ਪ੍ਰਆਗਰਾਜ: ਕੇਂਦਰ ਸਰਕਾਰ (Central Government) ਦੇ ਨਵੇਂ ਖੇਤੀਬਾੜੀ ਕਾਨੂੰਨਾਂ (New Farm Law) ਦੇ ਵਿਰੋਧ 'ਚ ਦੇਸ਼ ਦੇ ਕਿਸਾਨ ਨੇ ਲੰਬਾ ਅਰਸਾ ਦਿੱਲੀ ਦੀਆਂ ਸਰਹੱਦਾਂ 'ਤੇ ਕੱਢ ਦਿੱਤਾ ਅਤੇ ਅਜੇ ਵੀ ਕਿਸਾਨ ਅੰਦੋਲਨ (Farmers Protest) ਕਮਜ਼ੋਰ ਨਹੀਂ ਪਿਆ ਸਗੋਂ ਦਿਨ-ਬ ਦਿਨ ਹੋਰ ਤੇਜ਼ ਹੁੰਦਾ ਜਾ ਰਿਹਾ ਹੈ। ਇਸ ਦੇ ਨਾਲ ਹੀ ਹੁਣ ਕਿਸਾਨ ਨੇਤਾਵਾਂ ਨੇ ਕੇਂਦਰ ਸਰਕਾਰ ਖਿਲਾਫ ਚੋਣਾਂ ਵਾਲੇ ਸੂਬਿਆਂ 'ਚ ਜਾ ਕੇ ਪ੍ਰਚਾਰ ਕਰਨ ਦਾ ਇਰਾਦਾ ਕੀਤਾ ਹੋਇਆ ਹੈ, ਜਿਸ ਦੇ ਤਹਿਤ ਬੀਤੇ ਦਿਨੀਂ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਪੱਛਮੀ ਬੰਗਾਲ ਦਾ ਦੌਰਾ ਕਰਕੇ ਲੋਕਾਂ ਨੂੰ ਬੀਜੇਪੀ (BJP) ਦੇ ਹੱਕ 'ਚ ਵੋਟ ਨਾ ਪਾਉਣ ਦੀ ਅਪੀਲ ਕੀਤੀ।


ਇਸ ਤੋਂ ਬਾਅਦ ਯੂਪੀ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ (Bharti Kisaan Union, rakesh tikait) ਨੇ ਐਤਵਾਰ ਨੂੰ ਇੱਥੇ ਲੋਕਾਂ ਨੂੰ ਕਿਹਾ ਕਿ ਕਿਸਾਨ ਪ੍ਰਦਰਸ਼ਨ ਇਸ ਸਾਲ ਦਸੰਬਰ ਤੱਕ ਚੱਲਣ ਦੀ ਉਮੀਦ ਹੈ।  ਪੱਛਮੀ ਬੰਗਾਲ ਦਾ ਦੌਰਾ ਕਰਨ ਤੋਂ ਬਾਅਦ ਐਤਵਾਰ ਨੂੰ ਪ੍ਰਯਾਗਰਾਜ ਪਹੁੰਚੇ ਟਿਕੈਤ ਨੇ ਝਲਵਾ ਵਿੱਚ ਪੱਤਰਕਾਰਾਂ ਨੂੰ ਕਿਹਾ, “ਇਹ ਅੰਦੋਲਨ ਨਵੰਬਰ-ਦਸੰਬਰ ਤੱਕ ਚੱਲਣ ਦੀ ਉਮੀਦ ਹੈ”।


