ਕਰਤਾਰਪੁਰ ਕੌਰੀਡੋਰ: ਪਾਕਿ ਨੇ ਨਿਬੇੜਿਆ 90 ਫ਼ੀਸਦੀ ਕੰਮ, ਭਾਰਤ ਵਾਲੇ ਪਾਸੇ ਢਿੱਲਾ
ਐੱਸਡੀਐੱਮ ਡੇਰਾ ਬਾਬਾ ਨਾਨਕ ਗੁਰਸਿਮਰ ਸਿੰਘ ਢਿੱਲੋਂ ਨੇ 'ਏਬੀਪੀ ਸਾਂਝਾ' ਨੂੰ ਦੱਸਿਆ ਕਿ ਯੋਜਨਾ ਮੁਤਾਬਕ ਕੰਮ ਠੀਕ ਰਫਤਾਰ ਨਾਲ ਚੱਲ ਰਿਹਾ ਹੈ ਅਤੇ ਬਾਰਸ਼ ਕਾਰਨ ਜੋ ਅੜਚਨਾਂ ਪੈ ਰਹੀਆਂ ਹਨ ਉਸ ਦਾ ਸਰਵੇਖਣ ਪਹਿਲਾਂ ਹੀ ਕਰ ਲਿਆ ਗਿਆ ਸੀ।
Download ABP Live App and Watch All Latest Videos
View In Appਸੜਕ ਦੀ ਉਸਾਰੀ ਕਰ ਰਹੀ ਕੰਪਨੀ ਦੇ ਅਧਿਕਾਰੀ ਦਾਅਵਾ ਕਰ ਰਹੇ ਹਨ ਕਿ ਇਹ ਕੰਮ ਸਤੰਬਰ ਤਕ ਤੈਅ ਸੀਮਾ ਦੇ ਅੰਦਰ ਅੰਦਰ ਮੁਕੰਮਲ ਹੋ ਜਾਵੇਗਾ। ਸੜਕ ਦੇ ਨਾਲ ਹੀ ਖੱਬੇ ਹੱਥ ਆਈਸੀਪੀ ਬਣਨ ਦਾ ਕੰਮ ਵੀ ਚੱਲ ਰਿਹਾ ਹੈ, ਜਿਸ ਨੂੰ ਤਿੰਨ ਪੜਾਵਾਂ ਦੇ ਵਿੱਚ ਮੁਕੰਮਲ ਕੀਤਾ ਜਾਵੇਗਾ।
ਹਾਲਾਂਕਿ, ਇਹ 14 ਜੁਲਾਈ ਦੀ ਮੀਟਿੰਗ ਤੋਂ ਬਾਅਦ ਤੈਅ ਹੋਵੇਗਾ ਕਿ ਇਸ ਓਵਰ ਬਰਿੱਜ ਨੂੰ ਕਿਸ ਜਗ੍ਹਾ ਤੋਂ ਮਿਲਾਇਆ ਜਾਵੇ ਨਾਲ ਹੀ ਇਸ ਮੀਟਿੰਗ ਦੌਰਾਨ ਕੌਰੀਡੋਰ ਦੇ ਨਜ਼ਦੀਕ ਬਣਨ ਵਾਲੇ ਕੰਪਲੈਕਸ ਆਦਿ ਦੀਆਂ ਹੋਰ ਫੈਸਲੇ ਵੀ ਲਏ ਜਾਣਗੇ।
ਭਾਰਤ ਵਾਲੇ ਪਾਸੇ ਜਿੱਥੇ ਸੜਕ ਖਤਮ ਹੋ ਰਹੀ ਹੈ ਉਸ ਦੇ 100 ਮੀਟਰ ਦਾਇਰੇ 'ਤੇ ਇੱਕ ਪੁਲ ਬਣਾਇਆ ਜਾ ਰਿਹਾ ਹੈ ਜਿਸ ਨੂੰ ਪਾਕਿਸਤਾਨ ਵਾਲੇ ਪਾਸੇ ਬਣਾਏ ਜਾ ਰਹੇ ਬ੍ਰਿਜ ਨਾਲ ਮਿਲਾਇਆ ਜਾਵੇਗਾ।
ਉਨ੍ਹਾਂ ਪੰਜਾਬ ਸਰਕਾਰ ਵੱਲੋਂ ਡੇਰਾ ਬਾਬਾ ਨਾਨਕ ਡਿਵੈਲਪਮੈਂਟ ਅਥਾਰਿਟੀ ਤਹਿਤ ਕਰਵਾਏ ਜਾਣ ਵਾਲੇ ਡੇਰਾ ਬਾਬਾ ਨਾਨਕ ਵਿਖੇ ਕੰਮਾਂ ਦੀ ਜਾਣਕਾਰੀ ਵੀ ਸਾਂਝੀ ਕੀਤੀ।
ਗੁਰਦਾਸਪੁਰ: ਡੇਰਾ ਬਾਬਾ ਨਾਨਕ ਵਿਖੇ ਅੰਤਰਰਾਸ਼ਟਰੀ ਭਾਰਤ ਪਾਕਿਸਤਾਨ ਬਾਰਡਰ ਵਿਚਾਲੇ ਉਸਾਰੇ ਜਾ ਰਹੇ ਕਰਤਾਰਪੁਰ ਕੋਰੀਡੋਰ ਦੇ ਨਿਰਮਾਣ ਸਬੰਧੀ ਪਾਕਿਸਤਾਨ ਤੋਂ ਜੋ 90 ਫੀਸਦੀ ਕੰਮ ਪੂਰਾ ਹੋਣ ਦੀਆਂ ਖ਼ਬਰਾਂ ਆਈਆਂ ਤਾਂ 'ਏਬੀਪੀ ਸਾਂਝਾ' ਦੀ ਟੀਮ ਨੇ ਭਾਰਤ ਵਾਲੇ ਪਾਸੇ ਗਰਾਊਂਡ ਜ਼ੀਰੋ 'ਤੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ।
ਪਹਿਲੇ ਪੜਾਅ ਤਹਿਤ ਆਈਸੀਪੀ ਦੇ ਵਿੱਚ ਕਾਊਂਟਰ ਬਣਾਏ ਜਾਣਗੇ ਤੇ ਨਾਲ ਹੀ ਉਸ ਜਗ੍ਹਾ ਤੇ ਪਾਰਕਿੰਗ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪੰਜਾਹ ਏਕੜ ਜ਼ਮੀਨ ਐਕੁਆਇਰ ਕੀਤੀ ਗਈ ਹੈ, ਜਿਸ 'ਤੇ ਵੱਡਾ ਕੰਪਲੈਕਸ ਬਣਾਇਆ ਜਾਵੇਗਾ।
ਇਸ ਦੌਰਾਨ ਮੌਕੇ ਤੋਂ ਪਤਾ ਲੱਗਾ ਕਿ ਹਾਲੇ ਸੜਕ ਦੇ ਉੱਪਰ ਪੱਥਰ ਪੈਣ ਦਾ ਕੰਮ ਚੱਲ ਰਿਹਾ ਹੈ। ਗੁਰਦਾਸਪੁਰ-ਰਮਦਾਸ ਬਾਈਪਾਸ ਤੋਂ ਕੋਰੀਡੋਰ ਤਕ ਬਣਨ ਵਾਲੀ ਸਾਢੇ ਤਿੰਨ ਕਿਲੋਮੀਟਰ ਲੰਮੀ ਸੜਕ ਦਾ ਕੰਮ ਵੀ ਹਾਲੇ ਕਾਫੀ ਪਿਆ ਹੈ।
- - - - - - - - - Advertisement - - - - - - - - -