ਮੁੰਬਈ: ਅਦਾਕਾਰ ਸੋਨੂੰ ਸੂਦ ਕੋਰੋਨਾ ਕਾਰਨ ਦੇਸ਼ ਭਰ 'ਚ ਲੌਕਡਾਊਨ ਦੇ ਪੜਾਅ 'ਚ ਲੋਕਾਂ ਦੀ ਮਦਦ ਕਰਨ ਲਈ ਅੱਗੇ ਆਏ ਸੀ। ਹੁਣ ਉਹ ਇਕ ਬੱਚੇ ਲਈ ਮਸੀਹਾ ਬਣ ਕੇ ਅੱਗੇ ਆਏ ਹਨ। ਦਰਅਸਲ, ਨੰਦਨਪੁਰਾ, ਝਾਂਸੀ ਵਿੱਚ ਰਹਿਣ ਵਾਲਾ ਇੱਕ ਸਾਲ ਦਾ ਬੱਚਾ (ਅਹਿਮਦ) ਦੇ ਦਿਲ ਵਿੱਚ ਛੇਦ ਹੈ। ਇਸ ਬਾਰੇ ਜਾਣਕਾਰੀ ਮਿਲਣ 'ਤੇ ਸੋਨੂੰ ਸੂਦ ਬੱਚੇ ਦਾ ਇਲਾਜ ਸ਼ੁਰੂ ਕਰਵਾ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅਦਾਕਾਰ ਸੋਨੂੰ ਸੂਦ ਨੂੰ ਖ਼ਬਰ ਮਿਲੀ ਕਿ ਇਕ ਜੋੜੇ ਦਾ ਇਕ ਸਾਲ ਦਾ ਬੱਚਾ ਹੈ ਜਿਸ ਦੇ ਦਿਲ 'ਚ ਛੇਦ ਹੈ ਅਤੇ ਵਿੱਤੀ ਹਾਲਤ ਕਾਰਨ ਉਸ ਦਾ ਇਲਾਜ ਕਰਨ 'ਚ ਅਸਮਰੱਥ ਹਨ। ਅਜਿਹੀ ਸਥਿਤੀ 'ਚ ਸੋਨੂੰ ਸੂਦ ਨੇ ਬਿਨਾਂ ਦੇਰੀ ਕੀਤੇ ਬੱਚੇ ਦੀ ਜ਼ਿੰਮੇਵਾਰੀ ਲਈ ਅਤੇ 4 ਅਪ੍ਰੈਲ ਤੋਂ ਉਸਦਾ ਇਲਾਜ ਸ਼ੁਰੂ ਕਰ ਰਹੇ ਹਨ।
ਦੱਸਿਆ ਜਾ ਰਿਹਾ ਹੈ ਕਿ ਸੋਨੂੰ ਸੂਦ ਨੇ ਬੱਚੇ ਅਤੇ ਪਰਿਵਾਰ ਨੂੰ ਮੁੰਬਈ ਬੁਲਾਇਆ ਹੈ। ਨੰਦਨਪੁਰਾ ਦੇ ਵਸਨੀਕ ਨਸੀਮ ਮਜ਼ਦੂਰੀ ਨੂੰ ਹਾਲ ਹੀ 'ਚ ਪਤਾ ਲੱਗਿਆ ਕਿ ਉਸ ਦੇ ਇਕ ਸਾਲ ਦੇ ਬੱਚੇ ਅਹਿਮਦ ਦੇ ਦਿਲ 'ਚ ਛੇਦ ਹੈ। ਡਾਕਟਰਾਂ ਨੇ ਜਲਦੀ ਤੋਂ ਜਲਦੀ ਆਪ੍ਰੇਸ਼ਨ ਕਰਵਾਉਣ ਦੀ ਸਲਾਹ ਦਿੱਤੀ ਪਰ ਵਿੱਤੀ ਹਾਲਤ ਠੀਕ ਨਾ ਹੋਣ ਕਾਰਨ ਉਹ ਇਲਾਜ ਨਹੀਂ ਕਰਵਾ ਸਕਦੇ। ਇਸ ਦੌਰਾਨ ਸੋਨੂੰ ਸੂਦ ਨੇ ਬੱਚੇ ਦੇ ਆਪ੍ਰੇਸ਼ਨ ਦੀ ਜ਼ਿੰਮੇਵਾਰੀ ਲਈ।
ਦੱਸਿਆ ਜਾ ਰਿਹਾ ਹੈ ਕਿ ਸੰਸਥਾ ਦੀ ਮੈਂਬਰ ਅਤੇ ਅਧਿਆਪਕਾ ਸੁਸ਼ਮਿਤਾ ਗੁਪਤਾ ਨੂੰ ਪਹਿਲਾਂ ਇਸ ਮਾਮਲੇ ਦੀ ਖ਼ਬਰ ਮਿਲੀ ਕਿ ਪਰਿਵਾਰ ਪੈਸੇ ਦੀ ਘਾਟ ਕਾਰਨ ਆਪ੍ਰੇਸ਼ਨ ਨਹੀਂ ਕਰ ਪਾ ਰਿਹਾ ਹੈ। ਜਿਸ ਤੋਂ ਬਾਅਦ ਸੁਸ਼ਮਿਤਾ ਨੇ ਸੋਸ਼ਲ ਮੀਡੀਆ ਰਾਹੀਂ ਸੋਨੂੰ ਸੂਦ ਨਾਲ ਸੰਪਰਕ ਕੀਤਾ, ਜਿਸ ਤੋਂ ਬਾਅਦ ਹੁਣ ਸੋਨੂੰ ਉਸ ਦਾ ਇਲਾਜ ਕਰਵਾ ਰਹੇ ਹਨ।
ਮਿਲੀ ਖ਼ਬਰ ਅਨੁਸਾਰ, ਬੱਚੇ ਦਾ ਪਰਿਵਾਰ ਤਿੰਨ ਅਪ੍ਰੈਲ ਨੂੰ ਮੁੰਬਈ ਪਹੁੰਚੇਗਾ ਅਤੇ 4 ਅਪ੍ਰੈਲ ਨੂੰ ਇਲਾਜ਼ ਸ਼ੁਰੂ ਕੀਤਾ ਜਾਵੇਗਾ। ਸਪੱਸ਼ਟ ਤੌਰ 'ਤੇ ਬੱਚੇ ਦੇ ਪਰਿਵਾਰ ਨੂੰ ਇਸ ਤੋਂ ਵੱਡੀ ਰਾਹਤ ਮਿਲੀ ਹੈ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੋਨੂੰ ਸੂਦ ਨੇ ਇਕ ਸਾਲ ਦੀ ਲੜਕੀ ਦੀ ਮਦਦ ਕਰਦਿਆਂ ਦਿਲ ਦਾ ਆਪ੍ਰੇਸ਼ਨ ਕਰਵਾਇਆ ਸੀ।