ਅੰਮ੍ਰਿਤਸਰ: ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਵਿੱਚ ਵੱਡੀ ਹਾਰ ਮਿਲਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਨੇ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਹੁਣ ਤੋਂ ਹੀ ਬਿਗੁਲ ਵਜਾ ਦਿੱਤਾ ਹੈ। ਐਤਵਾਰ ਨੂੰ ਸੁਖਬੀਰ ਬਾਦਲ ਨੇ 'ਪੰਜਾਬ ਮੰਗਦਾ ਜਵਾਬ' ਰੈਲੀ ਵਿੱਚ ਜਲਾਲਾਬਾਦ ਤੋਂ ਚੋਣ ਲੜਨ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ: Aamir Khan ਦੀਆਂ ਇਹ ਫਲੌਪ ਫ਼ਿਲਮਾਂ ਦੇਖ ਫੜ੍ਹ ਲਵੋਗੇ ਸਿਰ, ਇੱਕ ਲਈ ਖੁਦ ਸਾਹਮਣੇ ਆ ਮੰਗੀ ਸੀ ਮੁਆਫੀ
ਇਸ ਤੋਂ ਬਾਅਦ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਖੇਮਕਰਨ ਹਲਕੇ ਦੇ ਅਮਰਕੋਟ 'ਚ 'ਪੰਜਾਬ ਮੰਗਦਾ ਜਵਾਬ' ਰੈਲੀ ਕੀਤੀ ਹੈ। ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਵੀ ਪਹੁੰਚੇ।
ਇਹ ਵੀ ਪੜ੍ਹੋ: ਆਪਣੀ ਨਵੀਂ ਕਾਰ ਨੂੰ ਬਣਾਓ ਇਕਦਮ ਫਿੱਟ, ਲੰਬੇ ਸਮੇਂ ਤੱਕ ਮੇਂਟਨੈੱਸ ਦੇ ਖਰਚੇ ਤੋਂ ਵੀ ਬਚੋ
ਅਕਾਲੀ ਦਲ ਦੀ ਰੈਲੀ ਬਾਰੇ ਵਿਰਸਾ ਸਿੰਘ ਵਲਟੋਹਾ ਨੇ ਆਖਿਆ ਕਿ ਪੰਜਾਬ ਦੇ ਲੋਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਵਾਅਦੇ ਪੂਰੇ ਨਾ ਕਰਨ ਦਾ ਜਵਾਬ ਮੰਗਦੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਪੰਜਾਬ 'ਚ ਰੈਲੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਪਹਿਲੀ ਰੈਲੀ ਜਲਾਲਾਬਾਦ ਵਿੱਚ ਕੀਤੀ ਸੀ। ਦੂਜੀ ਰੈਲੀ ਅੱਜ ਮਾਝੇ ਦੇ ਖੇਮਕਰਨ ਹਲਕੇ 'ਚ ਰੈਲੀ ਕਰਕੇ ਹਿਸਾਬ ਮੰਗਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ:ਇੰਤਜ਼ਾਰ ਖ਼ਤਮ! OnePlus ਦੀ ਸ਼ਾਨਦਾਰ ਘੜੀ 23 ਮਾਰਚ ਨੂੰ ਭਾਰਤ ਵਿੱਚ ਲਾਂਚ, ਜਾਣੋ ਖਾਸੀਅਤ
ਹਲਕੇ 'ਚ ਕੈਰੋਂ ਪਰਿਵਾਰ ਵੱਲੋਂ ਕੀਤੀ ਜਾ ਰਹੀ ਦਖਲਅੰਦਾਜੀ ਬਾਰੇ ਵਲਟੋਹਾ ਨੇ ਕਿਹਾ ਕਿ ਉਹ ਅੱਜ ਤੋਂ ਨਹੀਂ 20 ਸਾਲਾਂ ਤੋਂ ਹੀ ਕਰ ਰਹੇ ਹਨ ਪਰ ਸਾਨੂੰ ਕੋਈ ਫਰਕ ਨਹੀਂ। ਹਲਕੇ ਦੇ ਲੋਕ ਸਾਡੇ ਨਾਲ ਹਨ। ਪਾਰਟੀ ਦੀ ਲੀਡਰਸ਼ਿੱਪ ਵੀ ਨਾਲ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :