ਮੁਬੰਈ: ਕੋਰੋਨਾਵਾਇਰਸ ਮਹਾਮਾਰੀ ਕਾਰਨ ਲੱਗੇ ਲੌਕਡਾਊਨ ਦੌਰਾਨ ਬਹੁਤ ਸਾਰੇ ਲੋਕ ਕਿਸੇ ਨਾ ਕਿਸੇ ਜਗ੍ਹਾ ਫਸ ਗਏ ਸਨ। ਉਨ੍ਹਾਂ ਲੋਕਾਂ ਵਿੱਚੋਂ ਹੀ ਇੱਕ ਹੈ ਅਦਾਕਾਰ ਸੁਰਿੰਦਰ ਰੰਜਨ, ਇਹ ਉਹ ਅਦਾਕਾਰ ਹੈ ਜਿਸ ਨੂੰ ਤੁਸੀਂ ਸੰਜੇ ਦੱਤ ਦੀ ਫ਼ਿਲਮ ਮੁੰਨਾ ਬਾਈ ਐਮਬੀਬੀਐਸ 'ਚ ਮਕਸੂਦ ਭਾਈ ਦੇ ਕਿਰਦਾਰ 'ਚ ਵੇਖਿਆ ਸੀ।
ਫਿਲਮ ਮੁੰਨਾ ਭਾਈ ਐਮਬੀਬੀਐਸ 'ਚ ਰੰਜਨ ਨੇ ਇੱਕ ਚੱਪੜਾਸੀ ਦਾ ਰੋਲ ਨਿਭਾਇਆ ਸੀ।ਉਸਦਾ ਛੋਟਾ ਜਿਹਾ ਰੋਲ ਹੀ ਲੱਖਾਂ ਲੋਕਾਂ ਦੇ ਦਿਲਾਂ 'ਚ ਘਰ ਕਰ ਗਿਆ ਸੀ ਜਦੋਂ ਸੰਜੇ ਦੱਤ ਨੇ ਉਸਨੂੰ ਆ ਕਿ ਜੱਫੀ ਪਾਈ ਸੀ।ਸੰਜੇ ਦੱਤ ਦੀ ਇਹ ਜੱਫੀ 'ਜਾਦੂ ਕੀ ਝੱਪੀ' ਨਾਮ ਨਾਲ ਵਾਇਰਲ ਵੀ ਹੋ ਗਈ ਸੀ।
ਸੁਰਿੰਦਰ ਰੰਜਨ ਮੁਬੰਈ 'ਚ ਇੱਕ ਵੈਬ ਸੀਰੀਜ਼ ਦੀ ਸ਼ੂਟਿੰਗ ਲਈ ਆਏ ਸਨ ਜਦੋਂ ਲੌਕਡਾਊਨ ਦਾ ਐਲਾਨ ਹੋ ਗਿਆ। ਲੌਕਡਾਊਨ ਕਾਰਨ ਰੰਜਨ ਮੁਬੰਈ 'ਚ ਫਸ ਗਏ ਉਨ੍ਹਾਂ ਕੋਲ ਨਾ ਕੋਈ ਕੰਮ ਸੀ ਅਤੇ ਪੈਸੇ ਵੀ ਖ਼ਤਮ ਹੋ ਗਏ ਸਨ। ਜਿਸ ਤੋਂ ਬਾਅਦ ਉਨ੍ਹਾਂ ਕੋਲ ਘਰ ਜਾਣ ਜੋਗੇ ਵੀ ਪੈਸੇ ਨਹੀਂ ਸਨ।
ਇਸ ਦੌਰਾਨ ਸੋਨੂੰ ਸੂਦ ਉਨ੍ਹਾਂ ਦੀ ਮਦਦ ਕਰਨ ਲਈ ਅੱਗੇ ਆਏ ਹਨ।ਸੋਨੂੰ ਸੂਦ ਨੇ ਰੰਜਨ ਨਾਲ ਆਰ ... ਰਾਜਕੁਮਾਰ ਫਿਲਮ 'ਚ ਕੰਮ ਕੀਤਾ ਸੀ।ਸੋਨੂੰ ਸੈਂਕੜੇ ਲੋਕਾਂ ਨੂੰ ਘਰ ਪਹੁੰਚਾਉਣ 'ਚ ਮਦਦ ਕਰ ਚੁੱਕੇ ਹਨ।ਖਬਰਾਂ ਅਨੁਸਾਰ, ਸੋਨੂੰ ਸੂਦ ਨੇ ਉਸ ਨੂੰ 18 ਜੂਨ ਤੋਂ ਪਹਿਲਾਂ ਆਪਣੇ ਗ੍ਰਹਿ, ਸਥਾਨ, ਮੱਧ ਪ੍ਰਦੇਸ਼ ਪਹੁੰਚਣ ਵਿੱਚ ਮਦਦ ਕਰਨ ਦਾ ਵਾਅਦਾ ਕੀਤਾ ਹੈ।
ਇਹ ਵੀ ਪੜ੍ਹੋ: ਰਾਮਦੇਵ ਦੀ ਪਤੰਜਲੀ ਨੇ ਲੱਭ ਲਿਆ ਕੋਰੋਨਾ ਦਾ ਇਲਾਜ, ਕੀਤਾ ਵੱਡਾ ਦਾਅਵਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
'ਮਕਸੂਦ ਭਾਈ' ਨੂੰ ਹੁਣ ਸੋਨੂੰ ਸੂਦ ਨੇ ਪਾਈ 'ਜਾਦੂ ਕੀ ਝੱਪੀ', ਘਰ ਪਹੁੰਚਾਉਣ ਦਾ ਕੀਤ ਵਾਅਦਾ
ਏਬੀਪੀ ਸਾਂਝਾ
Updated at:
14 Jun 2020 06:03 PM (IST)
ਲੌਕਡਾਊਨ ਕਾਰਨ ਰੰਜਨ ਮੁਬੰਈ 'ਚ ਫਸ ਗਏ ਉਨ੍ਹਾਂ ਕੋਲ ਨਾ ਕੋਈ ਕੰਮ ਸੀ ਅਤੇ ਪੈਸੇ ਵੀ ਖ਼ਤਮ ਹੋ ਗਏ ਸਨ। ਜਿਸ ਤੋਂ ਬਾਅਦ ਉਨ੍ਹਾਂ ਕੋਲ ਘਰ ਜਾਣ ਜੋਗੇ ਵੀ ਪੈਸੇ ਨਹੀਂ ਸਨ।
- - - - - - - - - Advertisement - - - - - - - - -