ਜਦੋਂ ਤੋਂ ਦੇਸ਼ਭਰ 'ਚ ਕੋਰੋਨਾ ਫੈਲਿਆ ਹੈ ਓਦੋਂ ਤੋਂ ਹੀ ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਵਲੋਂ ਲੋਕਾਂ ਦੀ ਮਦਦ ਲਗਾਤਾਰ ਜਾਰੀ ਹੈ। ਲੌਕਡਾਊਨ ਦੌਰਾਨ ਸੋਨੂੰ ਸੂਦ ਕਈ ਵਾਰ ਲੋੜਵੰਦਾਂ ਦਾ ਮਸੀਹਾ ਬਣ ਕੇ ਸਾਹਮਣੇ ਆਏ ਹਨ। ਹੁਣ ਇਕ ਵਾਰ ਫਿਰ ਜ਼ਰੂਰਤਮੰਦਾਂ ਦੀ ਮਦਦ ਲਈ ਸੋਨੂੰ ਅੱਗੇ ਆਏ ਹਨ। ਸੋਨੂੰ ਸੂਦ ਨੇ ਹਾਲ ਹੀ ਵਿੱਚ ਇੱਕ ਐਪ ਲਾਂਚ ਕੀਤੀ ਹੈ ਜਿਸ ਵਿੱਚ ਉਹ ਇੱਕ ਲੱਖ ਲੋਕਾਂ ਲਈ ਨੌਕਰੀ ਦੇ ਮੌਕੇ ਪੈਦਾ ਕਰਨਗੇ। ਸੋਨੂੰ ਸੂਦ ਨੇ ਇਸ ਖਬਰ ਨੂੰ ਖੁਦ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ।
ਸੋਨੂੰ ਨੇ ਆਪਣੇ ਟਵੀਟ ਵਿੱਚ ਗੁੱਡਵਰਕਰ ਐਪਲੀਕੇਸ਼ਨ ਦਾ ਜ਼ਿਕਰ ਕੀਤਾ ਹੈ, ਜਿਸ ਰਾਹੀਂ ਉਹ ਲੋਕਾਂ ਨੂੰ ਨੌਕਰੀਆਂ ਦੇਣ ਜਾ ਰਹੇ ਹਨ। ਸੋਨੂੰ ਸੂਦ ਨੇ ਟਵੀਟ ਕਰਕੇ ਲਿਖਿਆ, 'ਨਵਾਂ ਸਾਲ, ਨਵੀਆਂ ਉਮੀਦਾਂ, ਨੌਕਰੀਆਂ ਦੇ ਨਵੇਂ ਮੌਕੇ ਅਤੇ ਉਨ੍ਹਾਂ ਮੌਕਿਆਂ ਨੂੰ ਤੁਹਾਡੇ ਨੇੜੇ ਲਿਆਉਣਾ, ਨਵੇਂ ਅਸੀਂ। ਪ੍ਰਵਾਸੀ ਰੁਜ਼ਗਾਰ ਹੁਣ ਹੈ ਗੁਡ ਵਰਕਰ। ਗੁੱਡ ਵਰਕਰ ਐਪਲੀਕੇਸ਼ਨ ਨੂੰ ਅੱਜ ਹੀ ਡਾਊਨਲੋਡ ਕਰੋ ਅਤੇ ਬਿਹਤਰ ਕਲ ਦੀ ਉਮੀਦ ਕਰੋ। ਸੋਨੂੰ ਸੂਦ ਨੇ ਇਹ ਵੀ ਦੱਸਿਆ ਕਿ ਇਕ ਲੱਖ ਲੋਕਾਂ ਲਈ ਨੌਕਰੀ ਦੇ ਪ੍ਰਬੰਧ ਕੀਤੇ ਜਾ ਰਹੇ ਹਨ।
ਲੌਕਡਾਊਨ ਦੌਰਾਨ ਫਸੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਲਿਜਾਣ ਵਿੱਚ ਸੋਨੂੰ ਸੂਦ ਨੇ ਬਹੁਤ ਮਦਦ ਕੀਤੀ ਸੀ। ਨਾ ਸਿਰਫ ਦੇਸ਼ ਭਰ 'ਚ ਬਲਕਿ ਵਿਦੇਸ਼ਾਂ 'ਚ ਫਸੇ ਲੋਕਾਂ ਦੀ ਘਰ ਪਰਤਣ 'ਚ ਸਹਾਇਤਾ ਲਈ ਵੀ ਸੋਨੂੰ ਸੂਦ ਅੱਗੇ ਆਏ। ਅਭਿਨੇਤਾ ਸੋਨੂੰ ਸੂਦ ਕੋਵਿਡ-19 ਮਹਾਂਮਾਰੀ ਦੌਰਾਨ ਲੌਕਡਾਊਨ ਲਾਗੂ ਹੋਣ ਤੋਂ ਬਾਅਦਅਣਥੱਕ ਅਤੇ ਨਿਰਸਵਾਰਥ ਲੋਕਾਂ ਲਈ ਕੰਮ ਕਰ ਰਹੇ ਹਨ। ਸੋਨੂੰ ਸੂਦ ਟਵਿੱਟਰ 'ਤੇ ਆਪਣੀਆਂ ਪਰਉਪਕਾਰੀ ਕੰਮਾਂ ਲਈ ਕਾਫ਼ੀ ਐਕਟਿਵ ਹੈ।