ਅਮੈਲੀਆ ਪੰਜਾਬੀ ਦੀ ਰਿਪੋਰਟ
Sonam Bajwa Video: ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀ ਸਭ ਤੋਂ ਟੈਲੇਂਟਡ ਤੇ ਖੂਬਸੂਰਤ ਅਭਿਨੇਤਰੀ ਹੈ। ਇੰਨੀਂ ਦਿਨੀਂ ਸੋਨਮ ਖੂਬ ਸੁਰਖੀਆਂ ਬਟੋਰ ਰਹੀ ਹੈ। ਆਖਰ ਸੋਨਮ ਦੀ ਚਰਚਾ ਹੋਵੇ ਵੀ ਕਿਉਂ ਨਾ? ਉਸ ਦੀਆਂ ਇਸ ਸਾਲ 'ਚ ਹਾਲੇ ਤੱਕ 2 ਫਿਲਮਾਂ 'ਗੋਡੇ ਗੋਡੇ ਚਾਅ' ਤੇ 'ਕੈਰੀ ਆਨ ਜੱਟਾ 3' ਰਿਲੀਜ਼ ਹੋਈਆਂ ਹਨ।ਇਹ ਦੋਵੇਂ ਹੀ ਫਿਲਮਾਂ ਨੇ ਨਾ ਸਿਰਫ ਦਰਸ਼ਕਾਂ ਦਾ ਮਨੋਰੰਜਨ ਕੀਤਾ, ਬਲਕਿ ਬਾਕਸ ਆਫਿਸ 'ਤੇ ਵੀ ਛੱਪੜ ਫਾੜ ਕੇ ਕਮਾਈ ਕੀਤੀ। ਇਸ ਤੋਂ ਬਾਅਦ ਹੁਣ ਸੋਨਮ ਪੰਜਾਬੀ ਇੰਡਸਟਰੀ ਦੀ ਨੰਬਰ ਵੰਨ ਅਭਿਨੇਤਰੀ ਬਣ ਗਈ ਹੈ। ਕਿਉਂਕਿ ਉਸ ਦੀਆਂ ਲਗਾਤਾਰ ਦੋ ਫਿਲਮਾਂ ਸੁਪਰਹਿੱਟ ਹੋ ਗਈਆਂ ਹਨ।
ਇਸ ਸਭ ਤੋਂ ਬਾਅਦ ਹੁਣ ਸੋਨਮ ਬਾਜਵਾ ਇੰਨੀਂ ਦਿਨੀਂ ਸੱਤਵੇਂ ਅਸਮਾਨ 'ਤੇ ਉੱਡ ਰਹੀ ਹੈ। ਸੋਨਮ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਅਦਾਕਾਰਾ ਆਪਣੇ ਦੋਸਤਾਂ ਦੇ ਨਾਲ ਜਸ਼ਨ ਮਨਾਉਂਦੀ ਨਜ਼ਰ ਆ ਰਹੀ ਹੈ। ਵੀਡੀਓ 'ਚ ਬਾਲੀਵੁੱਡ ਅਦਾਕਾਰ ਅਪਾਰਸ਼ਕਤੀ ਖੁਰਾਣਾ ਤੇ ਮੌਨੀ ਰਾਏ ਸਮੇਤ ਹੋਰ ਕਈ ਕਲਾਕਾਰ ਨਜ਼ਰ ਆ ਰਹੇ ਹਨ। ਉਹ ਸੋਨਮ ਦੀ ਕਾਮਯਾਬੀ ਦਾ ਜਸ਼ਨ ਮਨਾ ਰਹੇ ਹਨ। ਵੀਡੀਓ 'ਚ ਸੋਨਮ ਬਾਜਵਾ ਨੂੰ ਕੇਕ ਕੱਟਦੇ ਹੋਏ ਦੇਖਿਆ ਜਾ ਸਕਦਾ ਹੈ। ਫੈਨਜ਼ ਇਸ ਵੀਡੀਓ 'ਤੇ ਕਮੈਂਟ ਕਰਕੇ ਸੋਨਮ 'ਤੇ ਖੂਬ ਪਿਆਰ ਦੀ ਬਰਸਾਤ ਕਰ ਰਹੇ ਹਨ। ਇਸ ਦੇ ਨਾਲ ਨਾਲ ਹੀ ਸੋਨਮ ਆਪਣੀ ਫਿਲਮ 'ਗੋਡੇ ਗੋਡੇ ਚਾਅ' ਦੇ ਗਾਣੇ 'ਅੱਲ੍ਹੜਾਂ ਦੇ' 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਦੇਖੋ ਸੋਨਮ ਦਾ ਇਹ ਵੀਡੀਓ:
ਕਾਬਿਲੇਗ਼ੌਰ ਹੈ ਕਿ ਸੋਨਮ ਬਾਜਵਾ ਨੇ 'ਪੰਜਾਬ 1984' ਤੋਂ ਪੰਜਾਬੀ ਫਿਲਮ ਇੰਡਸਟਰੀ 'ਚ ਕਦਮ ਰੱਖਿਆ ਸੀ। ਪਹਿਲੀ ਹੀ ਫਿਲਮ ਨਾਲ ਸੋਨਮ ਹਰ ਪੰਜਾਬੀ ਦੇ ਦਿਲ ਦੀ ਧੜਕਣ ਬਣ ਗਈ ਸੀ। ਫਿਲਮ ਇੰਡਸਟਰੀ 'ਚ ਆਉਣ ਤੋਂ ਪਹਿਲਾਂ ਸੋਨਮ ਏਅਰ ਹੋਸਟਸ ਸੀ।