SS Rajamouli On Hollywood Debut: ਦੱਖਣੀ ਫਿਲਮਾਂ ਦੇ ਮਸ਼ਹੂਰ ਨਿਰਦੇਸ਼ਕ ਐਸਐਸ ਰਾਜਾਮੌਲੀ (SS Rajamouli) ਅਤੇ ਉਨ੍ਹਾਂ ਦੀ ਫਿਲਮ 'ਆਰਆਰਆਰ' (RRR) ਇਨ੍ਹੀਂ ਦਿਨੀਂ ਦੇਸ਼-ਵਿਦੇਸ਼ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹਾਲੀਵੁੱਡ ਨਿਰਦੇਸ਼ਕਾਂ ਸਟੀਵਨ ਸਪੀਲਬਰਗ ਅਤੇ ਜੇਮਸ ਕੈਮਰਨ ਨੇ ਵੀ ਕ੍ਰਿਟਿਕਸ ਚੁਆਇਸ ਅਵਾਰਡ ਜਿੱਤਣ ਤੋਂ ਬਾਅਦ 'ਆਰਆਰਆਰ' ਦੀ ਤਾਰੀਫ ਕੀਤੀ। ਇਸ ਸਫਲਤਾ ਤੋਂ ਬਾਅਦ ਰਾਜਾਮੌਲੀ ਹੁਣ ਹਾਲੀਵੁੱਡ 'ਚ ਹੱਥ ਅਜ਼ਮਾਉਣ ਦੀ ਯੋਜਨਾ ਬਣਾ ਰਹੇ ਹਨ।

Continues below advertisement

ਇਹ ਵੀ ਪੜ੍ਹੋ: ਸੋਨਮ ਬਾਜਵਾ ਦੀ 'ਗੋਡੇ ਗੋਡੇ ਚਾਅ' ਫਿਲਮ ਦੇ ਸੈੱਟ ਤੋਂ ਸਾਹਮਣੇ ਆਈ ਵੀਡੀਓ, ਬਜ਼ੁਰਗ ਬੇਬੇ ਨਾਲ ਮਸਤੀ ਕਰਦੀ ਆਈ ਨਜ਼ਰ

ਹਾਲੀਵੁੱਡ ਜਾਣ ਦੀ ਤਿਆਰੀ 'ਚ ਰਾਜਾਮੌਲੀਅਮਰੀਕੀ ਮੈਗਜ਼ੀਨ ਐਂਟਰਟੇਨਮੈਂਟ ਵੀਕਲੀ ਦੇ ਐਵਾਰਡੀ ਪੋਡਕਾਸਟ ਨਾਲ ਗੱਲਬਾਤ ਕਰਦੇ ਹੋਏ ਐਸਐਸ ਰਾਜਾਮੌਲੀ ਨੇ ਕਿਹਾ, 'ਮੈਨੂੰ ਲੱਗਦਾ ਹੈ ਕਿ ਹਾਲੀਵੁੱਡ ਵਿੱਚ ਫਿਲਮ ਬਣਾਉਣਾ ਦੁਨੀਆ ਭਰ ਦੇ ਹਰ ਫਿਲਮ ਨਿਰਦੇਸ਼ਕ ਦਾ ਸੁਪਨਾ ਹੁੰਦਾ ਹੈ। ਮੈਂ ਉਨ੍ਹਾਂ ਤੋਂ ਵੱਖਰਾ ਨਹੀਂ ਹਾਂ। ਮੈਂ ਪ੍ਰਯੋਗ ਕਰਨ ਲਈ ਤਿਆਰ ਹਾਂ।

Continues below advertisement

ਰਾਜਾਮੌਲੀ ਨੇ ਇਹ ਵੀ ਦੱਸਿਆ ਕਿ ਉਹ ਅਜੇ ਵੀ ਥੋੜਾ ਉਲਝਣ ਵਿੱਚ ਹਨ ਕਿ ਅੱਗੇ ਕੀ ਕਰਨਾ ਹੈ। ਗੱਲ ਜਾਰੀ ਰੱਖਦੇ ਹੋਏ ਉਨ੍ਹਾਂ ਕਿਹਾ, 'ਜੇਕਰ ਅਸੀਂ ਭਾਰਤ ਦੀ ਗੱਲ ਕਰੀਏ ਤਾਂ ਮੈਂ ਉੱਥੇ ਦਾ ਤਾਨਾਸ਼ਾਹ ਹਾਂ। ਉੱਥੇ ਕੋਈ ਵੀ ਮੈਨੂੰ ਨਹੀਂ ਦੱਸ ਸਕਦਾ ਕਿ ਫਿਲਮ ਕਿਵੇਂ ਬਣਾਈ ਜਾਵੇ। ਹੋ ਸਕਦਾ ਹੈ ਕਿ ਮੈਂ ਆਪਣਾ ਪਹਿਲਾ ਪ੍ਰੋਜੈਕਟ ਕਿਸੇ ਨਾਲ ਮਿਲ ਕੇ ਕਰਾਂ।

