ਕੋਲਕਾਤਾ: ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਪੱਛਮੀ ਬੰਗਾਲ ਵਿੱਚ ਦੋ ਚੋਣ ਰੈਲੀਆਂ ਨੂੰ ਸੰਬੋਧਨ ਕਰਨ ਜਾ ਰਹੇ ਸੀ। ਇਸ ਦਰਮਿਆਨ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਹੈਲੀਕਾਪਟਰ 'ਚ ਅੱਜ ਇਕ ਤਕਨੀਕੀ ਖਾਮੀ ਆ ਗਈ। ਜਿਸ ਤੋਂ ਬਾਅਦ ਉਹ ਝਾਰਗ੍ਰਾਮ ਵਿੱਚ ਰੈਲੀ ਨੂੰ ਸਰੀਰਕ ਤੌਰ ‘ਤੇ ਸੰਬੋਧਿਤ ਨਹੀਂ ਕਰ ਸਕੇ। ਅਜਿਹੀ ਸਥਿਤੀ ਵਿੱਚ ਅਮਿਤ ਸ਼ਾਹ ਝਾਰਗ੍ਰਾਮ ਵਿੱਚ ਰੈਲੀ ਨੂੰ ਵਰਚੁਅਲ ਭਾਸ਼ਣ ਦੇ ਰਹੇ ਹਨ।


 


ਦਰਅਸਲ ਉਨ੍ਹਾਂ ਦੀਆਂ ਦੋ ਰੈਲੀਆਂ ਪੱਛਮੀ ਬੰਗਾਲ ਦੇ ਝਾਰਗ੍ਰਾਮ ਅਤੇ ਰਾਣੀਬੰਦ 'ਚ ਹੋਣੀਆਂ ਸੀ, ਝਾਰਗ੍ਰਾਮ 'ਚ ਇਕ ਰੈਲੀ 'ਚ ਜਾਣ ਤੋਂ ਪਹਿਲਾਂ ਉਨ੍ਹਾਂ ਦੇ ਹੈਲੀਕਾਪਟਰ 'ਚ ਕੁਝ ਤਕਨੀਕੀ ਖਰਾਬੀ ਆ ਗਈ। ਜਿਸ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰੈਲੀ ਨੂੰ ਵਰਚੁਅਲੀ ਸੰਬੋਧਨ ਕਰਨ ਦਾ ਫੈਸਲਾ ਕੀਤਾ।



ਅਮਿਤ ਸ਼ਾਹ ਨੇ ਕਿਹਾ ਕਿ, ਅੱਜ ਮੈਂ ਪ੍ਰਚਾਰ ਲਈ ਝਾਰਗ੍ਰਾਮ ਆ ਰਿਹਾ ਸੀ ਪਰ ਬਦਕਿਸਮਤੀ ਨਾਲ ਮੇਰਾ ਹੈਲੀਕਾਪਟਰ ਖਰਾਬ ਹੋ ਗਿਆ ਅਤੇ ਮੈਂ ਤੁਹਾਨੂੰ ਮਿਲਣ ਨਹੀਂ ਆ ਸਕਿਆ।


 


ਇਹ ਵੀ ਪੜ੍ਹੋ:

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:



 

https://play.google.com/store/apps/details?id=com.winit.starnews.hin
https://apps.apple.com/in/app/abp-live-news/id811114904