ਬਰਨਾਲਾ 'ਚ ਕਿਸਾਨ ਯੂਨੀਅਨ ਦੇ ਲੀਡਰ ਦਾ ਬੇਰਹਿਮੀ ਨਾਲ ਕਤਲ
ਕਤਲ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਹਮਲਾਵਰਾਂ ਦੀ ਸ਼ਨਾਖਤ ਲਈ ਫੌਰੈਂਸਿਕ ਟੀਮ ਮੌਕੇ 'ਤੇ ਪਹੁੰਚ ਕੇ ਸਬੂਤ ਇਕੱਠੇ ਕਰ ਰਹੀ ਹੈ।
Download ABP Live App and Watch All Latest Videos
View In Appਪੁਲਿਸ ਅਧਿਕਾਰੀਆਂ ਮੁਤਾਬਕ ਜਾਂਚ ਤੋਂ ਪਤਾ ਲੱਗਾ ਹੈ ਕਿ ਕਿਸੇ ਭਾਰੀ ਚੀਜ਼ ਨਾਲ ਕਿਸਾਨ ਦੇ ਸਿਰ 'ਤੇ ਹਮਲਾ ਕਰਕੇ ਉਸ ਦਾ ਕਤਲ ਕੀਤਾ ਗਿਆ।
ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਕਿਸਾਨ ਦੇ ਪਰਿਵਾਰਕ ਮੈਂਬਰ ਸਵੇਰੇ ਪੋਲਟਰੀ ਫਾਰਮ ਪਹੁੰਚੇ। ਇਸ ਮਗਰੋਂ ਉਨ੍ਹਾਂ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਿੰਡ ਵਾਸੀਆਂ ਮੁਤਾਬਕ ਕਿਸਾਨ ਬਹਾਦਰ ਸਿੰਘ ਰਾਤ ਵੇਲੇ ਆਪਣੇ ਪੋਲਟਰੀ ਫਾਰਮ ਵਿੱਚ ਇਕੱਲਾ ਸੁੱਤਾ ਸੀ। ਇਸੇ ਦੌਰਾਨ ਅਚਾਨਕ ਕੁਝ ਅਣਪਛਾਤੇ ਹਮਲਾਵਰਾਂ ਨੇ ਉਸ ਦਾ ਕਤਲ ਕਰ ਦਿੱਤਾ।
ਬਰਨਾਲਾ: ਕਸਬਾ ਮਹਿਲ ਕਲਾਂ ਵਿੱਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲਾ ਦੇ ਲੀਡਰ ਬਹਾਦਰ ਸਿੰਘ ਦਾ ਭੇਤਭਰੇ ਹਾਲਾਤ ਵਿੱਚ ਕਤਲ ਕਰ ਦਿੱਤਾ ਗਿਆ।
- - - - - - - - - Advertisement - - - - - - - - -