ਮੁੰਬਈ: ਫ਼ਿਲਮੀ ਦੁਨੀਆ ‘ਚ ਇਸ ਸਮੇਂ ਸਲਮਾਨ ਖ਼ਾਨ ਦੀ ਆਉਣ ਵਾਲੀ ਨਵੀਂ ਫਿਲਮ 'ਦਬੰਗ-3' ਦੇ ਚਰਚੇ ਹੋ ਰਹੇ ਹਨ। ਕੁਝ ਦਿਨ ਪਹਿਲਾਂ ਹੀ ਸਲਮਾਨ ਨੇ ਇਸ ਦੀ ਸ਼ੂਟਿੰਗ ਸ਼ੁਰੂ ਕੀਤੀ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਫ਼ਿਲਮ ਤੋਂ ਜੁੜੀਆਂ ਵੀਡੀਓਜ਼ ਤੇ ਤਸਵੀਰਾਂ ਨੇ ਵੀ ਟ੍ਰੈਂਡ ਕਰਨਾ ਸ਼ੁਰੂ ਕਰ ਦਿੱਤਾ ਹੈ।

ਮੱਧਪ੍ਰਦੇਸ਼ ਦੇ ਨਰਮਦਾ ਘਾਟ ‘ਤੇ ਹੋ ਰਹੀ ਫ਼ਿਲਮ ਸੀ ਸ਼ੂਟਿੰਗ ਦੌਰਾਨ ਸੋਨਾਕਸ਼ੀ ਸਿਨ੍ਹਾ ਨੇ ਆਪਣੀ ਲੁੱਕ ਰਿਵੀਲ ਕਰ ਦਿੱਤੀ ਹੈ। ਰੱਜੋ ਨੇ ਸੋਸ਼ਲ ਮੀਡੀਆ ‘ਤੇ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ’ਚ ਉਸ ਨੇ ਕੈਪਸ਼ਨ ਦਿੱਤੀ ਹੈ, 'ਦਬੰਗ ਤੋਂ ਲੈ ਕੇ ਦਬੰਗ 3 ਤਕ... ਅੱਜ ਸ਼ੂਟਿੰਗ ਦਾ ਪਹਿਲਾ ਦਿਨ, ਮੈਨੂੰ ਸ਼ੁਭ ਕਾਮਨਾਵਾਂ ਦਿਓ।'


ਇਸ ਲੁੱਕ ‘ਚ ਸੋਨਾਕਸ਼ੀ ਕਾਫੀ ਖੂਬਸੁਰਤ ਲੱਗ ਰਹੀ ਹੈ। ਉਸਨੇ ਪਿੰਕ ਐਂਡ ਵ੍ਹਾਈਟ ਸਾੜੀ ਦੇ ਨਾਲ ਬੈਕਲੈੱਸ ਬਲਾਊਜ਼ ਪਾਇਆ ਹੈ। ਖੈਰ ਫ਼ਿਲਮ ਬਾਰੇ ਤਾਂ ਇਹ ਵੀ ਖ਼ਬਰਾਂ ਹਨ ਕਿ ਸਲਮਾਨ ਇਸ ਫ਼ਿਲਮ ‘ਚ ਆਪਣੀ ਭਾਣਜੀ ਅਲੀਜ਼ੇ ਅਗਨੀਹੋਤਰੀ ਨੂੰ ਵੀ ਲਾਂਚ ਕਰ ਸਕਦੇ ਹਨ। ਫ਼ਿਲਮ ਇਸੇ ਸਾਲ ਦਸੰਬਰ ‘ਚ ਰਿਲੀਜ਼ ਹੋ ਰਹੀ ਹੈ।