Sruthi Shanmuga Priya Husband Dies: ਟੀਵੀ ਅਤੇ ਤਾਮਿਲ ਅਦਾਕਾਰਾ ਸਰੂਤੀ ਸ਼ਨਮੁਗਾ ਪ੍ਰਿਆ ਦੇ ਪਤੀ ਅਰਵਿੰਦ ਸ਼ੇਖਰ ਇਸ ਦੁਨੀਆਂ ਵਿੱਚ ਨਹੀਂ ਰਹੇ। ਵਿਆਹ ਤੋਂ ਇੱਕ ਸਾਲ ਬਾਅਦ ਹੀ ਅਦਾਕਾਰਾ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਇਹ ਖਬਰ ਸੁਣ ਕੇ ਅਦਾਕਾਰਾ ਦੇ ਪ੍ਰਸ਼ੰਸਕ ਵੀ ਸਦਮੇ 'ਚ ਹਨ। ਤੁਹਾਨੂੰ ਦੱਸ ਦੇਈਏ ਕਿ ਅਦਾਕਾਰਾ ਸ਼ਰੂਤੀ ਨੇ ਹਾਲ ਹੀ ਵਿੱਚ ਆਪਣੇ ਪਤੀ ਅਰਵਿੰਦ ਨਾਲ ਵਿਆਹ ਦੀ ਵਰ੍ਹੇਗੰਢ ਮਨਾਈ ਸੀ। ਦੋਵਾਂ ਨੇ ਪਿਛਲੇ ਸਾਲ 27 ਮਈ ਨੂੰ ਵਿਆਹ ਕੀਤਾ ਸੀ।  


ਇਹ ਵੀ ਪੜ੍ਹੋ: ਅਦਾਕਾਰ ਰਣਬੀਰ ਕਪੂਰ ਨੂੰ ਇਹ ਗੰਭੀਰ ਤੇ ਦੁਰਲੱਭ ਬੀਮਾਰੀ, ਦੋਸਤ ਨੇ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ


ਅਦਾਕਾਰਾ ਸ਼ਰੂਤੀ ਸ਼ਨਮੁਗਾ ਪ੍ਰਿਆ ਦੇ ਪਤੀ ਦਾ ਦਿਹਾਂਤ
ਦੱਸ ਦੇਈਏ ਕਿ ਟੀਵੀ ਸੀਰੀਅਲ ਸਟਾਰ ਸ਼ਰੂਤੀ ਸ਼ਨਮੁਗਾ ਪ੍ਰਿਆ ਦੇ ਪਤੀ ਅਰਵਿੰਦ ਸ਼ੇਖਰ ਵੀ ਕਾਫੀ ਮਸ਼ਹੂਰ ਸਨ। ਜੋੜਾ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਦਾ ਰਹਿੰਦਾ ਸੀ। ਜਾਣਕਾਰੀ ਮੁਤਾਬਕ ਅਰਵਿੰਦ ਸ਼ੇਖਰ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਇਸ ਅਚਾਨਕ ਹੋਈ ਮੌਤ ਕਾਰਨ ਹਰ ਕੋਈ ਸੋਗ ਵਿੱਚ ਹੈ। ਆਪਣੇ ਪਤੀ ਦੀ ਮੌਤ ਤੋਂ ਬਾਅਦ ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਇੱਕ ਬਹੁਤ ਹੀ ਭਾਵੁਕ ਪੋਸਟ ਸ਼ੇਅਰ ਕੀਤੀ ਹੈ।









ਅਦਾਕਾਰਾ ਨੇ ਸ਼ੇਅਰ ਕੀਤੀ ਇਮੋਸ਼ਨਲ ਪੋਸਟ
ਪੋਸਟ ਸ਼ੇਅਰ ਕਰਦੇ ਹੋਏ ਅਭਿਨੇਤਰੀ ਸ਼ਰੂਤੀ ਨੇ ਲਿਖਿਆ ਕਿ ਸਿਰਫ ਸਰੀਰ ਹੀ ਵੱਖ ਹੋਇਆ ਹੈ ਪਰ ਤੁਹਾਡੀ ਆਤਮਾ ਅਤੇ ਵਿਚਾਰ ਹਮੇਸ਼ਾ ਮੇਰੇ ਨਾਲ ਰਹਿਣਗੇ ਅਤੇ ਹਮੇਸ਼ਾ ਮੇਰੀ ਰੱਖਿਆ ਕਰਨਗੇ। ਰੈਸਟ ਇਨ ਪੀਸ ਮਾਇ ਲਵ ਅਰਵਿੰਦ ਸ਼ੇਖਰ... ਤੁਹਾਡੇ ਲਈ ਮੇਰਾ ਪਿਆਰ ਹੋਰ ਵੀ ਵਧ ਗਿਆ ਹੈ। ਅਸੀਂ ਪਹਿਲਾਂ ਹੀ ਇੱਕ ਦੂਜੇ ਨਾਲ ਬਹੁਤ ਸਾਰੀਆਂ ਯਾਦਾਂ ਇਕੱਠੀਆਂ ਕਰ ਲਈਆਂ ਹਨ, ਜਿਨ੍ਹਾਂ ਨੂੰ ਮੈਂ ਆਪਣੀ ਬਾਕੀ ਦੀ ਜ਼ਿੰਦਗੀ ਲਈ ਸੰਭਾਲ ਕੇ ਰੱਖਾਂਗੀ. ਅਰਵਿੰਦ ਤੁਹਾਨੂੰ ਬਹੁਤ ਯਾਦ ਕਰਦੀ ਹਾਂ ਅਤੇ ਤੁਹਾਨੂੰ ਪਹਿਲਾਂ ਨਾਲੋਂ ਵੱਧ ਪਿਆਰ ਕਰਦੀ ਹਾਂ।


ਇਹ ਵੀ ਪੜ੍ਹੋ: ਕੀ ਤੁਸੀਂ ਦੇਖਿਆ ਧਰਮਿੰਦਰ ਤੇ ਸ਼ਬਾਨਾ ਆਜ਼ਮੀ ਦਾ ਕਿਸ ਸੀਨ, ਸੋਸ਼ਲ ਮੀਡੀਆ 'ਤੇ ਅੱਗ ਵਾਂਗ ਵਾਇਰਲ ਹੋ ਰਿਹਾ ਵੀਡੀਓ