ਰਿਲੀਜ਼ ਹੋਇਆ ‘ਸੋਨ ਚਿੜਿਆ’ ਦਾ ਟ੍ਰੇਲਰ, ਕਾਫੀ ਬੋਲਡ ਭਾਸ਼ਾ ਦਾ ਇਸਤੇਮਾਲ
ਏਬੀਪੀ ਸਾਂਝਾ | 07 Jan 2019 05:11 PM (IST)
ਮੁੰਬਈ: ਅੱਜ ਸੁਸ਼ਾਂਤ ਸਿੰਘ ਰਾਜਪੂਤ, ਭੂਮੀ ਪੇਡਨੇਕਰ, ਮਨੋਜ ਵਾਜਪਾਈ ਤੇ ਰਣਵੀਰ ਸ਼ੌਰੀ ਦੀ ਫ਼ਿਲਮ ‘ਸੋਨ ਚਿੜਿਆ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਦੇ ਦਮਦਾਰ ਟ੍ਰੇਲਰ ‘ਚ ਚੰਬਲ ਦੀ ਕਹਾਣੀ ਨੂੰ ਦਿਖਾਇਆ ਗਿਆ ਹੈ। ਟ੍ਰੇਲਰ 2 ਮਿੰਟ 43 ਸੈਕਿੰਡ ਦਾ ਹੈ ਜਿਸ ‘ਚ ਚੰਬਲ ਦੇ ਡਕੈਤਾਂ ਨੂੰ ਦਿਖਾਇਆ ਗਿਆ ਹੈ। ਰਿਲੀਜ਼ ਹੋਏ ਟ੍ਰੇਲਰ ‘ਚ ਔਡੀਅੰਸ ਨੂੰ ਜ਼ਬਰਦਸਤ ਐਕਸ਼ਨ ਦੇਖਣ ਨੂੰ ਮਿਲੇਗਾ। ਸਾਰੇ ਸਟਾਰਸ ਆਪੋ ਆਪਣੇ ਕਿਰਦਾਰਾਂ ‘ਚ ਕਾਫੀ ਜਾਨਦਾਰ ਨਜ਼ਰ ਆ ਰਹੇ ਹਨ। ਟ੍ਰੇਲਰ ਰਿਲੀਜ਼ ਤੋਂ ਪਹਿਲਾਂ ਮੇਕਰਸ ਨੇ ਇਸ ਦੇ ਪੋਸਟਰ ਤੇ ਟੀਜ਼ਰ ਨੂੰ ਰਿਲੀਜ਼ ਕੀਤਾ ਸੀ। ਇਸ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ ਸੀ। ਫ਼ਿਲਮ ਨੂੰ ਚੰਬਾ ਦੀਆਂ ਘਾਟੀਆਂ ‘ਚ ਹੀ ਸ਼ੂਟ ਕੀਤਾ ਗਿਆ ਹੈ ਤਾਂ ਜੋ ਲੋਕਾਂ ਨੂੰ ਇਸ ਫ਼ਿਲਮ ਨੂੰ ਦੇਖ ਰਿਐਲਟੀ ਦਾ ਅਹਿਸਾਸ ਹੋਵੇ। ਇਹ ਪਹਿਲੀ ਵਾਰ ਹੋਵੇਗਾ ਜਦੋਂ ਭੂਮੀ ਤੇ ਸੁਸ਼ਾਂਤ ਸਿੰਘ ਪਹਿਲੀ ਵਾਰ ਕਿਸੇ ਫ਼ਿਲਮ ‘ਚ ਇਕੱਠੇ ਨਜ਼ਰ ਆਉਣਗੇ। ‘ਸੋਨ ਚਿੜਿਆ’ 8 ਫਰਵਰੀ, 2019 ਨੂੰ ਰਿਲੀਜ਼ ਹੋ ਰਹੀ ਹੈ।