ਚੰਡੀਗੜ੍ਹ: ਬੀਤੇ ਹਫਤੇ ਡਰੱਗ ਇੰਸਪੈਕਟਰ ਡਾ. ਨੇਹਾ ਸ਼ੌਰੀ ਕਤਲ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ। ਡਾ. ਸ਼ੌਰੀ ਦੀ ਕੈਮਿਸਟ ਦੀ ਦੁਕਾਨ ਚਲਾਉਣ ਵਾਲੇ ਬਲਵਿੰਦਰ ਸਿੰਘ ਨੇ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਸੀ, ਜਿਸ ਦੀ ਪੜਤਾਲ ਪੰਜਾਬ ਸਰਕਾਰ ਵੱਲੋਂ ਬਣਾਈ ਵਿਸ਼ੇਸ਼ ਜਾਂਚ ਟੀਮ (SIT) ਕਰ ਰਹੀ ਹੈ। ਜਾਂਚ ਦੌਰਾਨ SIT ਨੇ ਨੇਹਾ ਦੇ ਫ਼ੋਨ ‘ਚ ਬਲਵਿੰਦਰ ਦਾ ਨੰਬਰ ਸੇਵ ਪਾਇਆ ਜਿਸ ਕਾਰਨ ਟੀਮ ਹੁਣ ਹੋਰ ਪਰੇਸ਼ਾਨ ਹੋ ਗਈ ਹੈ।
ਜਾਂਚ ਕਰਤਾਵਾਂ ਦੇ ਦਿਮਾਗ ‘ਚ ਇੱਕ ਹੀ ਗੱਲ ਘੁੰਮ ਰਹੀ ਹੈ ਕਿ ਆਖਰ ਬਲਵਿੰਦਰ ਦਾ ਨੰਬਰ ਨੇਹਾ ਦੇ ਫੋਨ ‘ਚ ਕੀ ਕਰ ਰਿਹਾ ਹੈ। ਉੱਧਰ ਜਾਂਚ ਟੀਮ ਦੇ ਮੈਂਬਰਾਂ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਿਆ ਹੈ ਬਲਵਿੰਦਰ ਅਤੇ ਨੇਹਾ ਦਾ ਆਪਸ ‘ਚ ਕੋਈ ਸੰਪਰਕ ਨਹੀਂ ਸੀ। ਪਰ ਵ੍ਹੱਟਸਐਪ ਕਾਲ ਦੇ ਵੇਰਵੇ ਬਾਰੇ ਉਦੋਂ ਤਕ ਹੀ ਪਤਾ ਲੱਗ ਸਕਦਾ ਹੈ ਜਦੋਂ ਤਕ ਯੂਜ਼ਰ ਕਾਲ ਡੀਟੇਲ ਨੂੰ ਨਾ ਮਿਟਾਵੇ। ਨਾਲ ਹੀ ਬਲਵਿੰਦਰ ਦੇ ਫੋਨ ‘ਤੇ ਪਾਸਵਰਡ ਲੱਗਿਆ ਹੋਣ ਕਰਕੇ ਉਸ ਨੂੰ ਖੋਲ੍ਹਿਆ ਨਹੀਂ ਜਾ ਸਕਿਆ।
ਸੂਤਰਾਂ ਦਾ ਕਹਿਣਾ ਹੈ ਕਿ ਉਹ ਇਸ ਗੱਲ ਦੀ ਤਸਦੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਜੋ ਇਨਸਾਨ ਨੇਹਾ ਕਰਕੇ ਆਪਣਾ ਕਾਰੋਬਾਰ 10 ਸਾਲ ਪਹਿਲਾਂ ਗੁਆ ਚੁੱਕਿਆ ਹੈ ਉਸ ਦਾ ਨੰਬਰ ਨੇਹਾ ਦੇ ਫੋਨ ‘ਚ ਕੀ ਕਰ ਰਿਹਾ ਹੈ। ਇਸ ਦੇ ਨਾਲ ਹੀ ਕੇਸ ਨੂੰ ਵੱਖਰੇ ਪਹਿਲੂ ਨਾਲ ਵੀ ਦੇਖਿਆ ਜਾ ਰਿਹਾ ਹੈ ਕਿ ਨੇਹਾ ਨੂੰ ਕੈਮਿਸਟਾਂ ਦੇ ਨੰਬਰ ਫੋਨ ‘ਚ ਰੱਖਣ ਦੀ ਆਦਤ ਸੀ ਜਾਂ ਮਾਮਲਾ ਕੁਝ ਹੋਰ ਹੈ।
ਸੂਤਰਾਂ ਨੇ ਕਿਹਾ ਕਿ 2009 ਵਿਚੱ ਕੈਮਸਿਟ ਦੀ ਦੁਕਾਨ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਸੀ। ਬਲਵਿੰਦਰ ਨੇ ਲਾਈਸੰਸ ਮੁੜ ਤੋਂ ਲੈਣ ਲਈ ਦੋ ਵਾਰ ਕੋਸ਼ਿਸ਼ ਕੀਤੀ, ਪਰ ਉਸ ਦੇ ਕੇਸ ਨੂੰ ਦੋਵੇਂ ਵਾਰ ਰੱਦ ਕਰ ਦਿੱਤਾ ਗਿਆ ਸੀ।
ਡਾ. ਨੇਹਾ ਸ਼ੌਰੀ ਕਤਲ ਮਾਮਲੇ 'ਚ ਆਇਆ ਨਵਾਂ ਮੋੜ
ਏਬੀਪੀ ਸਾਂਝਾ
Updated at:
05 Apr 2019 03:12 PM (IST)
ਡਾ. ਸ਼ੌਰੀ ਦੀ ਕੈਮਿਸਟ ਦੀ ਦੁਕਾਨ ਚਲਾਉਣ ਵਾਲੇ ਬਲਵਿੰਦਰ ਸਿੰਘ ਨੇ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਸੀ, ਜਿਸ ਦੀ ਪੜਤਾਲ ਪੰਜਾਬ ਸਰਕਾਰ ਵੱਲੋਂ ਬਣਾਈ ਵਿਸ਼ੇਸ਼ ਜਾਂਚ ਟੀਮ (SIT) ਕਰ ਰਹੀ ਹੈ। ਜਾਂਚ ਦੌਰਾਨ SIT ਨੇ ਨੇਹਾ ਦੇ ਫ਼ੋਨ ‘ਚ ਬਲਵਿੰਦਰ ਦਾ ਨੰਬਰ ਸੇਵ ਪਾਇਆ ਜਿਸ ਕਾਰਨ ਟੀਮ ਹੁਣ ਹੋਰ ਪਰੇਸ਼ਾਨ ਹੋ ਗਈ ਹੈ।
- - - - - - - - - Advertisement - - - - - - - - -