ਬਠਿੰਡਾ: ਪੁਲਿਸ ਨੇ ਰਾਮਪੁਰਾ ਇਲਾਕੇ ਵਿੱਚ ਰਾਤ ਸਮੇਂ ਲੜਕੀ ਬਣ ਕੇ ਲੁੱਟ ਕਰਨ ਵਾਲੇ ਗਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਕੀਤੀ ਹੈ। ਜਦਕਿ ਦੋ ਮੈਂਬਰ ਫ਼ਰਾਰ ਹੋ ਗਏ। ਇਹ ਗਰੋਹ ਹਾਈਵੇ 'ਤੇ ਰਾਤ ਨੂੰ ਚੱਲਣ ਵਾਲੇ ਟਰੱਕਾਂ ਤੇ ਹੋਰ ਵਹੀਕਲਾਂ ਦੀ ਲੁੱਟਦੇ ਸੀ। ਇਨ੍ਹਾਂ ਕੋਲੋਂ ਪੁਲਿਸ ਨੇ ਪਿਸਤੌਲ ਸਣੇ ਨਕਦੀ ਵੀ ਬਰਾਮਦ ਕੀਤੀ ਹੈ।


 


ਐਸਪੀ ਇਨਵੈਸਟੀਗੇਸ਼ਨ ਬਲਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਰਾਮਪੁਰਾ ਕੋਲ ਚੈਕਿੰਗ ਦੌਰਾਨ ਸੱਤ ਮੈਂਬਰੀ ਗਰੋਹ ਕਾਬੂ ਆਇਆ। ਇਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਤਿਆਰ ਸੀ। ਉਨ੍ਹਾਂ ਪੁੱਛਗਿੱਛ ਦੌਰਾਨ ਮੰਨਿਆ ਕਿ ਉਹ ਰਾਤ ਵੇਲੇ ਇੱਕ ਜਣੇ ਨੂੰ ਲੜਕੀ ਦੇ ਕੱਪੜੇ ਪਹਿਨਾ ਕੇ ਸੜਕ ਤੇ ਖੜ੍ਹਾ ਕਰ ਦਿੰਦੇ ਸਨ।  ਮੋਬਾਈਲ ਦੀ ਟੌਰਚ ਤੇ ਹਾਈਵੇ ਤੇ ਜਾ ਰਹੇ ਟਰੱਕਾਂ ਤੋਂ ਲਿਫਟ ਮੰਗਦੇ ਸਨ। ਜਦੋਂ ਟਰੱਕ ਰੁਕਦਾ ਸੀ ਤਾਂ ਸਾਰੇ ਹੀ ਟਰੱਕ ਡਰਾਈਵਰ ਦੀ ਕੁੱਟਮਾਰ ਕਰਕੇ ਉਸ ਤੋਂ ਨਕਦੀ ਤੇ ਮੋਬਾਈਲ ਖੋਹ ਲੈਂਦੇ ਸਨ।


 


ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਇੱਕ ਪਿਸਤੌਲ 315 ਬੋਰ, 2 ਕਾਰਤੂਸ, ਇੱਕ ਏਅਰ ਪਿਸਟਲ ਸਮੇਤ ਹਥਿਆਰ ਤੇ 15 ਮੋਬਾਈਲ ਤੇ 25 ਹਜ਼ਾਰ ਰੁਪਏ ਨਕਦੀ ਬਰਾਮਦ ਹੋਈ ਹੈ। ਮੁਲਜ਼ਮਾਂ ਨੂੰ ਅਦਾਲਤ ਪੇਸ਼ ਕਰਕੇ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ।


 


ਇਹ ਵੀ ਪੜ੍ਹੋ:



 


 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin
https://apps.apple.com/in/app/abp-live-news/id811114904