ਮੁੰਬਈ: ਦੇਸ਼ ਦੇ ਸਭ ਤੋਂ ਫੇਮਸ ਕਵਿੱਜ਼ ਰਿਐਲਟੀ ਸ਼ੋਅ ‘ਕੌਨ ਬਨੇਗਾ ਕਰੋੜਪਤੀ 11’ ਦੇ ਲੇਟੇਸਟ ਕਰਮਵੀਰ ਸਪੈਸ਼ਲ ਅਐਪੀਸੋਡ ‘ਚ ਹੌਟ ਸੀਟ ‘ਤੇ ਰੂਮਾ ਦੇਵੀ ਦੇ ਨਾਲ ਬਾਲੀਵੁੱਡ ਐਕਟਰਸ ਸੋਨਾਕਸ਼ੀ ਸਿਨ੍ਹਾ ਬਤੌਰ ਕੰਟੇਸਟੇਂਟ ਬੈਠੀ ਸੀ। ਪਰ ਸੋਨਾਕਸ਼ੀ ਦੀ ਇਹ ਅਪੀਅਰੈਂਸ ਉਸ ਨੂੰ ਨੈਗੇਟਿਵ ਲਾਈਮਲਾਈਟ ‘ਚ ਲੈ ਆਈ। ਸੋਨਾਕਸ਼ੀ ਇਸ ਦੌਰਾਨ ਰਾਮਾਇਣ ਨਾਲ ਜੁੜੈ ਬੇਹੱਦ ਆਸਾਨ ਸਵਾਲ ਦਾ ਜਵਾਬ ਵੀ ਨਹੀਂ ਦੇ ਸਕੀ।


ਸੋਨਾਕਸ਼ੀ ਸਾਹਮਣੇ ਸਵਾਲ ਆਇਆ ਕਿ ਰਾਮਾਇਣ ਮੁਤਾਬਕ ਹਨੁਮਾਨ ਕਿਸ ਦੇ ਲਈ ਸੰਜੀਵਨੀ ਬੂਟੀ ਲੈ ਕੇ ਆਏ ਸੀ? ਸ਼ੋਨਾਕਸ਼ੀ ਨੂੰ ਇਸ ਦਾ ਜਵਾਬ ਨਹੀਂ ਪਤਾ ਸੀ ਜਿਸ ਤੋਂ ਬਾਅਦ ਉਸ ਨੇ ਲਾਈਫਲਾਈਨ ਦਾ ਇਸਤੇਮਾਲ ਕੀਤਾ ਤੇ ਐਕਸਪਰਟ ਐਡਵਾਈਜ਼ਰ ਦੀ ਮਦਦ ਨਾਲ ਉਸ ਨੇ ਸਹੀ ਜਵਾਬ ਦਿੱਤਾ। ਇਸ ਤੋਂ ਬਾਅਦ ਉਹ ਸੋਸ਼ਲ ਮੀਡੀਆ ‘ਤੇ ਆਲੋਚਨਾ ਦਾ ਸ਼ਿਕਾਰ ਹੋ ਰਹੀ ਹੈ।


ਇਸ ਦੇ ਨਾਲ ਹੀ ਸ਼ੋਅ ਦੇ ਹੋਸਟ ਅਮਿਤਾਭ ਬੱਚਨ ਵੀ ਕੁਝ ਹੈਰਾਨ ਜ਼ਰੂਰ ਨਜ਼ਰ ਆਏ। ਜਿਸ ਦਾ ਕਾਰਨ ਹੈ ਕਿ ਉਨ੍ਹਾਂ ਦੇ ਘਰ ਦੇ ਸਾਰੇ ਪਰਿਵਾਰਕ ਮੈਂਬਰਾਂ ਦੇ ਨਾਂ ਵੀ ਰਾਮਾਇਣ ਦੇ ਆਧਾਰ ‘ਤੇ ਹੀ ਹਨ। ਸੋਨਾਕਸ਼ੀ ਦੇ ਪਿਤਾ ਦਾ ਨਾਂ ਸ਼ਤਰੂਘਨ ਹੈ ਜੋ ਰਾਮ ਦੇ ਭਰਾ ਸੀ, ਸੋਨਾਕਸ਼ੀ ਦੇ ਚਾਚਾ ਦਾ ਨਾਂ ਲਕਸ਼ਮਣ, ਭਰਤ ਹੈ ਤੇ ਉਸ ਦੇ ਭਰਾਵਾਂ ਦਾ ਨਾਂ ਲਵ-ਕੁਸ਼ ਹੈ। ਅਜਿਹੇ ‘ਚ ਸੋਨਾ ਲਈ ਇਸ ਆਸਾਨ ਸਵਾਬ ਦਾ ਜਵਾਬ ਨਾ ਦੇਣਾ ਉਸ ਨੂੰ ਸੋਸ਼ਲ ਮੀਡੀਆ ‘ਤੇ ਟਰੋਲਸ ਦੇ ਨਿਸ਼ਾਨੇ ‘ਤੇ ਲੈ ਆਇਆ ਹੈ।