ਕਰਤਾਰਪੁਰ ਲਾਂਘੇ ਦਾ ਕੰਮ ਤਕਰੀਬਨ 80% ਪੂਰਾ, ਪਾਕਿਸਤਾਨ ਤੋਂ ਆਈਆਂ ਤਸਵੀਰਾਂ
ਗੁਰਦੁਆਰੇ ਦੀ ਹਦੂਦ ਅੰਦਰ ਆਉਂਦੀ ਜ਼ਮੀਨ ਦਾ ਪੱਧਰ ਬਰਾਬਰ ਕਰਨ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ, ਜੋ ਜਲਦ ਹੀ ਸੰਪੂਰਨ ਕਰ ਦਿੱਤਾ ਜਵੇਗਾ।
Download ABP Live App and Watch All Latest Videos
View In Appਲਾਂਘੇ ਦੇ ਨਿਰਮਾਣ ਨੂੰ ਲੈ ਕੇ ਭਾਰਤ ਹਾਲੇ ਪਾਕਿਸਤਾਨ ਤੋਂ ਕਾਫ਼ੀ ਪਿੱਛੇ ਹੈ ਪਰ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ 'ਚ ਵੀ ਤਿਆਰੀਆਂ ਦਿਨ ਰਾਤ ਕੀਤੀਆਂ ਜਾ ਰਹੀਆਂ ਹਨ। ਸਰਕਾਰ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਤੰਬਰ ਤਕ ਲਾਂਘੇ ਦਾ ਕੰਮ ਖਤਮ ਕਰ ਦਿੱਤਾ ਜਾਵੇਗਾ।
ਗੁਰਦੁਆਰ ਦਰਬਾਰ ਸਾਹਿਬ ਦੇ ਨੇੜੇ ਅਤੇ ਲਾਂਘੇ ਦੇ ਆਲੇ-ਦੁਆਲੇ ਨੂੰ ਹਰਾ ਭਰਾ ਰੱਖਣ ਦੇ ਲਈ ਪੌਦੇ ਲਾਉਣ ਦਾ ਕੰਮ ਜਾਰੀ ਹੈ। ਲਾਂਘੇ ਦੇ ਕਿਨਾਰਿਆਂ 'ਤੇ ਸਜਾਵਟੀ ਬੂਟੇ ਅਤੇ ਘਾਹ ਲਾਇਆ ਜਾਵੇਗਾ, ਜਿਸ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਭਾਰਤ ਅਤੇ ਪਾਕਿਸਤਾਨ ਵਿੱਚ ਕਰਤਾਰਪੁਰ ਲਾਂਘੇ ਦੀ ਉਸਾਰੀ ਦਾ ਕੰਮ ਜ਼ੋਰਾਂ ਸ਼ੋਰਾਂ ਨਾਲ ਜਾਰੀ ਹੈ। ਦੋਵੇਂ ਦੇਸ਼ ਹੁਣ 14 ਜੁਲਾਈ ਨੂੰ ਮੁਲਾਕਾਤ ਕਰ ਰਹੇ ਹਨ।
ਗੁਦੁਆਰ ਸਾਹਿਬ ਦੀ ਸਜਾਵਟ ਲਈ ਚਿੱਟਾ ਮਾਬਰਲ ਲਾਇਆ ਜਾਵੇਗਾ। ਦੋ ਤੋਂ ਤਿੰਨ ਹਫਤਿਆਂ 'ਚ ਨਵਾਂ ਪੱਥਰ ਲਿਆਂਦਾ ਜਾਵੇਗਾ ਤੇ ਜ਼ਮੀਨ ਲੈਵਲ ਹੋਣ ਮਗਰੋਂ ਸੰਗਮਰਮਰ ਲਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਜਾਵੇਗਾ।
ਇਸ ਦੇ ਨਾਲ ਹੀ ਇੱਕ ਜਾਂ ਦੋ ਹਫ਼ਤਿਆਂ ਅੰਦਰ ਨਿਸ਼ਾਨ ਸਾਹਿਬ ਸਥਾਪਤ ਕਰ ਦਿੱਤਾ ਜਾਵੇਗਾ। ਨਿਸ਼ਾਨ ਸਾਹਿਬ ਦੀ ਉਚਾਈ 150 ਫੁੱਟ ਰੱਖੀ ਜਾਵੇਗੀ।