ਪੱਛਮੀ ਬੰਗਾਲ ਵਿਚ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਬੰਗਾਲ ਦੌਰੇ ਬਾਰੇ, ਟਿਕੈਤ ਨੇ ਕਿਹਾ, “ਦਿੱਲੀ ਦੇ ਸਰਕਾਰੀ ਲੋਕ ਪੱਛਮੀ ਬੰਗਾਲ ਦੇ ਕਿਸਾਨਾਂ ਤੋਂ ਮੁੱਠੀ ਭਰ ਅਨਾਜ ਦੀ ਮੰਗ ਕਰ ਰਹੇ ਹਨ। ਅਸੀਂ ਕਿਸਾਨਾਂ ਨੂੰ ਕਿਹਾ ਕਿ ਜਦੋਂ ਉਹ ਚਾਵਲ ਦਿੰਦੇ ਹਨ, ਤਾਂ ਉਨ੍ਹਾਂ ਨੂੰ ਅਨਾਜ ਮੰਗਣ ਵਾਲਿਆਂ ਨੂੰ ਪੁੱਛਣਾ ਚਾਹੀਦਾ ਹੈ ਕਿ ਉਹ ਇਸ 'ਤੇ ਘੱਟੋ ਘੱਟ ਸਮਰਥਨ ਮੁੱਲ ਵੀ ਤੈਅ ਕਰਨ ਅਤੇ 1850 ਰੁਪਏ ਦੀ ਕੀਮਤ ਦੇਣ।"


ਨਾਲ ਹੀ ਉਨ੍ਹਾਂ ਨੇ ਕਿਹਾ, “ਕੱਲ੍ਰ ਅਸੀਂ ਬੰਗਾਲ ਵਿੱਚ ਸੀ। ਅਸੀਂ ਸਾਰੇ ਦੇਸ਼ ਵਿੱਚ ਜਾ ਰਿਹਾ ਹੈ। ਅਸੀਂ ਕਿਸਾਨਾਂ ਨੂੰ ਐਮਐਸਪੀ ਲਾਗੂ ਕਰਨ ਦੀ ਮੰਗ ਕਰਨ ਲਈ ਕਹੀ ਰਹੇ ਹਾਂ। ਇਸ ਸਮੇਂ ਬਿਹਾਰ ਵਿੱਚ ਝੋਨੇ ਦੀ ਕੀਮਤ 700-900 ਰੁਪਏ ਪ੍ਰਤੀ ਕੁਇੰਟਲ ਸੀ। ਸਾਡੀ ਮੰਗ ਹੈ ਕਿ ਐਮਐਸਪੀ ਲਾਗੂ ਕੀਤਾ ਜਾਵੇ ਅਤੇ ਇਸ ਤੋਂ ਹੇਠਾਂ ਨਾ ਖਰੀਦਿਆ ਜਾਵੇ।”


ਟਿਕੈਤ ਨੇ ਅੱਗੇ ਕਿਹਾ, “ਅਸੀਂ ਦਿੱਲੀ ਰਹਾਂਗੇ। ਸਾਡੀਆਂ ਮੀਟਿੰਗਾਂ ਪੂਰੇ ਦੇਸ਼ ਵਿਚ ਹੋ ਰਹੀਆਂ ਹਨ। ਅਸੀਂ 14-15 ਮਾਰਚ ਨੂੰ ਮੱਧ ਪ੍ਰਦੇਸ਼ ਵਿਚ, ਫਿਰ 17 ਮਾਰਚ ਨੂੰ ਗੰਗਾਨਗਰ ਵਿਚ ਰਹਾਂਗੇ ਅਤੇ ਫਿਰ 18 ਨੂੰ ਗਾਜੀਪੁਰ ਸਰਹੱਦ ਜਾਵਾਂਗੇ। ਇਸ ਤੋਂ ਬਾਅਦ 19 ਓਡੀਸ਼ਾ ਅਤੇ 21-22 ਨੂੰ ਕਰਨਾਟਕ ਵਿਚ ਵੀ ਜਾਵਾਂਗੇ।”


ਇਹ ਵੀ ਪੜ੍ਹੋ: Amritsar Firing: ਹਸਪਤਾਲ 'ਚ ਚਲੀਆਂ ਗੋਲੀਆਂ, ਇੱਕ ਡਾਕਟਰ ਜ਼ਖ਼ਮੀ, ਤਿੰਨ ਗ੍ਰਿਫ਼ਤਾਰ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904