EVM ਮਸ਼ੀਨਾਂ ਕਰਕੇ ਬੰਦ ਪਏ ਸਕੂਲੀ ਕਮਰੇ, ਬੱਚੇ ਖੁੱਲ੍ਹੇ ਅਸਮਾਨ ਹੇਠ ਪੜ੍ਹਨ ਲਈ ਮਜਬੂਰ
ਉੱਧਰ ਜਦੋਂ ਇਸ ਮਾਮਲੇ ਸਬੰਧੀ ਡੀਸੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕੁਝ ਵੀ ਬੋਲਣ ਤੋਂ ਮਨ੍ਹਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਚੋਣ ਕਮਿਸ਼ਨ ਦਾ ਮਸਲਾ ਹੈ। ਉਹੀ ਇਸ ਦਾ ਹੱਲ ਕਰਨਗੇ।
ਸਕੂਲ ਦੇ 11ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਕਿਹਾ ਕਿ ਮਹੀਨਿਆਂ ਤੋਂ ਉਨ੍ਹਾਂ ਦੇ ਕਈ ਵਿਸ਼ਿਆ ਦੀ ਕਲਾਸ ਨਹੀਂ ਲੱਗੀ। ਵਿਦਿਆਰਥੀਆਂ ਨੂੰ ਧੁੱਪ ਤੇ ਮੀਂਹ 'ਚ ਬਾਹਰ ਹੀ ਪੜ੍ਹਾਈ ਕਰਨੀ ਪੈ ਰਹੀ ਹੈ। ਪ੍ਰਿੰਸੀਪਲ ਨੇ ਦੱਸਿਆ ਕਿ ਉਨ੍ਹਾਂ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ। ਡੀਸੀ ਨੇ ਕਿਹਾ ਹੈ ਕਿ 8 ਜੁਲਾਈ, 2019 ਤੋ ਬਾਅਦ ਈਵੀਐਮ ਮਸ਼ੀਨਾਂ ਚੁੱਕ ਲਈਆਂ ਜਾਣਗੀਆਂ।
ਮਈ 2019 ਤੋਂ ਹੁਣ ਤਕ ਸਕੂਲ ਦੇ ਕਮਰੇ ਈਵੀਐਮ ਮਸ਼ੀਨਾਂ ਕਰਕੇ ਬੰਦ ਹਨ, ਜਿਸ ਕਰਕੇ ਵਿਦਿਆਰਥੀ ਖੁੱਲ੍ਹੇ ਅਸਮਾਨ ਥੱਲੇ ਪੜ੍ਹਨ ਲਈ ਮਜਬੂਰ ਹਨ। ਮਾਨਸੂਨ ਕਰਕੇ ਇਨ੍ਹੀਂ ਦਿਨੀਂ ਹਰ ਰੋਜ਼ ਮੀਂਹ ਪੈ ਰਿਹਾ ਹੈ, ਜਿਸ ਕਾਰਨ ਵਿਦਿਆਰਥੀ ਹੋਰ ਵੀ ਪਰੇਸ਼ਾਨ ਹੋ ਰਹੇ ਹਨ।
ਲੁਧਿਆਣਾ: ਲੋਕ ਸਭਾ ਚੋਣਾਂ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ ਤੇ ਸਰਕਾਰ ਵੀ ਬਣ ਚੁੱਕੀ ਹੈ, ਪਰ ਲੁਧਿਆਣਾ ਦੇ ਪਿੰਡ ਜਵਾਹਰਵਾਲਾ ਦੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਅਜੇ ਤਕ ਲੋਕ ਸਭਾ ਚੋਣਾ ਦਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ।