Sonam Bajwa Film Jind Mahi New Song Out: ਸੋਨਮ ਬਾਜਵਾ ਦੀ ਫ਼ਿਲਮ ਜਿੰਦ ਮਾਹੀ 5 ਅਗਸਤ 2022 ਨੂੰ ਸਿਨੇਮਾਘਰਾਂ `ਚ ਰਿਲੀਜ਼ ਹੋਣ ਜਾ ਰਹੀ ਹੈ। ਇਹ ਫ਼ਿਲਮ ਰੋਮਾਂਟਿਕ ਕਾਮੇਡੀ ਹੈ, ਜਿਸ ਵਿੱਚ ਸੋਨਮ ਬਾਜਵਾ, ਅਜੇ ਸਰਕਾਰੀਆ ਤੇ ਗੁਰਨਾਮ ਭੁੱਲਰ ਵਿਚਾਲੇ ਲਵ ਟ੍ਰਾਇੰਗਲ ਦੇਖਣ ਨੂੰ ਮਿਲੇਗਾ। ਇਸ ਫ਼ਿਲਮ ਦਾ ਪਹਿਲਾ ਗੀਤ ਰੱਬਾ ਮੈਨੂੰ ਅੱਜ ਯਾਨਿ 19 ਜੁਲਾਈ ਨੂੰ ਯੂਟਿਊਬ `ਤੇ ਰਿਲੀਜ਼ ਕਰ ਦਿਤਾ ਗਿਆ ਹੈ। ਇਸ ਬਾਰੇ ਸੋਨਮ ਬਾਜਵਾ ਤੇ ਫ਼ਿਲਮ ਦੀ ਹੋਰ ਸਟਾਰ ਕਾਸਟ ਨੇ ਆਪੋ ਆਪਣੇ ਸੋਸ਼ਲ ਮੀਡੀਆ `ਤੇ ਪੋਸਟਾਂ ਪਾ ਕੇ ਜਾਣਕਾਰੀ ਦਿਤੀ। 









ਇਸ ਗੀਤ ਨੂੰ ਗੁਰਨਾਮ ਭੁੱਲਰ ਨੇ ਆਪਣੀ ਅਵਾਜ਼ ਦਿੱਤੀ ਹੈ। ਇਸ ਗੀਤ ਦੇ ਬੋਲ ਫ਼ਰਮਾਨ ਨੇ ਲਿਖੇ ਹਨ। ਗੀਤ ਦੇ ਬੋਲ ਜਿੰਨੇ ਸੋਹਣੇ ਹਨ, ਉਨ੍ਹਾਂ ਹੀ ਸੋਹਣੇ ਤਰੀਕੇ ਨਾਲ ਗਾਇਕ ਭੁੱਲਰ ਨੇ ਇਸ ਨੂੰ ਆਪਣੇ ਸੁਰਾਂ ਨਾਲ ਸਜਾਇਆ ਹੈ।



ਗੀਤ ਦੇ ਬੋਲ ਇਸ ਤਰ੍ਹਾਂ ਹਨ, "ਰੱਬਾ ਮੈਨੂੰ ਰੱਬਾ ਮੈਨੂੰ ਪਿਆਰ ਹੋ ਗਿਆ ਹੈ, ਇਸ਼ਕ ਮੇਰੇ ਸਿਰ `ਤੇ ਸਵਾਰ ਹੋ ਗਿਆ ਹੈ।"


ਇਸ ਗੀਤ ਦੀ ਰਿਲੀਜ਼ ਦੇ ਕੁੱਝ ਘੰਟਿਆਂ `ਚ ਹੀ ਇਸ ਨੂੰ 1 ਮਿਲੀਅਨ ਯਾਨਿ 10 ਲੱਖ ਤੋਂ ਵੀ ਵੱਧ ਲੋਕਾਂ ਨੇ ਦੇਖ ਲਿਆ ਹੈ।


ਕਾਬਿਲੇਗ਼ੌਰ ਹੈ ਕਿ ਫ਼ਿਲਮ ਜਿੰਦ ਮਾਹੀ 5 ਅਗਸਤ ਨੂੰ ਰਿਲੀਜ਼ ਹੋਣ ਲਈ ਤਿਆਰ ਹੈ। ਹੁਣ ਇਸ ਫ਼ਿਲਮ ਦੇ ਇੱਕ ਤੋਂ ਬਾਅਦ ਇੱਕ ਗਾਣੇ ਆਊਟ ਹੋਣੇ ਸ਼ੁਰੂ ਹੋ ਗਏ ਹਨ। ਇਸ ਫ਼ਿਲਮ `ਚ ਸੋਨਮ ਬਾਜਵਾ ਤੇ ਅਜੇ ਸਰਕਾਰੀਆ ਮੁੱਖ ਕਿਰਦਾਰ ਨਿਭਾਉਂਦੇ ਨਜ਼ਰ ਆ ਰਹੇ ਹਨ, ਜਦਕਿ ਪੰਜਾਬੀ ਗਾਇਕ ਤੇ ਅਦਾਕਾਰ ਗੁਰਨਾਮ ਭੁੱਲਰ ਫ਼ਿਲਮ `ਚ ਮਹਿਮਾਨ ਭੂਮਿਕਾ ਨਿਭਾ ਰਹੇ ਹਨ।