ਫਾਜ਼ਿਲਕਾ: ਨਸ਼ਿਆਂ ਖਿਲਾਫ ਜਾਰੀ ਮੁਹਿੰਮ ਤਹਿਤ ਫਾਜ਼ਿਲਕਾ ਪੁਲਿਸ ਨੇ ਛਾਪੇਮਾਰੀ ਕਰ ਵੱਡੀ ਮਾਤਰਾ 'ਚ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ।ਜਲਾਲਾਬਾਦ ਹਲਕੇ ਅਧੀਨ ਆਉਂਦੇ ਪਿੰਡ ਮਹਾਲਮ 'ਚ ਪੁਲਿਸ ਨੇ ਛੱਪੜ ਹੇਠ ਦਬਾਏ ਲਾਹਣ ਦੇ 35 ਡਰਮ ਬਰਾਮਦ ਕੀਤੇ ਹਨ।ਇਸ ਤੋਂ ਇਲਾਵਾ ਘਰਾਂ 'ਚ ਵੀ ਛਾਪੇਮਾਰੀ ਕੀਤੀ ਗਈ ਅਤੇ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ।
ਜਲਾਲਾਬਾਦ ਸਬ-ਡਿਵੀਜ਼ਨ ਦੇ ਮਹਾਲਮ ਪਿੰਡ 'ਚ ਕੀਤੀ ਗਈ ਛਾਪੇਮਾਰੀ ਪੁਲਿਸ ਅਤੇ ਐਕਸਾਈਜ਼ ਵਿਭਾਗ ਵੱਲੋਂ ਸਾਂਝੇ ਤੌਰ ਤੇ ਕੀਤੀ ਗਈ ਸੀ।ਇਸ ਰੇਡ ਵਿੱਚ 150 ਪੁਲੀਸ ਮੁਲਾਜ਼ਮ ਸ਼ਾਮਲ ਸਨ। ਪੰਜ ਥਾਣਿਆਂ ਦੇ ਐਸਐਚਓ ਚਾਰ ਚੌਕੀ ਇੰਚਾਰਜ ਅਤੇ ਡੀਐਸਪੀ ਸਬ ਡਵੀਜ਼ਨ ਜਲਾਲਾਬਾਦ ਅਤੁਲ ਸੋਨੀ ਖ਼ੁਦ ਮੌਜੂਦ ਸਨ।
ਡੀਐੱਸਪੀ ਦੀ ਅਗਵਾਈ ਹੇਠ ਕੀਤੀ ਗਈ ਇਸ ਰੇਡ ਦੇ 'ਚ ਪੁਲਿਸ ਨੂੰ ਕਾਮਯਾਬੀ ਉਦੋਂ ਹੱਥ ਲੱਗੀ ਜਦ ਪਿੰਡ ਦੇ ਛੱਪੜ ਵਿੱਚੋਂ 35 ਡਰੰਮ ਲਾਹਣ ਦੇ ਬਰਾਮਦ ਹੋਏ। ਇੰਨਾ ਹੀ ਨਹੀਂ ਪਿੰਡ 'ਚ ਸ਼ਰਾਬ ਤਸਕਰਾਂ ਨੂੰ ਜਦੋਂ ਪੁਲਿਸ ਦੀ ਛਾਪੇਮਾਰੀ ਦਾ ਪਤਾ ਲਗਾ ਤਾਂ ਉਹ ਆਪਣੇ ਘਰਾਂ ਨੂੰ ਤਾਲੇ ਲਾ ਭੱਜ ਗਏ। ਜਿਨ੍ਹਾਂ ਨੂੰ ਪੁਲੀਸ ਦੇ ਵੱਲੋਂ ਪੰਚਾਇਤ ਦੀ ਮਦਦ ਨਾਲ ਖੁਲ੍ਹਵਾਇਆ ਗਿਆ।ਪੁਲੀਸ ਨੇ ਦੱਸਿਆ ਕਿ ਇਸ ਰੇਡ ਵਿਚ 2500 ਲੀਟਰ ਦੇ ਕਰੀਬ ਦੇਸੀ ਲਾਹਣ ਬਰਾਮਦ ਹੋਈ।ਜਿਸ ਨੂੰ ਨਸ਼ਟ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ
ਇਹ ਵੀ ਪੜ੍ਹੋ: ਹੈਰਾਨੀਜਨਕ! ਇਸ ਦੇਸ਼ ਦੀ ਧਰਤੀ ਹਮੇਸ਼ਾ ਚਲਦੀ ਰਹਿੰਦੀ, 1500 ਕਿਲੋਮੀਟਰ ਹੋਰ ਅੱਗੇ ਵਧੇਗੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