ਇਹ ਵੀ ਪੜ੍ਹੋ: ਸਿੱਪੀ ਗਿੱਲ ਦੀਆਂ ਦੀਪ ਸਿੱਧੂ ਦੀ ਮਾਂ ਨਾਲ ਤਸਵੀਰਾਂ ਆਈਆਂ ਸਾਹਮਣੇ, ਫੈਨਜ਼ ਕਰ ਰਹੇ ਪਿਆਰ ਦੀ ਬਰਸਾਤ

ਤੁਹਾਨੂੰ ਦੱਸ ਦੇਈਏ ਕਿ ਰਾਜਾਮੌਲੀ ਤੋਂ ਪਹਿਲਾਂ 'RRR' ਐਕਟਰ ਜੂਨੀਅਰ NTR ਅਤੇ ਰਾਮ ਚਰਨ ਤੋਂ ਵੀ ਹਾਲੀਵੁੱਡ ਫਿਲਮਾਂ 'ਚ ਕੰਮ ਕਰਨ ਨੂੰ ਲੈ ਕੇ ਉਨ੍ਹਾਂ ਦੇ ਵਿਚਾਰ ਪੁੱਛੇ ਜਾ ਚੁੱਕੇ ਹਨ। ਰਾਜਾਮੌਲੀ ਇੱਕ ਪ੍ਰਤਿਭਾਸ਼ਾਲੀ ਨਿਰਦੇਸ਼ਕ ਹਨ ਅਤੇ ਉਨ੍ਹਾਂ ਨੇ ਆਪਣੀਆਂ ਫਿਲਮਾਂ ਰਾਹੀਂ ਇਹ ਸਾਬਤ ਕੀਤਾ ਹੈ। ਹੁਣ ਉਸ ਦੀ ਇੱਛਾ ਹਾਲੀਵੁੱਡ ਡੈਬਿਊ ਨੂੰ ਲੈ ਕੇ ਵੀ ਸਪੱਸ਼ਟ ਹੈ। ਹੁਣ ਦੇਖਣਾ ਹੋਵੇਗਾ ਕਿ ਉਹ ਇੱਥੇ ਕਿਹੜੇ ਝੰਡੇ ਲਾਉਂਦੇ ਹਨ।

ਤੁਹਾਨੂੰ ਦੱਸ ਦੇਈਏ ਕਿ ਰਾਜਾਮੌਲੀ ਦੀ 'RRR' ਨੇ ਹਾਲ ਹੀ 'ਚ 80ਵੇਂ ਗੋਲਡਨ ਗਲੋਬ ਐਵਾਰਡਸ 'ਚ ਦੋ ਵੱਖ-ਵੱਖ ਸ਼੍ਰੇਣੀਆਂ 'ਚ ਆਪਣੇ ਦਾਅਵੇ ਦੀ ਪੁਸ਼ਟੀ ਕੀਤੀ ਹੈ। ਪਹਿਲੀ ਨਾਮਜ਼ਦਗੀ 'ਆਰਆਰਆਰ' ਨੂੰ ਸਰਵੋਤਮ ਮੂਲ ਗੀਤ (ਨਟੂ-ਨਟੂ) ਲਈ ਅਤੇ ਦੂਜੀ ਸਰਬੋਤਮ ਗੈਰ-ਅੰਗਰੇਜ਼ੀ ਫ਼ਿਲਮ ਲਈ ਪ੍ਰਾਪਤ ਹੋਈ।

ਇਹ ਵੀ ਪੜ੍ਹੋ: ਬਾਣੀ ਸੰਧੂ ਨੇ ਨਵੀਂ ਭਾਬੀ ਨਾਲ ਸ਼ੇਅਰ ਕੀਤੀਆਂ ਤਸਵੀਰਾਂ, ਫੈਨਜ਼ ਨੇ ਦਿੱਤੀ ਵਧਾਈ