ਮੁੰਬਈ: ਸੰਜੇ ਦੱਤ ਤੇ ਅਰਸ਼ਦ ਵਾਰਸੀ ਦੀ ਸੁਪਰਹਿੱਟ ਫ੍ਰੈਂਚਾਇਜ਼ੀ ‘ਮੁੰਨਾ ਭਾਈ ਐਮਬੀਬੀਐਸ’ ਦੀ ਅਗਲੀ ਸੀਰੀਜ਼ ਨੂੰ ਲੈ ਕੇ ਖੂਬ ਚਰਚਾ ਹੋ ਰਹੀ ਹੈ। ਅਰਸ਼ਦ ਨੇ ਖੁਦ ਇਸ ‘ਤੇ ਮੋਹਰ ਲਾਈ ਹੈ ਕਿ ਫ਼ਿਲਮ ਦੀ ਕਹਾਣੀ ਤਿਆਰ ਹੋ ਚੁੱਕੀ ਹੈ। ਜਲਦੀ ਹੀ ਇਸ ਦੀ ਸ਼ੂਟਿੰਗ ਸ਼ੁਰੂ ਹੋ ਜਾਵੇਗੀ। ਹੁਣ ਖ਼ਬਰਾਂ ਆ ਰਹੀਆਂ ਹਨ ਕਿ ਫ਼ਿਲਮ ‘ਚ ਇਸ ਵਾਰ ਸੋਨਮ ਕਪੂਰ ਨੂੰ ਲੈਣ ਦੀਆਂ ਗੱਲਾਂ ਹੋ ਰਹੀਆਂ ਹਨ।
ਸੋਨਮ ਦੀ ਆਉਣ ਵਾਲੀ ਫ਼ਿਲਮ ‘ਏਕ ਲੜਕੀ ਕੋ ਦੇਖਾ ਤੋ ਐਸਾ ਲਗਾ’ ਨੂੰ ਵਿਧੂ ਵਿਨੋਦ ਚੋਪੜਾ ਪ੍ਰੋਡਿਊਸ ਕਰ ਰਹੇ ਹਨ ਤੇ ਉਹ ਸੋਨਮ ਦੀ ਅਦਾਕਾਰੀ ਤੋਂ ਕਾਫੀ ਇੰਪ੍ਰੈਸ ਹੋਏ ਹਨ। ਇਸ ਲਈ ਉਹ ਆਪਣੀ ਫ੍ਰੈਂਚਾਇਜ਼ੀ ‘ਚ ਸੋਨਮ ਨੂੰ ਹੀ ਕਾਸਟ ਕਰਨਾ ਚਾਹੁੰਦੇ ਹਨ।
ਸੁਪਰਹਿੱਟ ਫ੍ਰੈਂਚਾਇਜ਼ੀ ‘ਮੁੰਨਾ ਭਾਈ’ ‘ਚ ਹੁਣ ਤਕ ਸੰਜੇ ਦੱਤ ਤੇ ਅਰਸ਼ਦ ਦੀ ਜੋੜੀ ਨੂੰ ਔਡੀਅੰਸ ਨੇ ਖੂਬ ਪਸੰਦ ਕੀਤਾ ਹੈ ਤੇ ਹੁਣ ਸੋਨਮ ਨੂੰ ਫ਼ਿਲਮ ‘ਚ ਦੇਖਣਾ ਦਰਸ਼ਕਾਂ ਨੂੰ ਜ਼ਰੂਰ ਪਸੰਦ ਆ ਸਕਦਾ ਹੈ।