ਜੇ ਤੁਸੀਂ ਨਵੀਂ ਕਾਰ ਖਰੀਦੀ ਹੈ ਤੇ ਤੁਸੀਂ ਉਸ ਨੂੰ ਸਭ ਤੋਂ ਵਧ ਪਿਆਰ ਵੀ ਕਰਦੇ ਹੋਵੋਗੇ। ਅਜਿਹੇ ਵਿੱਚ ਕਾਰ ਨੂੰ ਠੀਕ ਤੇ ਮੇਂਟੇਨ ਰੱਖਣਾ ਬਹੁਤ ਜ਼ਰੂਰੀ ਹੈ। ਕਈ ਵਾਰ ਕਾਰ ਜਲਦੀ ਸਰਵਿਸ ਮੰਗਣ ਲੱਗਦੀ ਹੈ। ਇਸ ਦੌਰਾਨ ਤੁਹਾਨੂੰ ਆਪਣੀ ਕਾਰ ਨੂੰ ਮੇਂਟੇਨ ਰੱਖਣਾ ਬੇਹੱਦ ਜ਼ਰੂਰੀ ਹੈ। ਜੇ ਤੁਸੀਂ ਕਾਰ ਨੂੰ ਫਿਟ ਰੱਖੋਗੇ ਤਾਂ ਲੰਬੇ ਸਮੇਂ ਤਕ ਕੋਈ ਫਾਲਤੂ ਖਰਚੇ ਤੋਂ ਵੀ ਬੱਚ ਸਕਦੇ ਹੋ। ਆਓ ਅਸੀਂ ਤੁਹਾਨੂੰ ਕੁਝ ਸਿੰਪਲ ਤੇ ਅਸਾਨ ਟਿਪਸ ਦੱਸਦੇ ਹਾਂ ਜਿਸ ਨਾਲ ਤੁਸੀਂ ਆਪਣੀ ਕਾਰ ਨੂੰ ਫਿਟ ਰੱਖ ਸਕਦੇ ਹੋ।
1. ਇੰਜਣ ਨੂੰ ਮਜ਼ਬੂਤ ਬਣਾਓ-ਕਾਰ 'ਚ ਹਮੇਸ਼ਾ ਚੰਗੀ ਕੁਆਲਟੀ ਦਾ ਇੰਜਣ ਓਇਲ ਪਵਾਓ ਜਿਸ ਦੀ ਵਿਸਕੋਸਿਟੀ ਚੰਗੀ ਹੋਵੇ ਉਸ ਨੂੰ ਹੀ ਚੰਗਾ ਇੰਜਨ ਓਇਲ ਮੰਨਿਆ ਜਾਂਦਾ ਹੈ। ਜੇ ਤੁਹਾਡੀ ਕਾਰ ਵਧੇਰੇ ਚਲਦੀ ਹੈ ਤਾਂ ਫੁਲ ਸਿੰਥੈਟਿਕ ਓਇਲ ਪਾਉਣਾ ਚਾਹੀਦਾ ਹੈ ਤੇ ਜੇ ਇਹ ਘੱਟ ਚਲਦੀ ਹੈ ਤਾਂ ਮਿਨਰਲ ਓਇਲ ਪਵਾਉਣਾ ਚਾਹੀਦਾ ਹੈ। ਓਇਲ ਨੂੰ ਵੀ ਅਧਿਕਾਰਤ ਕੇਂਦਰ ਤੋਂ ਖਰੀਦੋ। ਇੰਜਣ ਦੀ ਦੇਖਭਾਲ ਲਈ, ਸਟਾਰਟ ਕਰਨ ਦੇ ਤੁਰੰਤ ਬਾਅਦ ਜ਼ਿਆਦਾ ਰੇਸ ਨਾ ਦੇਵੋ। ਇੰਜਣ ਨੂੰ ਮਜ਼ਬੂਤ ਕਰਨ ਲਈ ਗੇਅਰ ਤੇ ਐਕਸੀਲੇਰੇਸ਼ਨ ਵਿਚ ਸੰਤੁਲਨ ਰੱਖੋ। ਇੰਜਣ ਦੀ ਦੇਖਭਾਲ ਲਈ ਸਹੀ ਗਿਅਰ ਸ਼ਿਫਟ ਕਰਨਾ ਲਾਜ਼ਮੀ ਹੈ।
2. ਹੈਂਡਬ੍ਰੇਕ ਲਈ ਟਿਪਸ-ਜੇਕਰ ਮੀਂਹ ਦੇ ਮੌਸਮ ਵਿੱਚ ਤੁਸੀਂ ਕਾਰ ਨੂੰ ਬਾਹਰ ਖੜ੍ਹੀ ਰੱਖਦੇ ਹੋ ਤਾਂ ਹੈਂਡਬ੍ਰੇਕ ਨਾ ਲਗਾਓ। ਹੈਂਡਬ੍ਰੇਕ ਲਗਾਉਣ ਨਾਲ ਕਾਰ ਦੇ ਪਿਛਲੇ ਪਹਿਏ ਦੇ ਡ੍ਰਮ ਬ੍ਰੇਕ ਜਾਮ ਹੋ ਸਕਦੇ ਹਨ। ਕਈ ਵਾਰ ਮੀਂਹ ਵਿੱਚ ਡ੍ਰਮ ਬ੍ਰੇਕ ਖਰਾਬ ਵੀ ਹੋ ਜਾਂਦੇ ਹਨ। ਕਾਰ ਪਾਰਕ ਕਰਦੇ ਵਕਤ ਹੈਂਡ ਬ੍ਰੇਕ ਦਾ ਬਟਨ ਦਬਾਅ ਕੇ ਹੀ ਪਾਰਕਿੰਗ ਬ੍ਰੇਕ ਦਾ ਇਸਤਮਾਲ ਕਰੋ। ਜੇ ਤੁਸੀਂ ਬਿਨ੍ਹਾਂ ਬਟਨ ਦਬਾਏ ਬ੍ਰੇਕ ਖਿੱਚ ਦਿੰਦੇ ਹੋ ਤਾਂ ਇਸ ਨਾਲ ਲੌਕਿੰਗ ਗੇਅਰ ਖਰਾਬ ਹੋ ਸਕਦੇ ਹਨ।
3.ਕਲੱਚ ਤੇ ਜ਼ਿਆਦਾ ਪ੍ਰੈਸ਼ਰ-ਜੇਕਰ ਤੁਸੀਂ ਪਹਾੜੀ ਇਲਾਕੇ ਵਿੱਚ ਗੱਡੀ ਚਲਾ ਰਹੇ ਹੋ ਤਾਂ ਤੁਹਾਨੂੰ ਗੱਡੀ ਨਿਊਟ੍ਰਲ ਕਰਨ ਦੇ ਬਾਅਦ ਹੀ ਹੈਂਡ ਬ੍ਰੇਕ ਲਗਾਉਣੀ ਚਾਹੀਦੀ ਹੈ।ਕਈ ਬਾਰ ਲੋਕ ਟ੍ਰੈਫਿਕ ਵਿੱਚ ਕਲੱਚ ਤੇ ਪੈਰ ਰੱਖੀ ਰੱਖਦੇ ਹਨ ਇਸ ਨਾਲ ਕਲੱਚ ਤੇ ਜ਼ੋਰ ਪੈਂਦਾ ਹੈ ਤੇ ਖਰਾਬ ਹੋਣ ਦੇ ਚਾਂਸ ਬਣ ਜਾਂਦਾ ਹੈ।
4. ਟਾਇਰਸ ਦੀ ਮੇਂਟੇਨੈਸ ਜ਼ਰੂਰੀ- ਕੁਝ ਲੋਕ ਕਾਰ ਦੇ ਟਾਇਰਾਂ ਦੀ ਮੇਂਟੇਨੇਂਸ ਤੇ ਧਿਆਨ ਨਹੀਂ ਦਿੰਦੇ।ਅਜਿਹੇ ਵਿੱਚ ਕਾਰ ਦੇ ਟਾਇਰ ਕਿੱਤੇ ਵੀ ਧੋਖਾ ਦੇ ਸਕਦੇ ਹਨ। ਇਸ ਲਈ ਸਮੇਂ ਸਮੇਂ ਵ੍ਹੀਲ ਬੈਲੇਂਸਿੰਗ ਕਰਵਾਉਂਦੇ ਰਹੋ।ਇਸ ਨਾਲ ਕਾਰ ਦੇ ਟਾਇਰਾਂ ਦੀ ਲਾਇਫ ਵੱਧਦੀ ਹੈ।ਇਸ ਤੋਂ ਇਲਾਵਾ ਹਰ 10 ਹਜ਼ਾਰ ਕਿਲੋਮੀਟਰ ਬਾਅਦ ਅਲਾਇਨਮੈਂਟ ਅਤੇ ਟਾਇਰ ਰੋਟੇਸ਼ਨ ਕਰਵਾਓ।
5.ਕਾਰ ਦੀ ਬਾਡੀ ਨੂੰ ਰੱਖੋ ਮੇਂਟੇਨ-ਕਈ ਵਾਰ ਮੀਂਹ ਵਿੱਚ ਕਾਰ ਨੂੰ ਜੰਗ ਲੱਗਣ ਦੇ ਚਾਂਸ ਰਹਿੰਦੇ ਹਨ।ਇਸ ਲਈ ਕਾਰ ਨੂੰ ਸਮੇਂ ਸਿਰ ਵਾਸ਼ ਕਰਨਾ ਬੇਹੱਦ ਲਾਜ਼ਮੀ ਹੈ।ਕਾਰ ਦੀ ਵਿੰਡ ਸ਼ੀਲਡ ਦਾ ਵੀ ਧਿਆਨ ਰੱਖੋ ਅਤੇ ਸਮੇਂ ਸਿਰਫ ਸਾਫ ਕਰੋ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ
Car loan Information:
Calculate Car Loan EMI