ਮੁੰਬਈ: ਦੇਸ਼ ਦੇ ਸਭ ਤੋਂ ਵੱਡੇ ਉਦਯੋਗਪਤੀ ਮੁਕੇਸ਼ ਅੰਬਾਨੀ (Mukesh Ambani) ਦੇ ਬੰਗਲੇ ਨੇੜੇ ਧਮਾਕਾਖ਼ੇਜ਼ ਸਮੱਗਰੀ (Explosive) ਨਾਲ ਭਰੀ ਸਕੌਰਪੀਓ ਕਾਰ (Mahindra Scorpio) ਦਾ ਮਾਮਲਾ ਇਸ ਵੇਲੇ ਦੇਸ਼ ਲਈ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਿਸ ਅਧਿਕਾਰੀ ਸਚਿਨ ਵਾਜੇ (Sachin Vaze) ਉੱਤੇ ਜਾਂਚ ਦੀ ਜ਼ਿੰਮੇਵਾਰੀ ਸੀ, ਉਹੀ ਅਧਿਕਾਰੀ ਜਾਂਚ ਦੇ ਚੱਕਰਵਿਊ ’ਚ ਬੁਰੀ ਤਰ੍ਹਾਂ ਫਸ ਚੁੱਕਾ ਹੈ।ਇਹ ਵੀ ਪੜ੍ਹੋ: Aamir Khan ਦੀਆਂ ਇਹ ਫਲੌਪ ਫ਼ਿਲਮਾਂ ਦੇਖ ਫੜ੍ਹ ਲਵੋਗੇ ਸਿਰ, ਇੱਕ ਲਈ ਖੁਦ ਸਾਹਮਣੇ ਆ ਮੰਗੀ ਸੀ ਮੁਆਫੀ

ਕੌਮੀ ਜਾਂਚ ਏਜੰਸੀ NIA ਨੇ ਮੁੰਬਈ ਪੁਲਿਸ ਦੇ ਏਪੀਆਈ ਸਚਿਨ ਵਾਜੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। NIA ਦਾ ਮੰਨਣਾ ਹੈ ਕਿ ਹਾਲੇ ਤੱਕ ਦੀ ਜਾਂਚ ਮੁਤਾਬਕ ਸਚਿਨ ਵਾਜੇ ਇਸ ਕੇਸ ਦਾ ਮਾਸਟਰਮਾਈਂਡ ਨਹੀਂ ਪਰ ਸੂਤਰਾਂ ਮੁਤਾਬਕ ਸਚਿਨ ਵਾਜੇ ਸਾਜ਼ਿਸ਼ ਦਾ ਛੋਟਾ ਹਿੱਸਾ ਹੈ।

ਏਬੀਪੀ ਨਿਊਜ਼ (ABP NEWS) ਕੋਲ ਮੌਜੂਦ ਖ਼ਾਸ CCTV ਫ਼ੁਟੇਜ ਅਨੁਸਾਰ 24 ਫ਼ਰਵਰੀ ਨੂੰ ਇੱਕ ਇਨੋਵਾ ਕਾਰ ਮੁੰਬਈ ਪੁਲਿਸ ਕਮਿਸ਼ਨ ਦਫ਼ਤਰ ’ਚੋਂ ਬਾਹਰ ਨਿੱਕਲ ਰਹੀ ਹੈ। ਦੂਜੀ ਫ਼ੁਟੇਜ 13 ਮਾਰਚ ਦੀ ਹੈ। ਉਹੀ ਇਨੋਵਾ ਕਾਰ ਕਮਿਸ਼ਨਰ ਦਫ਼ਤਰ ’ਚੋਂ ਨਿੱਕਲ ਰਹੀ ਹੈ। ਇਹ ਕਾਰ ਹੁਣ ਪੁਲਿਸ ਦੇ ਕਬਜ਼ੇ ’ਚ ਹੈ। NIA ਨੂੰ ਸ਼ੱਕ ਹੈ ਕਿ 24 ਫ਼ਰਵਰੀ ਨੂੰ ਇਨੋਵਾ ਕਾਰ ਕਮਿਸ਼ਨਰ ਦਫ਼ਤਰ ਤੋਂ ਸਿੱਧੀ ਠਾਣੇ ਗਈ ਸੀ। ਜਿੱਥੇ ਉਸ ਕਾਰ ਦੀ ਨੰਬਰ ਪਲੇਟ ਬਦਲੀ ਗਈ।ਇਹ ਵੀ ਪੜ੍ਹੋ: ਆਪਣੀ ਨਵੀਂ ਕਾਰ ਨੂੰ ਬਣਾਓ ਇਕਦਮ ਫਿੱਟ, ਲੰਬੇ ਸਮੇਂ ਤੱਕ ਮੇਂਟਨੈੱਸ ਦੇ ਖਰਚੇ ਤੋਂ ਵੀ ਬਚੋ

