ਲੱਖਾਂ ਰੁਪਏ ਖਰਚ ਹੋਣ ਮਗਰੋਂ ਵੀ ਸ਼ੋਅ ‘ਚ ਨਹੀਂ ਆਈ ਦਬੰਗ ਗਰਲ ਸੋਨਾਕਸ਼ੀ, ਕੇਸ ਦਰਜ
ਏਬੀਪੀ ਸਾਂਝਾ | 27 Nov 2018 03:30 PM (IST)
ਮੁੰਬਈ: ਬਾਲੀਵੁੱਡ ਐਕਟਰਸ ਸੋਨਾਕਸ਼ੀ ਸਿਨ੍ਹਾ ਮੁਸ਼ਕਲਾਂ ‘ਚ ਘਿਰ ਸਕਦੀ ਹੈ। ਉਸ ਤੇ ਸੱਤ ਹੋਰ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਹੋਇਆ ਹੈ। ਇੱਕ ਇੰਡੀਅਨ ਫੈਸ਼ਨ ਐਂਡ ਬਿਊਟੀ ਐਵਾਰਡ ਕੰਪਨੀ ਦੇ ਮਾਲਕ ਪ੍ਰਮੋਦ ਨੇ ਸੋਨਾਕਸ਼ੀ ਸਿਨ੍ਹਾ ‘ਤੇ ਇਲਜ਼ਾਮ ਲਾਉਂਦਿਆਂ ਸ਼ਿਕਾਇਤ ਪੁਲਿਸ ‘ਚ ਕੀਤੀ ਹੈ। ਕੰਪਨੀ ਦੇ ਮਾਲਕ ਪ੍ਰਮੋਦ ਦਾ ਕਹਿਣਾ ਹੈ ਕਿ ਸੋਨਾ ਨੇ ਉਸ ਦੇ ਪ੍ਰੋਗਰਾਮ ‘ਚ ਆਉਣ ਲਈ ਪੈਸੇ ਵੀ ਲਏ ਪਰ ਉਹ ਫੇਰ ਵੀ ਨਹੀਂ ਆਈ। ਖ਼ਬਰਾਂ ਨੇ ਕਿ ਦਬੰਗ ਗਰਲ ਸੋਨਾ ਤੇ ਇਸ ਤੋਂ ਇਲਾਵਾ 7 ਹੋਰ ਲੋਕਾਂ ‘ਤੇ ਇਹ ਇਲਜ਼ਾਮ ਲੱਗੇ ਹਨ। ਇਨ੍ਹਾਂ ‘ਤੇ 28 ਲੱਖ ਦੀ ਧੋਖਾਧੜੀ ਦਾ ਕੇਸ ਪੁਲਿਸ ਨੇ ਦਰਜ ਕੀਤਾ ਹੈ। ਪ੍ਰਮੋਦ ਦੇ ਆਪਣੀ ਕੰਪਨੀ ਦੇ ਇਵੈਂਟ ਲਈ ਸੋਨਾਕਸੀ ਲਈ ਫਲਾਈਟ ਦੇ ਟਿਕਟ ਦੇ ਨਾਲ ਹੋਟਲ ‘ਚ ਕਮਰਾ ਵੀ ਬੁੱਕ ਕੀਤਾ ਸੀ। 28 ਲੱਖ ਅਕਾਉਂਟ ‘ਚ ਟ੍ਰਾਂਸਫਰ ਹੋਣ ਤੋਂ ਬਾਅਦ ਵੀ ਸੋਨਾਕਸ਼ੀ ਇਵੈਂਟ ‘ਚ ਨਹੀਂ ਆਈ। ਸੋਨਾ ਦੇ ਸ਼ੋਅ ‘ਚ ਨਾ ਆਉਣ ਕਾਰਨ ਪ੍ਰੋਗਰਾਮ ਰੱਦ ਕਰਨਾ ਪਿਆ। ਮੌਜੂਦਾ ਭੀੜ ਨੇ ਇਵੈਂਟ ਦੌਰਾਨ ਹੰਗਾਮਾ ਕੀਤਾ ਤੇ ਨਾਰਾਜ਼ ਲੋਕਾਂ ਨੇ ਤਾਂ ਤੋੜਫੋੜ ਵੀ ਕੀਤੀ ਜਿਸ ‘ਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ। ਇੰਨਾ ਹੀ ਨਹੀਂ ਜਦੋ ਪ੍ਰਮੋਦ ਨੇ ਸੋਨਾਕਸ਼ੀ ਦੇ ਮੈਨੇਜਰ ਤੋਂ ਪੈਸੇ ਵਾਪਸ ਮੰਗੇ ਤਾਂ ਉਸ ਨੇ ਪ੍ਰਮੋਦ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦੇ ਦਿੱਤੀ। ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ‘ਚ ਲੱਗੀ ਹੈ ਜਿਸ ‘ਤੇ ਸੋਨਾ ਵੱਲੋਂ ਕੋਈ ਜਵਾਬ ਨਹੀਂ ਆਇਆ।