ਹਾਲਾਂਕਿ, ਉਸਾਰੀ ਕਾਰਜ ਦੋਵੇਂ ਪਾਸੇ ਜਾਰੀ ਹਨ ਪਰ ਕਰਤਾਰਪੁਰ ਸਾਹਿਬ ਗਲਿਆਰੇ ਦੀ ਉਸਾਰੀ ਲਈ ਪਾਕਿਸਤਾਨ ਨੇ ਲੀਡ ਹਾਸਲ ਕੀਤੀ ਹੋਈ ਹੈ। ਹੁਣ ਤਕ ਪਾਕਿਸਤਾਨ ਨੇ ਕੰਮ ਕਰੀਬ 90 ਫੀਸਦੀ ਮੁਕੰਮਲ ਕਰ ਲਿਆ ਹੈ ਤੇ ਬਾਕੀ ਰਹਿੰਦਾ ਕੰਮ ਵੀ ਜਲਦ ਹੀ ਪੂਰਾ ਹੋਣ ਦੀ ਆਸ ਹੈ।
ਜ਼ੀਰੋ ਲਾਈਨ ਤੋਂ ਕਰਤਾਰਪੁਰ ਸਾਹਿਬ ਨੂੰ ਜੋੜ ਵਾਲਾ ਰਸਤਾ ਤਕਰੀਨ ਤਿਆਰ ਹੋ ਚੁੱਕਾ ਹੈ ਤੇ ਕੁਝ ਹੀ ਦਿਨਾਂ 'ਚ ਇਸ ਸੜਕ ਨੂੰ ਪੱਕਾ ਕਰ ਦਿੱਤਾ ਜਾਵੇਗਾ।
ਗੁਰੂ ਨਾਨਕ ਦੇਵ ਜੀ ਵੱਲੋਂ ਵਾਹੀ ਗਈ ਜ਼ਮੀਨ ਦੀ ਦੇਖ ਰੇਖ ਪਾਕਿਸਤਾਨ ਦੀ ਕੌਮੀ ਇੰਜਨੀਅਰਿੰਗ ਸੇਵਾ (NESPAK) ਕਰੇਗੀ। ਇਸ ਤੋਂ ਇਲਾਵਾ ਖੂਹ ਅਤੇ ਅੰਬ ਦੇ ਦਰੱਖ਼ਤ ਨੂੰ ਦੀ ਸਾਂਭ ਸੰਭਾਲ ਕੀਤੀ ਜਾਵੇਗੀ।
ਸ਼ਰਧਾਲੂਆਂ ਦੇ ਠਹਿਰਨ ਲਈ ਸਰਾਂ, ਲੰਗਰ ਹਾਲ ਤੇ ਪ੍ਰਸ਼ਾਸਨਿਕ ਦਾ ਬਲਾਕ ਦਾ ਕੰਮ ਜ਼ੋਰਾਂ 'ਤੇ ਚੱਲ ਰਿਹਾ। ਕਾਰੀਗਰ ਦਿਨ ਰਾਤ ਇੱਕ ਕਰ ਕੇ ਕੰਮ ਕਰ ਰਹੇ ਹਨ। ਗੁਰਦੁਅਰਾ ਕੇਮਟੀ ਦੀ ਦੇਖ ਰਹੇ ਹੇਠ ਕੰਮ ਕੀਤਾ ਜਾ ਰਿਹਾ। ਲੰਗਰ ਹਾਲ, ਸਰਾਂ, ਪ੍ਰਸ਼ਾਸਨਿਕ ਬਲਾਕ ਦਾ ਕੰਮ ਤਕਰੀਬਨ 80 ਤੋਂ 90 ਫ਼ੀਸਦੀ ਪੂਰਾ ਹੋ ਚੁੱਕਿਆ ਹੈ।
ਪਾਕਿਸਤਾਨ ਵਾਲੇ ਪਾਸੇ ਕਰਤਾਰਪੁਰ ਸਾਹਿਬ ਗਲਿਆਰੇ ਲਈ ਵੱਡੀ ਚੁਣੌਤੀ ਰਾਵੀ ਦਰਿਆ ਸੀ। ਇਹ ਤਸਵੀਰਾਂ ਰਾਵੀ ਦਰਿਆ 'ਤੇ ਬਣਾਏ ਪੁਲ ਦੀਆਂ ਹਨ। ਬਰਸਾਤਾਂ ਦੇ ਦਿਨਾਂ ਦੌਰਾਨ ਦਰਿਆ 'ਚ ਪਾਣੀ ਦਾ ਪੱਧਰ ਵੱਧ ਜਾਂਦਾ ਹੈ, ਜਿਸ ਨੂੰ ਦੇਖਦੇ ਹੋਏ ਇਸ ਪੁਸ ਦੀ ਉਚਾਈ ਜ਼ਮੀਨ ਤੋਂ ਕਾਫ਼ੀ ਉੱਚੀ ਰੱਖੀ ਗਈ ਹੈ।
ਕਰਤਾਰਪੁਰ ਸਾਹਿਬ ਗੁਰਦੁਆਰੇ ਕੋਲ ਖੰਡਾ ਸਥਾਪਤ ਕੀਤਾ ਜਾਵੇਗਾ। ਇਸ ਲਈ ਚੁਣੀ ਹੋਈ ਜਗ੍ਹਾ 'ਤੇ ਤਿਆਰੀ ਸ਼ੁਰੂ ਕਰ ਦਿੱਤੀ ਗਈ।
- - - - - - - - - Advertisement - - - - - - - - -