 ਠਾਣੇ ਤੋਂ ਇਨੋਵਾ ਕਾਰ 25 ਫ਼ਰਵਰੀ ਨੂੰ ਮੁਲੁੰਡ ਟੋਲ ਨਾਕਾ ਪਾਰ ਕਰ ਕੇ ਮੁੰਬਈ ਆਉਂਦੀ ਹੈ। ਇਸ ਤੋਂ ਬਾਅਦ ਇਨੋਵਾ ਕਾਰ ਸਕੌਰਪੀਓ ਕਾਰ ਕੋਲ ਪੁੱਜਦੀ ਹੈ। ਫਿਰ ਦੋਵੇਂ ਕਾਰ ਨਾਲੋ–ਨਾਲ ਮੁਕੇਸ਼ ਅੰਬਾਨੀ ਦੇ ਬੰਗਲੇ ਕੋਲ ਪੁੱਜਦੀਆਂ ਹਨ। ਧਮਾਕਾਖ਼ੇਜ਼ ਸਮੱਗਰੀ ਨਾਲ ਲੱਦੀ ਸਕੌਰਪੀਓ ਨੂੰ ਉੱਥੇ ਹੀ ਛੱਡ ਦਿੱਤਾ ਜਾਂਦਾ ਹੈ। ਦੋਵੇਂ ਕਾਰ ਦੇ ਡਰਾਇਵਰ ਇਨੋਵਾ ’ਚ ਬੈਠ ਕੇ ਉੱਥੋਂ ਫ਼ਰਾਰ ਹੋ ਜਾਂਦੇ ਹਨ।

 ਰਾਤੀਂ ਲਗਭਗ 3 ਵਜੇ ਇਨੋਵਾ ਮੁਲੁੰਡ ਟੋਲ ਨਾਕਾ ਪਾਰਾ ਕਰਦੀ ਹੈ। ਤਦ ਕਾਰ ਦਾ ਨੰਬਰ ਹੋਰ ਹੁੰਦਾ ਹੈ। ਫਿਰ ਸਵੇਰੇ ਲਗਪਗ 4 ਵਜੇ ਮੁਲੁੰਡ ਟੋਲ ਪਾਰ ਕਰ ਕੇ ਮੁੰਬਈ ਵਾਪਸ ਆਉਂਦੀ ਹੈ, ਤਦ ਕਾਰ ਦਾ ਨੰਬਰ MH10AZ ਹੋ ਜਾਂਦਾ ਹੈ।ਇਹ ਵੀ ਪੜ੍ਹੋ:ਇੰਤਜ਼ਾਰ ਖ਼ਤਮ! OnePlus ਦੀ ਸ਼ਾਨਦਾਰ ਘੜੀ 23 ਮਾਰਚ ਨੂੰ ਭਾਰਤ ਵਿੱਚ ਲਾਂਚ, ਜਾਣੋ ਖਾਸੀਅਤ

 


ਇਨੋਵਾ ਕਾਰ ਦੀ ਪਛਾਣ ਨੰਬਰ ਪਲੇਟ ਦੇ ਹੇਠਾਂ ਪਲਾਸਟਿਕ ਦੇ ਇੱਕ ਸਟਿੱਕਰ ਤੋਂ ਹੁੰਦੀ ਹੈ। NIA ਨੇ ਵਾਜੇ ਉੱਤੇ ਗੰਭੀਰ ਧਾਰਾਵਾਂ ਅਧੀਨ ਕੇਸ ਦਰਜ ਕਰਵਾਇਆ ਹੈ। ਹੁਣ NIA ਸਾਹਵੇਂ ਸਭ ਤੋਂ ਵੱਡੀ ਚੁਣੌਤੀ ਸਚਿਨ ਵਾਜੇ ਤੋਂ ਇਸ ਸਾਰੇ ਮਾਮਲੇ ਦੇ ਮਾਸਟਰਮਾਈਂਡ ਦਾ ਨਾਂਅ ਪਤਾ ਕਰਵਾਉਣਾ ਹੈ।



ਸਚਿਨ ਵਾਜੇ ਦੇ ਵਕੀਲ ਪਹਿਲਾਂ ਆਖ ਚੁੱਕੇ ਹਨ ਕਿ ਸਾਰਾ ਮਾਮਲਾ ਸ਼ੱਕ ਦੇ ਆਧਾਰ ਉੱਤੇ ਹੈ ਇਸ ਲਈ ਇਹ ਗ੍ਰਿਫ਼ਤਾਰੀ ਪੂਰੀ ਤਰ੍ਹਾਂ ਗ਼ੈਰ–ਕਾਨੂੰਨੀ ਹੈ ਕਿਉਂਕਿ ਸਚਿਨ ਵਿਰੁੱਧ ਕੋਈ ਕੇਸ ਹੀ ਨਹੀਂ ਹੈ। ਉਧਰ NIA ਨੇ ਕਿਹਾ ਹੈ ਕਿ ਇਹ ਇੱਕ ਵੱਡੀ ਸਾਜ਼ਿਸ਼ ਹੈ, ਜਿਸ ਲਈ ਗ੍ਰਿਫ਼ਤਾਰੀ ਤੇ ਰਿਮਾਂਡ ਜ਼ਰੂਰੀ ਹੈ। NIA ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਚਿਨ ਵਾਜੇ ਸਿਰਫ਼ ਇੱਕ ਮੋਹਰਾ ਹੈ, ਉਸ ਨੂੰ ਵਰਤਿਆ ਜਾ ਰਿਹਾ ਹੈ।

 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