ਅੰਮ੍ਰਿਤਸਰ: ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਉਮੀਦਵਾਰ ਜਨਰਲ ਜੇਜੇ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਚੋਣ ਮੈਦਾਨ ‘ਚ ਉਤਾਰਿਆ ਗਿਆ ਹੈ। ਜੇਜੇ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਇੱਥੇ ਆਉਣ ਨਾਲ ਪਾਕਿਸਤਾਨੀ ਸ਼ਹਿ ਨਾਲ ਗ਼ਲਤ ਹਰਕਤਾਂ ਕਰਨ ਵਾਲਿਆਂ ਨੂੰ ਡਰ ਲੱਗ ਰਿਹਾ ਹੈ। ਉੱਧਰ, ਪਾਰਟੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਾਰਟੀ ਦੇ ਉਮੀਦਵਾਰ ਜੇਜੇ ਸਿੰਘ ਹੀ ਰਹਿਣਗੇ।
ਨਾਲ ਹੀ ਬ੍ਰਹਮਪੁਰਾ ਨੇ ਕਿਹਾ ਕਿ ਜੇਜੇ ਸਿੰਘ ਦੀ ਕੁਰਬਾਨੀ ਬੀਬੀ ਖਾਲੜਾ ਤੋਂ ਘੱਟ ਨਹੀਂ ਹੈ। ਦੇਸ਼ ਦੀ ਰੱਖਿਆ ਕਰਦੇ ਹੋਏ ਉਹ ਦੁਸ਼ਮਣ ਦੀ ਗੋਲ਼ੀ ਦਾ ਨਿਸ਼ਾਨਾ ਵੀ ਬਣ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸੁਖਪਾਲ ਖਹਿਰਾ ਦੀ ਅਗਵਾਈ ਹੇਠ ਪੀਡੀਏ ਦੀਆਂ 8 ਮੀਟਿੰਗਾਂ ਹੋਇਆਂ ਜਿਨ੍ਹਾਂ ‘ਚ ਇੱਕ ਵਾਰ ਵੀ ਖਾਲੜਾ ਦੇ ਨਾਂਅ ਦਾ ਜ਼ਿਕਰ ਨਹੀਂ ਹੋਇਆ ਅਤੇ ਇਸੇ ਦੌਰਾਨ ਉਹ ਜੇਜੇ ਸਿੰਘ ਨੂੰ ਉਮੀਦਵਾਰ ਵਜੋਂ ਚੋਣ ਮੈਦਾਨ ‘ਚ ਉਤਾਰ ਚੁੱਕੇ ਸੀ।
ਬ੍ਰਹਮਪੁਰਾ ਨੇ ਅੱਗੇ ਕਿਹਾ ਕਿ ਇੱਕੋ ਸੋਚ ਰੱਖਣ ਵਾਲੀਆਂ ਪਾਰਟੀਆਂ ਨੂੰ ਬੀਬੀ ਖਾਲੜਾ ਨੂੰ ਰਾਜ ਸਭਾ ਭੇਜਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਬੇਸ਼ੱਕ ਸਿਆਸਤਦਾਨਾਂ ਨੂੰ ਵੋਟਾਂ ਦੀ ਲੋੜ ਹੈ ਪਰ ਉਹ ਕਿਸੇ ਵੀ ਡੇਰੇ ‘ਚ ਮਦਦ ਲਈ ਨਹੀਂ ਜਾਣਗੇ।
ਬ੍ਰਹਮਪੁਰਾ ਦਾ ਦਾਅਵਾ ਜੇਜੇ ਸਿੰਘ ਦੀ ਕੁਰਬਾਨੀ ਖਾਲੜਾ ਤੋਂ ਨਹੀਂ ਘੱਟ
ਏਬੀਪੀ ਸਾਂਝਾ
Updated at:
05 Apr 2019 10:22 AM (IST)
ਬ੍ਰਹਮਪੁਰਾ ਨੇ ਕਿਹਾ ਕਿ ਸੁਖਪਾਲ ਖਹਿਰਾ ਦੀ ਅਗਵਾਈ ਹੇਠ ਪੀਡੀਏ ਦੀਆਂ 8 ਮੀਟਿੰਗਾਂ ਹੋਇਆਂ ਜਿਨ੍ਹਾਂ ‘ਚ ਇੱਕ ਵਾਰ ਵੀ ਖਾਲੜਾ ਦੇ ਨਾਂਅ ਦਾ ਜ਼ਿਕਰ ਨਹੀਂ ਹੋਇਆ ਅਤੇ ਇਸੇ ਦੌਰਾਨ ਉਹ ਜੇਜੇ ਸਿੰਘ ਨੂੰ ਉਮੀਦਵਾਰ ਵਜੋਂ ਚੋਣ ਮੈਦਾਨ ‘ਚ ਉਤਾਰ ਚੁੱਕੇ ਸੀ।
- - - - - - - - - Advertisement - - - - - - - - -