48 ਘੰਟੇ ਤੋਂ ਪੰਜਾਬ ਰੋਡਵੇਜ਼ ਦੇ ਚੱਕੇ ਜਾਮ, ਹੁਣ ਮੁਲਾਜ਼ਮਾਂ ਅੱਗੇ ਝੁਕੀ ਸਰਕਾਰ
ਜ਼ਿਕਰਯੋਗ ਹੈ ਕਿ ਪਨਬੱਸ ਮੁਲਾਜ਼ਮਾਂ ਨੇ ਤਿੰਨ ਦਿਨਾਂ ਹੜਤਾਲ ਦਾ ਪ੍ਰੋਗਰਾਮ ਬਣਾਇਆ ਹੋਇਆ ਸੀ। ਧਰਨੇ ਦੇ ਦੂਜੇ ਦਿਨ ਮੁਲਾਜ਼ਮਾਂ ਨੇ ਟਰਾਂਸਪੋਰਟ ਮੰਤਰੀ ਦਾ ਘਰ ਘੇਰਿਆ ਸੀ ਅਤੇ ਫਿਰ ਭਲਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਨੂੰ ਘੇਰਨ ਦੀ ਯੋਜਨਾ ਸੀ। ਪਰ ਹੁਣ ਮੀਟਿੰਗ ਦੇ ਭਰੋਸੇ ਮਗਰੋਂ ਮੁਲਾਜ਼ਮਾਂ ਨੇ ਹੜਤਾਲ ਵਾਪਸ ਲੈ ਲਈ ਹੈ।
ਹੁਣ ਪੰਜਾਬ 'ਚ ਰੁਕੀਆਂ 1560 ਬੱਸਾਂ ਸਵੇਰ ਤੋਂ ਆਪਣੇ ਰੂਟਾਂ 'ਤੇ ਮੁੜ ਤੋਂ ਚਾਲੇ ਪਾਉਣਗੀਆਂ। ਹੜਤਾਲ ਕਾਰਨ ਯਾਤਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਪਰ ਹੁਣ ਮੁਲਾਜ਼ਮਾਂ ਤੇ ਮੁਸਾਫਰਾਂ ਦੀਆਂ ਮੁਸ਼ਕਲਾਂ ਹੱਲ ਹੋਣ ਦੀ ਆਸ ਬੱਝ ਗਈ ਹੈ।
ਹਾਲਾਂਕਿ ਉਸ ਸਮੇਂ ਮੰਤਰੀ ਘਰ ਵਿੱਚ ਮੌਜੂਦ ਨਹੀਂ ਸਨ, ਪਰ ਮੁਲਾਜ਼ਮਾਂ ਨੇ ਤਿੱਖੀ ਧੁੱਪ ਵਿੱਚ ਆਪਣਾ ਰੋਸ ਪ੍ਰਗਟ ਕਰ ਕੇ ਹੀ ਦਮ ਲਿਆ।
ਪ੍ਰਦਰਸ਼ਨ ਤੋਂ ਚਿੰਤਤ ਟ੍ਰਾਂਸਪੋਰਟ ਮੰਤਰੀ ਨੇ ਰਜ਼ੀਆ ਸੁਲਤਾਨ ਨੇ ਮੁਲਾਜ਼ਮਾਂ ਨੂੰ ਨੌਂ ਜੁਲਾਈ ਨੂੰ ਮਿਲਣ ਦਾ ਸਮਾਂ ਦੇ ਦਿੱਤਾ। ਇਸ ਤੋਂ ਬਾਅਦ ਮੁਲਾਜ਼ਮਾਂ ਨੇ ਹੜਤਾਲ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ।
ਪਨਬੱਸ ਤੇ ਪੰਜਾਬ ਰੋਡਵੇਜ਼ ਦੇ ਠੇਕਾ ਆਧਾਰਤ ਮੁਲਾਜ਼ਮਾਂ ਨੇ ਲਗਾਤਾਰ ਦੂਜੇ ਦਿਨ ਬੱਸਾ ਨਾ ਚਲਾ ਕੇ ਆਪਣਾ ਰੋਸ ਪ੍ਰਗਟ ਕੀਤਾ। ਇਸ ਸੰਘਰਸ਼ ਨੂੰ ਕੁਝ ਹੱਦ ਤਕ ਬੂਰ ਪੈ ਗਿਆ ਜਾਪਦਾ ਹੈ।
ਆਪਣੀਆਂ ਨੌਕਰੀਆਂ ਪੱਕੀਆਂ ਕਰਵਾਉਣ ਤੇ ਹੋਰਨਾਂ ਮੰਗਾਂ ਦੀ ਪੂਰਤੀ ਲਈ ਮੁਲਾਜ਼ਮਾਂ ਨੇ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨ ਦੇ ਘਰ ਦਾ ਘਿਰਾਓ ਕੀਤਾ।