ਜੇਲ੍ਹ 'ਚੋਂ ਪੈਰੋਲ 'ਤੇ ਬਾਹਰ ਆਏ ਨੌਜਵਾਨ ਨੂੰ ਸ਼ਰ੍ਹੇਆਮ ਗੋਲ਼ੀਆਂ ਨਾਲ ਭੁੰਨ੍ਹਿਆ, ਮੌਤ
ਏਬੀਪੀ ਸਾਂਝਾ | 07 Jul 2019 08:07 PM (IST)
1
ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਹਮਲਾਵਰ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ। ਸਥਾਨਕ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕਰ ਸ਼ੁਰੂ ਕਰ ਲਈ ਹੈ।
2
ਜਾਣਕਾਰੀ ਮੁਤਾਬਕ ਹਮਲਾਵਰ ਕਾਰ ਵਿੱਚ ਆਏ ਤੇ ਗੜਸ਼ੰਕਰ-ਨੰਗਲ ਰੋਡ 'ਤੇ ਢਾਬੇ 'ਤੇ ਬੈਠੇ ਨੌਜਵਾਨ ਨੂੰ ਗੋਲ਼ੀਆਂ ਨਾਲ ਭੁੰਨ੍ਹ ਦਿੱਤਾ। ਗੋਲ਼ੀਆਂ ਨੌਜਵਾਨ ਦੀ ਪਿੱਠ ਵਿੱਚ ਲੱਗੀਆਂ ਜਿਸ ਕਰਕੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਬਾਅਦ ਇਲਾਕੇ ਵਿੱਚ ਹੜਕੰਪ ਮੱਚ ਗਿਆ।
3
ਮ੍ਰਿਤਕ ਨੌਜਵਾਨ ਦੀ ਪਛਾਣ ਵਿਸ਼ਾਲ ਵਜੋਂ ਹੋਈ ਹੈ। ਉਹ ਰਾਮਪੁਰ ਬਿੱਡੋ ਵਿੱਚ ਦਾ ਰਹਿਣ ਵਾਲਾ ਸੀ। ਸੂਤਰਾਂ ਮੁਤਾਬਕ ਵਿਸ਼ਾਲ 'ਤੇ ਕੁਝ ਮਾਮਲੇ ਦਰਜ ਸੀ ਤੇ ਉਹ ਹਾਲ ਹੀ ਵਿੱਚ ਜੇਲ੍ਹ ਤੋਂ ਪੈਰੋਲ 'ਤੇ ਬਾਹਰ ਆਇਆ ਸੀ। ਇਸੇ ਦੌਰਾਨ ਐਤਵਾਰ ਨੂੰ ਉਸ ਦਾ ਕਤਲ ਹੋ ਗਿਆ।
4
ਹੁਸ਼ਿਆਰਪੁਰ: ਕਸਬਾ ਗੜਸ਼ੰਕਰ ਵਿੱਚ ਅੱਜ ਕੁਝ ਅਣਪਛਾਤੇ ਨੌਜਵਾਨਾਂ ਨੇ ਦਿਨ-ਦਿਹਾੜੇ ਇੱਕ ਨੌਜਵਾਨ 'ਤੇ ਗੋਲ਼ੀਆਂ ਦੀ ਬੁਛਾੜ ਕਰ ਦਿੱਤੀ। ਘਟਨਾ ਵੇਲੇ ਨੌਜਵਾਨ ਇੱਕ ਢਾਬੇ 'ਤੇ ਬੈਠਾ ਸੀ।