱਚ ਸ਼ਨੀਵਾਰ ਨੂੰ ਦੋ ਰੋਜ਼ਾ ਸਵੱਛਤਾ ਅਭਿਆਨ ਦੀ ਸ਼ੁਰੂਆਤ ਹੋਈ। ਇਸ ਦੌਰਾਨ ਲੋਕ ਸਭਾ ਪ੍ਰਧਾਨ ਨੇ ਸਾਰੇ ਲੀਡਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਅਭਿਆਨ ਨੂੰ ਦੇਸ਼ ਦੇ ਪਿੰਡ-ਪਿੰਡ ਤਕ ਪਹੁੰਚਾਉਣ।