ਨਵੀਂ ਦਿੱਲੀ: ਇਸਲਾਮ ਧਰਮ ਤਿਆਗ ਕੇ ਆਸਟ੍ਰੇਲੀਆ ਜਾਣ ਦੀ ਚਾਹਵਾਨ ਸਾਊਦੀ ਅਰਬ ਦੀ ਮੁਟਿਆਰ ਨੂੰ ਅੱਧਵਾਟੇ ਹੀ ਗ੍ਰਿਫ਼ਤਾਰ ਕਰਨ ਦੀ ਖ਼ਬਰ ਹੈ। ਸਾਊਦੀ ਅਰਬ ਦੀ 18 ਸਾਲਾ ਕੁੜੀ ਨੂੰ ਬੈਂਕਾਕ ਦੇ ਏਅਰਪੋਰਟ 'ਤੇ ਫੜਿਆ ਗਿਆ ਹੈ। ਲੜਕੀ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਤੋਂ ਦੂਰ ਆਸਟ੍ਰੇਲੀਆ ਜਾਣ ਦੀ ਕੋਸ਼ਿਸ਼ ਕਰ ਰਹੀ ਸੀ।


ਰਹਾਫ਼ ਮੁਹੰਮਦ ਅਲ ਕੁਨਨ ਨਾਮਕ ਲੜਕੀ ਨੇ ਇਲਜ਼ਾਮ ਲਾਇਆ ਕਿ ਸਾਊਦੀ ਦੇ ਅਧਿਕਾਰੀਆਂ ਨੇ ਉਸ ਦਾ ਪਾਸਪੋਰਟ ਵੀ ਜ਼ਬਤ ਕਰ ਲਿਆ ਗਿਆ ਹੈ ਜਦਕਿ ਬੈਕਾਂਕ 'ਚ ਮੌਜੂਦ ਸਾਊਦੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੜਕੀ ਕੋਲ ਵਾਪਸੀ ਦਾ ਟਿਕਟ ਨਹੀਂ ਸੀ। ਇਸ ਲਈ ਉਸ ਨੂੰ ਰੋਕਿਆ ਗਿਆ ਹੈ। ਮੁਹੰਮਦ ਅਲ ਕੂਨਨ ਨੇ ਦੱਸਿਆ ਕਿ ਉਸ ਨੇ ਹੁਣ ਇਸਲਾਮ ਤਿਆਗ ਦਿੱਤਾ ਤੇ ਉਸ ਨੂੰ ਡਰ ਹੈ ਕਿ ਹੁਣ ਜ਼ਬਰਦਸਤੀ ਸਾਊਦੀ ਲਿਜਾਇਆ ਜਾਏਗਾ ਜਿੱਥੇ ਉਸ ਦਾ ਪਰਿਵਾਰ ਉਸ ਨੂੰ ਕਤਲ ਕਰ ਦੇਵੇਗਾ।

ਰਹਾਫ਼ ਮੁਤਾਬਕ ਉਸ ਕੋਲ ਆਸਟਰੇਲੀਆ ਦਾ ਵੀਜ਼ਾ ਹੈ ਪਰ ਸਾਊਦੀ ਦੇ ਅਧਿਕਾਰੀ ਨੇ ਉਸ ਦਾ ਪਾਸਪੋਰਟ ਜ਼ਬਤ ਕਰ ਲਿਆ ਹੈ। ਬੈਂਕਾਕ 'ਚ ਸਾਊਦੀ ਦੂਤਾਵਾਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਸ ਲੜਕੀ ਕੋਲ ਵਾਪਸੀ ਦਾ ਟਿਕਟ ਨਹੀਂ ਸੀ ਇਸ ਲਈ ਉਸ ਨੂੰ ਵਾਪਸ ਉਸ ਦੇ ਪਰਿਵਾਰ ਕੋਲ ਕੁਵੈਤ ਭੇਜਿਆ ਜਾਵੇਗਾ।


ਉੱਧਰ, ਰਹਾਫ਼ ਨੇ ਕਈ ਟਵੀਟ ਕੀਤੇ ਹਨ ਤੇ ਉਸ ਨੇ ਸੰਯੁਕਤ ਰਾਸ਼ਟਰ ਤੋਂ ਵੀ ਮਦਦ ਦੀ ਗੁਹਾਰ ਲਾਈ ਹੈ। ਉਸ ਦੇ ਸਮਰਥਨ ਵਿੱਚ ਸੋਸ਼ਲ ਮੀਡੀਆ 'ਤੇ ਮੁਹਿੰਮ ਵੀ ਛਿੜ ਗਈ ਹੈ। ਘਰ ਤੋਂ ਭੱਜਣ ਬਾਰੇ ਉਹ ਦੱਸਦੀ ਹੈ ਕਿ ਕੁਵੈਤ ਤਕ ਉਹ ਪਰਿਵਾਰ ਨਾਲ ਫੈਮਿਲੀ ਹੌਲੀਡੇਅ ਤੇ ਆਈ ਸੀ। ਜਦੋਂ ਉਸ ਨੇ ਦੇਖਿਆ ਕਿ ਪਰਿਵਾਰਕ ਮੈਂਬਰ ਸੌਂ ਰਹੇ ਹਨ ਤਾਂ ਮੈਨੂੰ ਉੱਥੋਂ ਭੱਜਣ ਦਾ ਸਹੀ ਮੌਕਾ ਲੱਗਾ ਤੇ ਇੱਥੋਂ ਉਹ ਆਸਟੇਰਲੀਆ ਜਾਣਾ ਚਾਹੁੰਦੀ ਸੀ।