ਜਲੰਧਰ: ਲੋਕ ਸਭਾ ਸੀਟ ਜਲੰਧਰ ਤੋਂ ਸਾਲ 2009 ਤੋਂ 2014 ਤਕ ਸੰਸਦ ਮੈਂਬਰ ਰਹਿ ਚੁੱਕੇ ਕਾਂਗਰਸੀ ਲੀਡਰ ਮਹਿੰਦਰ ਸਿੰਘ ਕੇਪੀ, ਇਸ ਵਾਰ ਟਿਕਟ ਨਾ ਮਿਲਣ ਤੋਂ ਖਾਸੇ ਦੁਖੀ ਹਨ। ਕੇਪੀ ਨੇ ਕਿਹਾ ਕਿ ਪਾਰਟੀ ਨੇ ਉਨ੍ਹਾਂ ਦਾ ਸਿਆਸੀ ਕਤਲ ਕੀਤਾ ਹੈ।
ਕੈਪਟਨ ਅਮਰਿੰਦਰ ਸਿੰਘ ਦੀ ਪਿਛਲੀ ਸਰਕਾਰ 'ਚ ਮੰਤਰੀ ਰਹੇ ਕੇਪੀ ਦਾ ਕਹਿਣਾ ਹੈ ਕਿ ਪਾਰਟੀ ਦੇ ਰਵੱਈਏ ਤੋਂ ਉਨ੍ਹਾਂ ਦੇ ਸਮਰਥਕ ਨਾਰਾਜ਼ ਹਨ। ਉਨ੍ਹਾਂ ਇੱਥੋਂ ਤਕ ਕਹਿ ਦਿੱਤਾ ਕਿ ਜੇਕਰ ਸਮਰਥਕ ਕਹਿਣਗੇ ਤਾਂ ਉਹ ਆਜ਼ਾਦ ਚੋਣ ਵੀ ਲੜ ਸਕਦੇ ਹਨ।
ਕੇਪੀ ਨੇ 2009 ਦੀਆਂ ਲੋਕ ਸਭ ਚੋਣਾਂ ਦੌਰਾਨ ਅਕਾਲੀ ਉਮੀਦਵਾਰ ਹੰਸ ਰਾਜ ਹੰਸ ਨੂੰ ਹਰਾਇਆ ਸੀ। ਪਰ ਸਾਲ 2014 ਵਿੱਚ ਪਾਰਟੀ ਨੇ ਹੁਸ਼ਿਆਰਪੁਰ ਭੇਜ ਦਿੱਤਾ ਸੀ, ਜਿੱਥੋਂ ਸਾਂਪਲਾ ਤੋਂ ਹਾਰ ਗਏ ਸਨ। ਕੇਪੀ ਨੇ ਕਿਹਾ ਕਿ ਜਲੰਧਰ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਈ ਸੀ ਇਸੇ ਲਈ ਪਾਰਟੀ ਨੇ ਪਿਛਲੀ ਵਾਰ ਉਨ੍ਹਾਂ ਨੂੰ ਸ਼ਿਫਟ ਕੀਤਾ ਸੀ। ਉਨ੍ਹਾਂ ਕਿਹਾ ਕਿ ਉਹ ਜਲੰਧਰ ਤੋਂ ਚੋਣ ਲੜਨੀ ਚਾਹੁੰਦੇ ਸੀ, ਪਰ ਕਈ ਵਾਰ ਪਾਰਟੀ ਆਪਣੇ ਹੀ ਨਿਯਮ ਹੀ ਤੋੜਦੀ ਹੈ।
ਲੋਕ ਸਭਾ ਟਿਕਟ ਨਾ ਮਿਲਣ 'ਤੇ ਕੇਪੀ ਨੇ ਖੋਲ੍ਹਿਆ ਕਾਂਗਰਸ ਖ਼ਿਲਾਫ਼ ਮੋਰਚਾ
ਏਬੀਪੀ ਸਾਂਝਾ
Updated at:
05 Apr 2019 01:42 PM (IST)
ਕੇਪੀ ਨੇ ਕਿਹਾ ਕਿ ਪਾਰਟੀ ਨੇ ਉਨ੍ਹਾਂ ਦਾ ਸਿਆਸੀ ਕਤਲ ਕੀਤਾ
ਮਹਿੰਦਰ ਸਿੰਘ ਕੇਪੀ (ਖੱਬੇ) ਤੇ ਜਲੰਧਰ ਤੋਂ ਕਾਂਗਰਸ ਦੇ ਮੌਜੂਦਾ ਉਮੀਦਵਾਰ ਚੌਧਰੀ ਸੰਤੋਖ ਸਿਘ (ਸੱਜੇ)
- - - - - - - - - Advertisement - - - - - - - - -