ਮਹਿਤਾਬ-ਉਦ-ਦੀਨ
ਰਾਜੇਸ਼ ਖੰਨਾ ਬਾੱਲੀਵੁੱਡ ਦੇ ਪਹਿਲੇ ਸੁਪਰ ਸਟਾਰ ਸਨ। ਪ੍ਰਸ਼ੰਸਕ ਕੁੜੀਆਂ ਉਨ੍ਹਾਂ ਨੂੰ ਆਪਣੇ ਖ਼ੂਨ ਨਾਲ ਚਿੱਠੀਆਂ ਲਿਖਦੀਆਂ ਹੁੰਦੀਆਂ ਸਨ। ਰਾਜੇਸ਼ ਖੰਨਾ ਦਾ ਪੂਰਾ ਇੱਕ ਦੌਰ ਰਿਹਾ ਹੈ, ਜਦੋਂ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਅਥਾਹ ਗਿਣਤੀ ਹੁੰਦੀ ਸੀ। ਪਰ ਖ਼ੁਦ ਰਾਜੇਸ਼ ਖੰਨਾ ਤਦ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਪ੍ਰਸ਼ੰਸਕ ਹੁੰਦੇ ਸਨ।
ਇਹ ਵੀ ਪੜ੍ਹੋ: Aamir Khan ਦੀਆਂ ਇਹ ਫਲੌਪ ਫ਼ਿਲਮਾਂ ਦੇਖ ਫੜ੍ਹ ਲਵੋਗੇ ਸਿਰ, ਇੱਕ ਲਈ ਖੁਦ ਸਾਹਮਣੇ ਆ ਮੰਗੀ ਸੀ ਮੁਆਫੀ
ਰਾਜੀਵ ਗਾਂਧੀ ਦੇ ਕਹਿਣ ’ਤੇ ਹੀ ਰਾਜੇਸ਼ ਖੰਨਾ ਸਿਆਸਤ ’ਚ ਆਏ ਸਨ, ਭਾਵੇਂ ਉਨ੍ਹਾਂ ਦਾ ਅਜਿਹਾ ਕੋਈ ਇਰਾਦਾ ਨਹੀਂ ਸੀ। ਪਹਿਲਾਂ ਤਾਂ ਇੱਕ-ਦੋ ਵਾਰ ਉਨ੍ਹਾਂ ਰਾਜੀਵ ਗਾਂਧੀ ਨੂੰ ਨਾਹ ਕਰ ਦਿੱਤੀ ਸੀ ਪਰ ਫਿਰ ਉਹ ਰਾਜੀਵ ਗਾਂਧੀ ਦੀ ‘ਮੁਸਕਰਾਹਟ’ ਅੱਗੇ ਹਾਰ ਗਏ ਸਨ।
ਇਹ ਵੀ ਪੜ੍ਹੋ: ਆਪਣੀ ਨਵੀਂ ਕਾਰ ਨੂੰ ਬਣਾਓ ਇਕਦਮ ਫਿੱਟ, ਲੰਬੇ ਸਮੇਂ ਤੱਕ ਮੇਂਟਨੈੱਸ ਦੇ ਖਰਚੇ ਤੋਂ ਵੀ ਬਚੋ
ਰਾਜੇਸ਼ ਖੰਨਾ ਨੇ 1991 ’ਚ ਨਵੀਂ ਦਿੱਲੀ ਲੋਕ ਸਭਾ ਹਲਕੇ ਤੋਂ ਚੋਣ ਲੜੀ ਸੀ ਪਰ ਹਾਰ ਗਏ ਸਨ। ਫਿਰ 1992 ’ਚ ਹੋਈਆਂ ਜ਼ਿਮਨੀ ਚੋਣਾਂ ’ਚ ਉਹ ਜਿੱਤ ਗਏ ਸਨ ਤੇ 1996 ਤੱਕ ਲੋਕ ਸਭਾ ਦੇ ਮੈਂਬਰ ਰਹੇ ਸਨ।
ਰਾਜੀਵ ਗਾਂਧੀ ਦੇ ਕਤਲ ਤੋਂ ਬਾਅਦ ਸੋਨੀਆ ਗਾਂਧੀ ਨੇ ਜਦੋਂ 1998 ’ਚ ਕਾਂਗਰਸ ਦੀ ਕਮਾਂਡ ਸੰਭਾਲੀ ਸੀ। ਤਦ ਉਨ੍ਹਾਂ ਰਾਜੇਸ਼ ਖੰਨਾ ਨੂੰ ਲੋਕ ਸਭਾ ਚੋਣ ਲੜਨ ਦੀ ਪੇਸ਼ਕਸ਼ ਕੀਤੀ ਸੀ ਪਰ ਉਦੋਂ ਰਾਜੇਸ਼ ਖੰਨਾ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਹੁਣ ਉਨ੍ਹਾਂ ’ਚ ਲੋਕ ਸਭਾ ਚੋਣ ਲੜਨ ਦੀ ਤਾਕਤ ਨਹੀਂ ਬਚੀ ਹੈ। ਇਸ ਲਈ ‘ਜੇ ਤੁਸੀਂ ਮੈਥੋਂ ਦੇਸ਼ ਦੀ ਸੇਵਾ ਕਰਵਾਉਣੀ ਚਾਹੁੰਦੇ ਹੋ, ਤਾਂ ਮੈਨੂੰ ਰਾਜ ਸਭਾ ’ਚ ਭੇਜ ਦੇਵੋ।’
ਇਹ ਵੀ ਪੜ੍ਹੋ:ਇੰਤਜ਼ਾਰ ਖ਼ਤਮ! OnePlus ਦੀ ਸ਼ਾਨਦਾਰ ਘੜੀ 23 ਮਾਰਚ ਨੂੰ ਭਾਰਤ ਵਿੱਚ ਲਾਂਚ, ਜਾਣੋ ਖਾਸੀਅਤ
‘ਜਨਸੱਤਾ’ ਦੀ ਰਿਪੋਰਟ ਅਨੁਸਾਰ ਤਦ ਸੋਨੀਆ ਗਾਂਧੀ ਨੇ ਰਾਜੇਸ਼ ਖੰਨਾ ਦੀ ਇਹ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਜਿਵੇਂ ਰਾਜੇਸ਼ ਖੰਨਾ ਨੇ ਸੋਨੀਆ ਗਾਂਧੀ ਦੀ ਲੋਕ ਸਭਾ ਚੋਣ ਲੜਨ ਦੀ ਪੇਸ਼ਕਸ਼ ਠੁਕਰਾ ਦਿੱਤੀ ਸੀ, ਉਵੇਂ ਹੀ ਕਾਂਗਰਸ ਨੇ ਵੀ ਉਨ੍ਹਾਂ ਨੂੰ ਰਾਜ ਸਭਾ ਨਾ ਭੇਜਣ ਦਾ ਫ਼ੈਸਲਾ ਲਿਆ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :