ਸੜਕ ਹਾਦਸਿਆਂ ਵੇਲੇ ਮਦਦ ਲਈ ਸਦਾ ਤਿਆਰ ਰਹਿੰਦਾ ਸਿੱਖ ਫਰਿਸ਼ਤਾ
ਏਬੀਪੀ ਸਾਂਝਾ | 12 Jul 2019 05:38 PM (IST)
1
ਨਵੀਂ ਦਿੱਲੀ: 76 ਸਾਲਾ ਸਿੱਖ ਵਿਅਕਤੀ ਨੇ ਸੜਕ ਹਾਦਸੇ ਦੇ ਪੀੜਤਾਂ ਦੀ ਮਦਦ ਲਈ ਆਪਣੇ ਰੋਜ਼ੀ ਰੋਟੀ ਦੇ ਸਾਧਨ ਨੂੰ ਹੀ ਐਂਬੂਲੈਂਸ ਵਿੱਚ ਤਬਦੀਲ ਕਰ ਦਿੱਤਾ ਹੈ।
2
ਉਨ੍ਹਾਂ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
3
ਹਰਜਿੰਦਰ ਸਿੰਘ ਆਪਣੀ ਆਟੋ ਐਂਬੂਲੈਂਸ ਰਾਹੀਂ ਅਣਗਿਣਤ ਜ਼ਖ਼ਮੀਆਂ ਦੀ ਮਦਦ ਕਰ ਚੁੱਕੇ ਹਨ।
4
ਉਹ ਰੋਜ਼ਾਨਾ ਤਕਰੀਬਨ ਇੱਕ ਦੁਰਘਟਨਾ ਪੀੜਤ ਨੂੰ ਹਸਪਤਾਲ ਛੱਡਦੇ ਹਨ। ਹਰਜਿੰਦਰ ਸਿੰਘ ਨੇ ਆਪਣੇ ਆਟੋ ਵਿੱਚ ਮੁਢਲੀ ਸਹਾਇਤਾ ਬਕਸਾ ਵੀ ਰੱਖਿਆ ਹੋਇਆ ਹੈ ਤਾਂ ਜੋ ਜ਼ਖ਼ਮੀ ਨੂੰ ਕੁਝ ਤੁਰੰਤ ਆਰਾਮ ਦਿੱਤਾ ਜਾ ਸਕੇ।
5
ਉਹ ਇਹ ਕੰਮ ਦੇ ਕੋਈ ਪੈਸੇ ਵੀ ਨਹੀਂ ਲੈਂਦੇ, ਇਹ ਲੋਕ ਸੇਵਾ ਨਿਸ਼ਕਾਮ ਕਰਦੇ ਹਨ।
6
ਹਰਜਿੰਦਰ ਸਿੰਘ ਦੱਸਦੇ ਹਨ ਕਿ ਜਦ ਵੀ ਉਹ ਕਿਸੇ ਨੂੰ ਸੜਕ ਹਾਦਸੇ ਵਿੱਚ ਜ਼ਖ਼ਮੀ ਪਿਆ ਵੇਖਦੇ ਹਨ ਤਾਂ ਤੁਰੰਤ ਉਸ ਦੀ ਮਦਦ ਕਰਦੇ ਹਨ।