ਚੰਡੀਗੜ੍ਹ ਸਵੀਟ ਫੈਕਟਰੀ 'ਚ ਭਿਆਨਕ ਅੱਗ, ਇੱਕ ਫਾਇਰ ਮੁਲਾਜ਼ਮ ਜ਼ਖ਼ਮੀ, ਕਰੋੜਾਂ ਦਾ ਨੁਕਸਾਨ
ਏਬੀਪੀ ਸਾਂਝਾ | 06 Jul 2019 12:17 PM (IST)
1
ਫੈਕਟਰੀ ਵਿੱਚ ਕਰੀਬ 200 ਵਰਕਰ ਕੰਮ ਕਰਦੇ ਹਨ। ਕੋਈ ਜਾਨੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ।
2
ਇਸ ਦੌਰਾਨ ਹੱਲੋਮਾਜਰਾ ਤੋਂ ਕਲੋਨੀ ਨੰਬਰ-4 ਤਕ ਪੂਰਾ ਰਾਹ ਬਲਾਕ ਕਰ ਦਿੱਤਾ ਗਿਆ ਸੀ।
3
ਅੱਗ ਵਿੱਚ ਕਰੋੜਾਂ ਦੇ ਨੁਕਸਾਨ ਹੋਣ ਦਾ ਅਨੁਮਾਨ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ ਸ਼ਾਰਟ ਸਰਕਟ ਕਰਕੇ ਲੱਗੀ।
4
ਦੇਰ ਰਾਤ ਤਕ ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਜੱਦੋ-ਜ਼ਹਿਦ ਕਰਦੀ ਰਹੀ।
5
ਪੰਚਕੁਲਾ, ਮੁਹਾਲੀ ਤੇ ਚੰਡੀਗੜ੍ਹ ਦੀਆਂ ਫਾਇਰ ਬ੍ਰਿਗੇਡ ਦੀਆਂ ਕਰੀਬ 12 ਗੱਡੀਆਂ ਮੌਕੇ 'ਤੇ ਪਹੁੰਚੀਆਂ।
6
ਅੱਗ ਇੰਨੀ ਭਿਆਨਕ ਸੀ ਕਿ ਚਾਰੇ ਪਾਸੇ ਧੂੰਆਂ ਹੀ ਧੂੰਆਂ ਹੋ ਗਿਆ। ਅੱਗ ਦੀਆਂ ਲਪਟਾਂ ਨਾਲ ਪੂਰੀ ਫੈਕਟਰੀ ਸੜ ਕੇ ਸੁਆਹ ਹੋ ਗਈ।
7
ਅੱਗ ਬੁਝਾਉਂਦਿਆਂ ਇੱਕ ਫਾਇਰ ਮੁਲਾਜ਼ਮ ਵੀ ਜ਼ਖ਼ਮੀ ਹੋਇਆ।
8
ਅੱਗ ਨਾਲ ਆਸਪਾਸ ਦੇ ਇਲਾਕਿਆਂ ਵਿੱਚ ਹੜਕੰਪ ਮੱਚ ਗਿਆ।
9
ਚੰਡੀਗੜ੍ਹ: ਇੰਡਸਟ੍ਰੀਅਲ ਏਰੀਆ ਫੇਜ਼-1 ਸਥਿਤ ਚੰਡੀਗੜ੍ਹ ਸਵੀਟਸ ਫੈਕਟਰੀ ਵਿੱਚ ਸ਼ੁੱਕਰਵਾਰ ਰਾਤ ਕਰੀਬ 9:51 ਵਜੇ ਅਚਾਨਕ ਭਿਆਨਕ ਅੱਗ ਲੱਗ ਗਈ।