ਚੰਡੀਗੜ੍ਹ: ਕੇਰਲ, ਮਹਾਰਾਸ਼ਟਰ ਤੇ ਆਂਧਰਾ ਪ੍ਰਦੇਸ਼ ਤੋਂ ਬਾਅਦ ਪੰਜਾਬ (Coronavirus in Punjab) ’ਚ ਵੀ ਕੋਰੋਨਾ ਦੇ ਨਵੇਂ ‘ਸਟ੍ਰੇਨ’ (New Corona Strain) ‘ਐੱਨ44ਕੇ’ ਦੇ ਮਾਮਲੇ ਸਾਹਮਣੇ ਆਏ ਹਨ। ਪੰਜਾਬ ’ਚ ਇਸ ਦੇ ਦੋ ਮਾਮਲੇ ਸਾਹਮਣੇ ਆਏ ਹਨ। ਸਿਹਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਹੁਸਨ ਲਾਲ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਹਾਲੇ ਦਿੱਲੀ ਸਥਿਤ ‘ਇੰਸਟੀਚਿਊਟ ਫ਼ਾਰ ਜੀਨੌਮਿਕਸ ਐਂਡ ਇੰਟੈਗ੍ਰੇਟਿਵ ਬਾਇਓਲੌਜੀ’ (IGIB) ਤੋਂ ਅਧਿਕਾਰਤ ਸੈਂਪਲ ਰਿਪੋਰਟ ਨਹੀਂ ਮਿਲੀ। ਦੋਵੇਂ ਮਾਮਲੇ ਪਟਿਆਲਾ ਦੀ ਲੈਬ ਤੋਂ ਭੇਜੇ ਗਏ ਸੈਂਪਲਾਂ ’ਚ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਨੇ ਪਟਿਆਲਾ ਤੋਂ ਭੇਜੇ ਗਏ ਸਾਰੇ ਸੈਂਪਲਾਂ ਵਾਲੇ ਮਰੀਜ਼ਾਂ ਤੇ ਉਨ੍ਹਾਂ ਦੇ ਕੌਂਟ੍ਰੈਕਟ ਟ੍ਰੇਸ (Contact trace) ਕਰ ਲਏ ਗਏ ਹਨ।
ਉਧਰ ਪੰਜਾਬ ’ਚ ਲਗਾਤਾਰ ਦੂਜੇ ਦਿਨ ਕੋਰੋਨਾ ਦੀ ਲਾਗ ਦੇ 1,500 ਤੋਂ ਵੱਧ ਮਾਮਲੇ ਸਾਹਮਣੇ ਆਏ ਤੇ 20 ਵਿਅਕਤੀਆਂ ਦੀ ਮੌਤ ਹੋਈ। ਸਭ ਤੋਂ ਵੱਧ ਸੱਤ ਮੌਤਾਂ ਜਲੰਧਰ ’ਚ ਹੋਈਆਂ। ਜ਼ਿਲ੍ਹਾ ਜਲੰਧਰ ਦੇ ਸ਼ਾਹਕੋਟ ਦੇ ਡੀਐਸਪੀ ਵਰਿੰਦਰ ਪਾਲ ਸਿੰਘ ਨੇ ਵੀ ਕੋਰੋਨਾ ਕਾਰਣ ਦਮ ਤੋੜ ਦਿੱਤਾ। ਉਨ੍ਹਾਂ ਦੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ।
ਪੰਜਾਬ ਦੇ ਵੱਡੇ ਸ਼ਹਿਰਾਂ ਵਾਲੇ ਜ਼ਿਲ੍ਹਿਆਂ ’ਚ ਕੋਰੋਨਾ ਦਾ ਗ੍ਰਾਫ਼ ਤੇਜ਼ੀ ਨਾਲ ਵਧ ਰਿਹਾ ਹੈ। 24 ਘੰਟਿਆਂ ’ਚ ਸਾਹਮਣੇ ਆਏ 1,616 ਮਾਮਲਿਆਂ ਵਿੱਚੋਂ 1,304 ਕੇਵਲ ਸੱਤ ਜ਼ਿਲ੍ਹਿਆਂ ’ਚੋਂ ਸਾਹਮਣੇ ਆਏ ਹਨ। ਜਲੰਧਰ ਵਿੱਚ ਸਭ ਤੋਂ ਵੱਧ 291, ਮੋਹਾਲੀ ’ਚ 211, ਲੁਧਿਆਣਾ ’ਚ 197, ਪਟਿਆਲਾ ’ਚ 196, ਹੁਸ਼ਿਆਰਪੁਰ ’ਚ 158, ਕਪੂਰਥਲਾ ’ਚ 141 ਤੇ ਅੰਮ੍ਰਿਤਸਰ ’ਚ 110 ਵਿਅਕਤੀ ਕੋਰੋਨਾ ਵਾਇਰਸ ਦੀ ਲਾਗ ਤੋਂ ਪੀੜਤ ਪਾਏ ਗਏ ਹਨ।
ਇੰਝ ਹੀ ਜਲੰਧਰ ’ਚ ਸੱਤ, ਪਟਿਆਲਾ ’ਚ ਚਾਰ, ਸੰਗਰੂਰ ’ਚ ਤਿੰਨ, ਹੁਸ਼ਿਆਰਪੁਰ ਤੇ ਤਰਨ ਤਾਰਨ ’ਚ ਦੋ-ਦੋ ਤੇ ਮੋਹਾਲੀ ਤੇ ਕਪੂਰਥਲਾ ’ਚ ਇੱਕ-ਇੱਕ ਕੋਰੋਨਾ ਮਰੀਜ਼ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਰਾਜਪਾਲ ਸੱਤਿਆਪਾਲ ਮਲਿਕ ਦੀ ਮੋਦੀ ਸਰਕਾਰ ਨੂੰ ਚੇਤਾਵਨੀ, ਸਰਦਾਰਾਂ ਨੂੰ 300 ਸਾਲਾਂ ਤੱਕ ਕੁਝ ਨਹੀਂ ਭੁੱਲਣਾ...
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin