ਹੁਸ਼ਿਆਰਪੁਰ: ਕਹਿੰਦੇ ਨੇ ਕਿ ਜਦੋਂ ਕਿਸੇ ਕੰਮ ਨੂੰ ਪੂਰਾ ਕਰਨ ਦੀ ਦਿਲ ‘ਚ ਖਾਹਿਸ਼ ਹੋਵੇ ਤਾਂ ਉਸ ਨੂੰ ਹਰ ਹਾਲ ‘ਚ ਮੁਮਕਿਨ ਕੀਤਾ ਜਾ ਸਕਦਾ ਹੈ। ਅਜਿਹਾ ਹੀ ਉਦਾਹਰਣ ਪੇਸ਼ ਕੀਤਾ ਹੈ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਇੱਕ 83 ਸਾਲਾ ਬੁਜ਼ੂਰਗ ਨੇ। ਜਿਨ੍ਹਾਂ ਨੇ 83 ਸਾਲ ਦੀ ਉਮਰ ‘ਚ ਐਮਏ ਇੰਗਲੀਸ਼ ‘ਚ ਡਿਗਰੀ ਹਾਸਲ ਕਰ ਸਭ ਨੂੰ ਨਾ ਸਿਰਫ ਹੈਰਾਨ ਹੀ ਕੀਤਾ ਸਗੋਂ ਆਪਣੀ 61 ਸਾਲ ਦੀ ਅਦੁਰੀ ਇੱਛਾ ਨੂੰ ਵੀ ਪੂਰਾ ਕੀਤਾ।
ਹੁਸ਼ਿਆਰਪੁਰ ਦੇ ਕਸਬਾ ਚੱਬੇਵਾਲ ਦੇ ਪਿੰਡ ਦੱਤਾ ਦੇ ਸੋਹਨ ਸਿੰਘ ਗਿੱਲ ਦਾ ਜਨਮ 15 ਅਗਸਤ 1936 ਨੂੰ ਹੋਇਆ ਸੀ। ਜਿਨ੍ਹਾਂ ਨੇ 1958 ‘ਚ ਆਪਣੇ ਕਾਲਜ ਦੇ ਵਾਈਸ ਪ੍ਰਿੰਸੀਪਲ ਦੇ ਕਹਿਣ ‘ਤੇ ਐਮਏ ਕਰਨ ਦਾ ਫੈਸਲਾ ਕੀਤਾ ਸੀ ਪਰ ਵਿਆਹ ਮਗਰੋਂ ਉਹ 1958 ‘ਚ ਕਿਨੀਆ ਚਲੇ ਗਏ ਜਿੱਥੇ ਉਸ ਨੇ 33 ਸਾਲ ਨੌਕਰੀ ਕੀਤੀ ਅਤੇ 1991 ‘ਚ ਉਨ੍ਹਾਂ ਨੇ ਭਾਰਤ ਵਾਪਸੀ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਕਲਾਜ ਪ੍ਰਿੰਸੀਪਲ ਨਾਲ ਗੱਲ ਕਰ ਫੇਰ ਤੋਂ 2018 ‘ਚ ਐਮਏ ਦੀ ਤਿਆਰੀ ਸ਼ੁਰੂ ਕੀਤੀ ਅਤੇ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਕੱਲ੍ਹ ਉਨ੍ਹਾਂ ਨੂੰ ਇੱਕ ਨਿਜੀ ਯੂਨੀਵਰਸੀਟੀ ਵੱਲੋਂ ਡਿਗਰੀ ਦਿੱਤੀ ਗਈ।ਹੁਸ਼ਿਆਰਪੁਰ ਦੇ 83 ਸਾਲਾ ਬੁਜ਼ੂਰਗ ਨੇ ਐਮਏ ਇੰਗਲੀਸ਼ ‘ਚ ਹਸਾਲ ਕੀਤੀ ਡਿਗਰੀ, 61 ਸਾਲਾ ਦੀ ਖੁਆਇਸ਼ ਨੂੰ ਕੀਤਾ ਪੂਰਾ
ਏਬੀਪੀ ਸਾਂਝਾ | 21 Sep 2019 11:39 AM (IST)