ਸੋਨੂੰ ਸੂਦ ਆਪਣੇ ਚੰਗੇ ਕੰਮਾਂ ਲਈ 2020 ਦੌਰਾਨ ਖਬਰਾਂ 'ਚ ਰਹੇ ਹਨ। ਅਦਾਕਾਰ ਨੇ ਬਹੁਤ ਸਾਰੇ ਲੋਕਾਂ ਨੂੰ ਘਰ ਪਹੁੰਚਣ ਵਿੱਚ ਸਹਾਇਤਾ ਕੀਤੀ ਅਤੇ ਅਣਗਿਣਤ ਲੋਕਾਂ ਦੀ ਹੋਰ ਜ਼ਰੂਰਤਾਂ ਦੀਆਂ ਚੀਜ਼ਾਂ ਵਿੱਚ ਵੀ ਸਹਾਇਤਾ ਕੀਤੀ। ਹੁਣ ਮਸ਼ਹੂਰ ਸਕੈਨਡੇਨੇਵੀਅਨ ਬਾਲੀਵੁੱਡ ਫੈਸਟੀਵਲ ਨਾਰਵੇ ਨੇ ਸੋਨੂੰ ਸੂਦ ਨੂੰ ‘Humanitarian of the year 2020’ ਪੁਰਸਕਾਰ ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ।
ਇਹ ਪੁਰਸਕਾਰ ਲਗਭਗ 30 ਦਸੰਬਰ ਨੂੰ ਸੋਨੂੰ ਨੂੰ ਲਾਰੇਨਸਕੌਗ, ਓਸਲੋ, ਨਾਰਵੇ ਦੇ ਮੇਅਰ ਸ੍ਰੀਮਤੀ ਰਾਗਨਾਈਲਡ ਬਰਗਹਿਮ ਦੁਆਰਾ ਪੇਸ਼ ਕੀਤਾ ਜਾਵੇਗਾ। ਬਾਲੀਵੁੱਡ ਫੈਸਟੀਵਲ ਨੌਰਵੇ ਦੇ ਪ੍ਰਮੁੱਖ ਨਿਰਦੇਸ਼ਕ ਨਸੂਰਉੱਲਾ ਕੁਰੈਸ਼ੀ ਦੇ ਹਵਾਲੇ ਨਾਲ ਕਿਹਾ ਗਿਆ ਹੈ, “ਸੋਨੂੰ ਸੂਦ ਪੂਰੀ ਮਨੁੱਖਤਾ ਦੇ ਲਈ ਨਿਰਸਵਾਰਥ ਕਾਰਜ ਕਰ ਰਿਹਾ ਹੈ ਅਤੇ ਉਹ ਵੀ ਇੱਕ ਬਹੁਤ ਹੀ ਮੁਸ਼ਕਲ ਸਮੇਂ 'ਚ। ਸਾਡੀ ਪੂਰੀ ਟੀਮ ਨੇ ਸਰਬਸੰਮਤੀ ਨਾਲ ਉਸ ਦੇ ਸ਼ਾਨਦਾਰ ਅਤੇ ਪ੍ਰੇਰਣਾਦਾਇਕ ਕਾਰਜ ਲਈ ਉਨ੍ਹਾਂ ਦਾ ਸਨਮਾਨ ਕਰਨ ਦਾ ਫੈਸਲਾ ਕੀਤਾ।
ਕੰਗਨਾ ਨੇ ਕਿਉਂ ਕੀਤੀ ਮੌਤ ਦੀ ਗੱਲ? ਕਿਹਾ ਮੇਰੀ ਰਾਖ ਗੰਗਾ 'ਚ ਨਾ ਵਹਾਉਣਾ, ਪਹਾੜਾਂ 'ਤੇ ਬਿਖੇਰ ਦਿਓ
ਇਹ ਸੋਨੂੰ ਦੇ ਘਰ ਵਾਪਸੀ ਵਰਗਾ ਜਾਪਦਾ ਹੈ ਕਿਉਂਕਿ ਉਸ ਦੀ ਫਿਲਮ ਦਬੰਗ ਦਾ ਵਰਲਡ ਪ੍ਰੀਮੀਅਰ ਬਾਲੀਵੁੱਡ ਫੈਸਟੀਵਲ ਨਾਰਵੇ ਵਿਖੇ ਹੋਇਆ ਸੀ ਜਿੱਥੇ ਸਲਮਾਨ ਖਾਨ ਮੌਜੂਦ ਸੀ ਅਤੇ ਹੁਣ ਸੋਨੂੰ ਨੂੰ ਇਸ ਸਾਲ ਦੇ ਸਭ ਤੋਂ ਖਾਸ ਪੁਰਸਕਾਰ ਲਈ ਚੁਣਿਆ ਗਿਆ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਸੋਨੂੰ ਸੂਦ ਨਾਰਵੇ ਬਾਲੀਵੁੱਡ ਫਿਲਮ ਫੈਸਟੀਵਲ 'ਚ ‘Humanitarian of the year 2020’ ਨਾਲ ਸਨਮਾਨਿਤ ਹੋਣਗੇ, ਇਸ ਦਿਨ ਹੋਵੇਗਾ ਵਰਚੁਅਲ ਪ੍ਰੋਗਰਾਮ
ਏਬੀਪੀ ਸਾਂਝਾ
Updated at:
28 Dec 2020 05:50 PM (IST)
ਸੋਨੂੰ ਸੂਦ ਆਪਣੇ ਚੰਗੇ ਕੰਮਾਂ ਲਈ 2020 ਦੌਰਾਨ ਖਬਰਾਂ 'ਚ ਰਹੇ ਹਨ। ਅਦਾਕਾਰ ਨੇ ਬਹੁਤ ਸਾਰੇ ਲੋਕਾਂ ਨੂੰ ਘਰ ਪਹੁੰਚਣ ਵਿੱਚ ਸਹਾਇਤਾ ਕੀਤੀ ਅਤੇ ਅਣਗਿਣਤ ਲੋਕਾਂ ਦੀ ਹੋਰ ਜ਼ਰੂਰਤਾਂ ਦੀਆਂ ਚੀਜ਼ਾਂ ਵਿੱਚ ਵੀ ਸਹਾਇਤਾ ਕੀਤੀ।
- - - - - - - - - Advertisement - - - - - - - - -